ਲੁਧਿਆਣਾ : ਪਸਾਰ ਸਿੱਖਿਆ ਵਿਭਾਗ, ਡਾਇਰੈਕਟੋਰੇਟ ਪਸਾਰ ਸਿੱਖਿਆ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਅਤੇ ਨਾਬਾਰਡ ਦੇ ਸਹਿਯੋਗ ਨਾਲ ਡਾ. ਜਸਕਰਨ ਸਿੰਘ ਮਾਹਲ, ਨਿਰਦੇਸ਼ਕ ਪਸਾਰ ਸਿੱਖਿਆ ਦੀ ਯੋਗ ਰਹਿਨੁਮਾਈ ਹੇਠ ਪੰਜਾਬ ਦੇ ਕਿਸਾਨ ਅਤੇ ਕਿਸਾਨ ਬੀਬੀਆਂ ਲਈ ਫ਼ਸਲ ਨਾਲ ਸੰਬੰਧਿਤ ਗਤੀਵਿਧੀਆਂ ਨਾਲ ਜੁੜੇ ਕਿਸਾਨ ਉਤਪਾਦਕ ਸੰਗਠਨਾਂ ਲਈ ਸਿਖਲਾਈ ਕੋਰਸ ਵਿਸ਼ੇ ਉੱਪਰ ਤਿੰਨ ਦਿਨਾਂ ਸਿਖਲਾਈ ਕੋਰਸ ਆਰੰਭ ਹੋਇਆ।
ਇਸ ਕੋਰਸ ਵਿਚ 25 ਵੱਖ-ਵੱਖ ਕਿਸਾਨ ਉਤਪਾਦਕ ਸੰਗਠਨਾਂ ਦੇ ਮੈਂਬਰਾਂ ਨੇ ਭਾਗ ਲਿਆ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਡਾ.ਕੁਲਦੀਪ ਸਿੰਘ, ਮੁਖੀ, ਪਸਾਰ ਸਿੱਖਆ ਵਿਭਾਗ ਨੇ ਕੋਰਸ ਵਿਚ ਸ਼ਾਮਿਲ ਹੋਏ ਸਿਖਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਮੌਜੂਦਾ ਦੌਰ ਵਿਚ ਚੰਗੀ ਆਮਦਨ ਕਮਾਉਣ ਲਈ ਕਿਸਾਨਾਂ ਨੂੰ ਖੇਤੀਬਾੜੀ ਦੇ ਵੱਖ-ਵੱਖ ਤਰੀਕਿਆਂ ਨੂੰ ਅਪਣਾ ਕੇ ਅਤੇ ਕਿਸਾਨ ਉਤਪਾਦਕ ਸੰਗਠਨਾਂ ਨਾਲ ਜੁੜ ਕੇ ਇਕ ਕਿਸਾਨ ਚੰਗਾ ਮੁਨਾਫਾ ਕਮਾ ਸਕਦਾ ਹੈ।
ਇਸ ਮੌਕੇ ਤੇ ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਜੀ ਨੇ ਅਜੋਕੇ ਸਮੇਂ ਵਿੱਚ ਕਿਸਾਨ ਉਤਪਾਦਕ ਸੰਗਠਨ ਦੀ ਖੇਤੀ ਵਿਚ ਮੁੱਖ ਭੂਮਿਕਾ ਅਤੇ ਮਹੱਤਵ ਬਾਰੇ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਤੇ ਡਾ. ਲਖਵਿੰਦਰ ਕੌਰ ਨੇ ਕੋਰਸ ਦੇ ਵੱਖ-ਵੱਖ ਵਿਸ਼ਾ ਮਾਹਿਰਾਂ ਦਾ ਅਤੇ ਸਾਰੇ ਸਿਖਿਆਰਥੀਆਂ ਨੂੰ ਜੀ ਆਇਆਂ ਨੂੰ ਕਿਹਾ।
ਇਸ ਮੌਕੇ ਤੇ ਡਾ. ਐਮ. ਐਸ ਆਲਮ ਨੇ ਖੇਤੀ ਉਤਪਾਦਨ ਸੰਸਥਾਨਾਂ ਬਾਰੇ , ਡਾ. ਸਤੀਸ਼ ਕੁਮਾਰ ਸ਼ਰਮਾ ਨੇ ਬੀਜਾਂ ਦੀ ਸਾਫ਼-ਸਫਾਈ ਅਤੇ ਗੁਣਵਤਾ ਦਰਜਾ ਤੈਅ ਕਰਨ ਵਾਲੀ ਮਸ਼ੀਨਰੀ ਬਾਰੇ, ਡਾ. ਸਜੀਵ ਰਤਨ ਸ਼ਰਮਾ ਨੇ ਫ਼ਲਾਂ ਅਤੇ ਸਬਜੀਆਂ ਦੇ ਤੁੜਾਈ ਉਪਰੰਤ ਉਚਿਤ ਪ੍ਰਬੰਧਨ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ।
ਇਸ ਸਿਖਲਾਈ ਕੋਰਸ ਵਿੱਚ ਡਾ. ਤਰਸੇਮ ਚੰਦ, ਡਾ. ਸੰਧਿਆ ਸਿੰਘ, ਡਾ. ਖੁਸ਼ਦੀਪ ਧਰਨੀ, ਡਾ. ਰਮਨਦੀਪ ਸਿੰਘ, ਡਾ. ਸੁਖਪ੍ਰੀਤ ਕੌਰ, ਡਾ. ਮਨਮੀਤ ਕੌਰ, ਡਾ. ਲਵਲੀਸ਼ ਗਰਗ ਅਤੇ ਡਾ. ਦਵਿੰਦਰ ਸਿੰਘ ਵੱਖ-ਵੱਖ ਵਿਸ਼ਿਆਂ ਉੱਪਰ ਆਪਣੇ ਵਿਚਾਰ ਸਾਂਝੇ ਕਰਨਗੇ।
ਇਸ ਮੌਕੇ ਤੇ ਕਿਸਾਨ ਸਿਖਿਆਰਥੀਆਂ ਦੀ ਨਾਬਾਰਡ ਅਧਿਕਾਰੀਆਂ ਨਾਲ ਕਿਸਾਨ ਗੋਸ਼ਟੀ ਵੀ ਕਰਵਾਈ ਗਈ। ਇਸ ਕੋਰਸ ਦੌਰਾਨ ਸਿਖਿਆਰਥੀਆਂ ਨੂੰ ਕ੍ਰਿਸ਼ੀ ਵਿਗਿਆਨ ਕੇਂਦਰ ਨੂਰਮਹਿਲ ਦਾ ਦੌਰਾ ਵੀ ਕਰਵਾਇਆ ਜਾਵੇਗਾ।
ਟੀਵੀ ਪੰਜਾਬ ਬਿਊਰੋ