● On air now · ਟੀਵੀ ਪੰਜਾਬ

Punjabi News · Since 2013

Breaking

ਰੇਪ ਮਾਮਲਾ : ਸਿਮਰਜੀਤ ਬੈਂਸ ਨੇ ਕੀਤਾ ਸਰੰਡਰ

ਲੁਧਿਆਣਾ- ਜਬਰ ਜਿਨਾਹ ਮਾਮਲੇ ਚ ਅਦਾਲਤ ਵਲੋਂ ਭਗੌੜਾ ਕਰਾਰ ਦਿੱਤੇ ਗਏ ਲੋਕ ਇਨਸਾਫ ਪਾਰਟੀ ਦੇ ਮੁਖੀ ਅਤੇ ਸਾਬਕਾ ਵਿਧਾਇਕ ਸਿਮਰਜੀਤ ਬੈਂਸ ਨੇ ਸੋਮਵਾਰ ਨੂੰ ਸਥਾਣਕ ਅਦਾਲਤ ਚ ਸਰੰਡਰ ਕਰ ਦਿੱਤਾ । ਬੈਂਸ ਲੰਮੇ ਸਮੇਂ ਤੋਂ ਰੇਪ ਮਾਮਲੇ ਚ ਲੁਧਿਆਣਾ ਪੁਲਿਸ…


ਲੁਧਿਆਣਾ- ਜਬਰ ਜਿਨਾਹ ਮਾਮਲੇ ਚ ਅਦਾਲਤ ਵਲੋਂ ਭਗੌੜਾ ਕਰਾਰ ਦਿੱਤੇ ਗਏ ਲੋਕ ਇਨਸਾਫ ਪਾਰਟੀ ਦੇ ਮੁਖੀ ਅਤੇ ਸਾਬਕਾ ਵਿਧਾਇਕ ਸਿਮਰਜੀਤ ਬੈਂਸ ਨੇ ਸੋਮਵਾਰ ਨੂੰ ਸਥਾਣਕ ਅਦਾਲਤ ਚ ਸਰੰਡਰ ਕਰ ਦਿੱਤਾ । ਬੈਂਸ ਲੰਮੇ ਸਮੇਂ ਤੋਂ ਰੇਪ ਮਾਮਲੇ ਚ ਲੁਧਿਆਣਾ ਪੁਲਿਸ ਨੂੰ ਲੋੜੀਂਦੇ ਸੀ । ਇਸ ਤੋਂ ਪਹਿਲਾਂ ਪੁਲਿਸ ਨੇ ਬੈਂਸ ਦੇ ਭਰਾ ਨੂੰ ਹਿਰਾਸਤ ਚ ਲੈ ਲਿਆ ਸੀ ।

ਸਮਰਥਕਾਂ ਸਮੇਤ ਅਦਾਲਤ ਪੁੱਜੇ ਸਿਮਰਜੀਤ ਬੈਂਸ ਨੇ ਸਰੰਡਰ ਤੋਂ ਪਹਿਲਾ ਕਿਹਾ ਕਿ ਉਨ੍ਹਾਂ ਨੂੰ ਭਾਰਤ ਦੀ ਨਿਆਂ ਪ੍ਰਣਾਲੀ ‘ਤੇ ਪੂਰਾ ਵਿਸ਼ਵਾਸ ਹੈ । ਉਨ੍ਹਾਂ ਕਿਹਾ ਕਿ ਰੇਪ ਦੇ ਝੂਠੇ ਮਾਮਲੇ ਚ ਉਨ੍ਹਾਂ ਨੂੰ ਫੰਸਾਇਆ ਜਾ ਰਿਹਾ ਹੈ ।ਉਹ ਬਾਇੱਜ਼ਤ ਬਰੀ ਹੋਣਗੇ ।ਜ਼ਿਕਰਯੋਗ ਹੈ ਕਿ ਲੁਧਿਆਣਾ ਦੀ ਇਕ ਮਹੀਲਾ ਵਲੋਂ ਸਾਬਕਾ ਵਿਧਾਇਕ ਸਿਮਰਜੀਤ ਬੈਂਸ ਅਤੇ ਉਨ੍ਹਾਂ ਦੇ ਸਾਥੀਆਂ ‘ਤੇ ਜਬਰ ਜਿਨਾਹ ਦਾ ਪਰਚਾ ਦਰਜ ਕਰਵਾਇਆ ਗਿਆ ਸੀ ।ਦੋ ਸਾਲ ਪੁਰਾਣੇ ਮਾਮਲੇ ਚ ਕਾਰਵਾਈ ਤੋਂ ਬਾਅਦ ਬੈਂਸ ਗ੍ਰਿਫਤਾਰੀ ਤੋਂ ਬਚਣ ਲਈ ਫਰਾਰ ਹੋ ਗਏ ਸਨ । ਅਦਾਲਤ ਵਲੋਂ ਉਨ੍ਹਾਂ ਨੂੰ ਭਗੌੜਾ ਕਰਾਰ ਦੇ ਦਿੱਤਾ ਸੀ ।


Filed under