TV Punjab | Punjabi News Channel

ਰੂਸ ਦੀ ਗੋਲੀਬਾਰੀ ਨਾਲ ਭਾਰਤੀ ਨੌਜਵਾਨ ਦੀ ਯੂਕਰੇਨ ‘ਚ ਮੌਤ

ਚੰਡੀਗੜ੍ਹ- ਰੂਸ ਅਤੇ ਯੂਕਰੇਨ ਵਿਚਕਾਰ ਚੱਲ ਰਹੀ ਜੰਗ ਦੀ ਤਪਿਸ਼ ਭਾਰਤ ਤਕ ਪਹੁੰਚ ਗਈ ਹੈ.ਯੂਕਰੇਨ ਦੇ ਖਾਰਕੀਵ ਸ਼ਹਿਰ ‘ਚ ਮੰਗਲਵਾਰ ਸੇਵੇ ਹੋਈ ਗੋਲੀਬਾਰੀ ‘ਚ ਇੱਕ ਭਾਰਤੀ ਮੈਡੀਕਲ ਵਿਦਿਆਰਥੀ ਦੀ ਮੋਤ ਹੋ ਗਈ ਹੈ.ਭਾਰਤੀ ਵਿਦੇਸ਼ ਮੰਤਰਾਲੇ ਨੇ ਇਸ ਮੰਦਬਾਗੀ ਖਬਰ ਬਾਰੇ ਜਾਣਕਾਰੀ ਦਿੱਤੀ ਹੈ.
ਵਿਦੇਸ਼ ਮੰਤਰਾਲੇ ਦੀ ਬੁਲਾਰੇ ਅਰਿੰਦਮ ਬਾਗਚੀ ਨੇ ਟਵੀਟ ਕਰਕੇ ਲਿਖਿਆ ਕਿ ‘ਡੂੰਘੇ ਦੁੱਖ ਦੇ ਨਾਲ ਅਸੀਂ ਪੁਸ਼ਟੀ ਕਰਦੇ ਹਾਂ ਕਿ ਖਾਰਕੀਵ ਸ਼ਹਿਰ ਚ ਹੋਈ ਗੋਲੀਬਾਰੀ ਦੌਰਾਨ ਇੱਕ ਭਾਰਤੀ ਨਾਗਰਿਕ ਦੀ ਮੋਤ ਹੋ ਗਈ ਹੈ.ਮੰਤਰਾਲਾ ਉਸ ਦੇ ਪਰਿਵਾਰ ਦੇ ਸੰਪਰਕ ‘ਚ ਹੈ.ਅਸੀੰ ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਹਾਂ’
ਮ੍ਰਿਤਕ ਦੀ ਪਛਾਣ ਕਰਨਾਟਕ ਦੇ ਹਵੇਰੀ ਜਿਲ੍ਹੇ ਦੇ ਰਹਿਣ ਵਾਲੇ ਨਵੀਨ ਵਜੋਂ ਹੋਈ ਹੈ.

Exit mobile version