Site icon TV Punjab | Punjabi News Channel

ਕੈਨੇਡਾ ਦੇ ਵੈਨਕੂਵਰ ’ਚ ਭਾਰਤੀ ਵਿਦਿਆਰਥੀ ਦਾ ਕਤਲ, ਵਰਕ ਪਰਮਿਟ ‘ਤੇ ਗਿਆ ਸੀ ਵਿਦੇਸ਼

ਡੈਸਕ- ਕੈਨੇਡਾ ਦੇ ਵੈਨਕੂਵਰ ’ਚ ਸਨਸੈੱਟ ਇਲਾਕੇ ਵਿੱਚ ਇੱਕ ਭਾਰਤੀ ਵਿਦਿਆਰਥੀ ਨੂੰ ਕਾਰ ਦੇ ਅੰਦਰ ਗੋਲੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। 24 ਸਾਲਾ ਚਿਰਾਗ ਅੰਤਿਲ ਹਰਿਆਣੇ ਦਾ ਰਹਿਣ ਵਾਲਾ ਸੀ। ਮ੍ਰਿਤਕ ਨੌਜਵਾਨ ਨੇ ਹਾਲ ਹੀ ਵਿੱਚ ਆਪਣੀ MBA ਦੀ ਪੜ੍ਹਾਈ ਪੂਰੀ ਕੀਤੀ ਸੀ ਅਤੇ ਉਸ ਨੂੰ ਵਰਕ ਪਰਮਿਟ ਮਿਲਿਆ ਸੀ। ਪੁਲਿਸ ਨੇ ਇਸ ਮਾਮਲੇ ’ਚ ਕੋਈ ਗ੍ਰਿਫ਼ਤਾਰੀ ਨਹੀਂ ਕੀਤੀ ਗਈ ਹੈ ਤੇ ਜਾਂਚ ਜਾਰੀ ਹੈ।

ਵੈਨਕੂਵਰ ਪੁਲਿਸ ਦਾ ਕਹਿਣਾ ਹੈ ਕਿ ਕੈਨੇਡਾ ਦੇ ਦੱਖਣੀ ਵੈਨਕੂਵਰ ਵਿੱਚ ਲੰਘੀ 12 ਅਪ੍ਰੈਲ ਦੀ ਰਾਤ ਨੂੰ 11 ਵਜੇ ਦੇ ਕਰੀਬ ਪੂਰਬੀ 55ਵੇਂ ਐਵੇਨਿਊ ਤੇ ਮੇਨ ਸਟ੍ਰੀਟ ’ਤੇ ਇੱਕ ਭਾਰਤੀ ਵਿਦਿਆਰਥੀ ਦੀ ਕਾਰ ਦੇ ਅੰਦਰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ, ਜਿਸ ਦੀ ਸੂਚਨਾ ਉਸਦੇ ਗੁਆਂਢੀਆਂ ਨੇ ਦਿੱਤੀ ਸੀ। ਸੂਚਨਾ ਮਿਲਣ ‘ਤੋਂ ਬਾਅਦ ਉਹ ਤੁਰੰਤ ਘਟਨਾ ਵਾਲੀ ਥਾਂ ਤੇ ਪਹੁੰਚੇ।

ਪੁਲਿਸ ਨੂੰ ਦਿੱਤੇ ਬਿਆਨ ‘ਚ ਗੁਆਂਢੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਅਚਾਨਕ ਘਰ ਦੇ ਬਾਹਰ ਗੋਲੀਆਂ ਚੱਲਣ ਦੀ ਆਵਾਜ਼ ਸੁਣਾਈ ਦਿੱਤੀ। ਇਸ ਤੋਂ ਬਾਅਦ ਜਦੋਂ ਉਹ ਬਾਹਰ ਆਏ ਤਾਂ ਚਿਰਾਗ ਕਾਰ ਦੇ ਅੰਦਰ ਮ੍ਰਿਤਕ ਪਿਆ ਸੀ। ਪੁਲਿਸ ਨੇ ਮਾਮਲੇ ਦੀ ਜਾਂਚ ਕਰਕੇ ਅਣਪਛਾਤੇ ਹਮਲਾਵਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਚਿਰਾਗ ਦੀ ਲਾਸ਼ ਨੂੰ ਵਾਪਸ ਲਿਆਉਣ ਲਈ ਉਸ ਦਾ ਪਰਿਵਾਰ ਫੰਡਿੰਗ ਪਲੇਟਫਾਰਮ GoFundMe ਰਾਹੀਂ ਪੈਸਾ ਇਕੱਠਾ ਕਰ ਰਿਹਾ ਹੈ।

ਇਹ ਵੀ ਪੜ੍ਹੋ : ਮੋਗਾ ‘ਚ ਡਿਊਟੀ ‘ਤੇ ਜਾ ਰਹੇ ਪੁਲਿਸ ਮੁਲਾਜ਼ਮ ਦੀ ਮੌ.ਤ, ਗੱਡੀ ਅੱਗੇ ਅਵਾਰਾ ਪਸ਼ੂ ਆਉਣ ਕਰਕੇ ਵਾਪਰਿਆ ਹਾ.ਦਸਾ

ਭਾਰਤ ਦੇ ਹਰਿਆਣਾ ਦੇ ਰਹਿਣ ਵਾਲੇ ਚਿਰਾਗ ਦੇ ਭਰਾ ਰੋਮਿਤ ਅੰਤਿਲ ਨੇ ਦੱਸਿਆ ਕਿ ਜਿਸ ਦਿਨ ਇਹ ਮੰਦਭਾਗਾ ਹਾਦਸਾ ਵਾਪਰਿਆ, ਉਸ ਦਿਨ ਉਸ ਨੇ ਆਪਣੇ ਭਰਾ ਚਿਰਾਗ ਨਾਲ ਵੀ ਫੋਨ ’ਤੇ ਗੱਲ ਕੀਤੀ ਸੀ। ਚਿਰਾਗ, ਜੋ ਸਤੰਬਰ 2022 ’ਚ ਵੈਨਕੂਵਰ ਚਲਾ ਗਿਆ ਸੀ, ਨੇ ਹੁਣੇ-ਹੁਣੇ ਯੂਨੀਵਰਸਿਟੀ ਕੈਨੇਡਾ ਵੈਸਟ ’ਚ ਆਪਣੀ MBA ਦੀ ਪੜ੍ਹਾਈ ਪੂਰੀ ਕੀਤੀ ਸੀ ਤੇ ਹਾਲ ਹੀ ’ਚ ਉਸ ਨੂੰ ਵਰਕ ਪਰਮਿਟ ਹੀ ਮਿਲਿਆ ਸੀ।

Exit mobile version