Irfan Pathan ਦੂਜੀ ਵਾਰ ਪਿਤਾ ਬਣੇ, ਕ੍ਰਿਕਟ ਤੋਂ ਸੰਨਿਆਸ ਲੈਣ ਤੋਂ ਬਾਅਦ ਬਨਣਗੇ ‘ਤੁਰਕੀ ਇੰਟਰਪੋਲ ਅਧਿਕਾਰੀ’

ਟੀਮ ਇੰਡੀਆ ਦੇ ਸਾਬਕਾ ਆਲਰਾਊਂਡਰ ਅਤੇ ਐਕਟਰ ਇਰਫਾਨ ਪਠਾਨ ਦੂਜੀ ਵਾਰ ਪਿਤਾ ਬਣ ਗਏ ਹਨ। ਫੈਨਜ਼ ਉਨ੍ਹਾਂ ਦੇ ਸੋਸ਼ਲ ਅਕਾਊਂਟ ‘ਤੇ ਕਈ ਸ਼ੁੱਭਕਾਮਨਾਵਾਂ ਦੇ ਰਹੇ ਹਨ। ਸਾਬਕਾ ਤੇਜ਼ ਗੇਂਦਬਾਜ਼ ਦੀ ਪਤਨੀ ਸਾਫਾ ਨੇ ਮੰਗਲਵਾਰ 28 ਦਸੰਬਰ 2021 ਨੂੰ ਦੂਜੇ ਬੱਚੇ ਨੂੰ ਜਨਮ ਦਿੱਤਾ ਹੈ। ਪਠਾਨ ਨੇ ਖੁਦ ਇਹ ਖੁਸ਼ਖਬਰੀ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਹੈ ਅਤੇ ਇਸ ਦੇ ਨਾਲ ਉਨ੍ਹਾਂ ਨੇ ਆਪਣੇ ਲਾਡਲੇ ਬੇਟੇ ਦਾ ਨਾਮ ਵੀ ਦੱਸਿਆ ਹੈ। ਭਾਰਤੀ ਟੀਮ ਲਈ 100 ਤੋਂ ਵੱਧ ਵਨਡੇ ਮੈਚ ਖੇਡ ਚੁੱਕੇ ਇਰਫਾਨ ਪਠਾਨ ਨੇ ਟਵਿੱਟਰ ‘ਤੇ ਲਿਖਿਆ, ‘ਸਫਾ ਅਤੇ ਮੈਂ ਆਪਣੇ ਦੂਜੇ ਬੱਚੇ ਸੁਲੇਮਾਨ ਖਾਨ ਦਾ ਇਸ ਦੁਨੀਆ ‘ਚ ਸਵਾਗਤ ਕਰਦੇ ਹਾਂ। ਮਾਂ-ਬੇਟਾ ਦੋਵੇਂ ਸਿਹਤਮੰਦ ਹਨ।ਦੱਸ ਦੇਈਏ ਕਿ ਪਠਾਨ ਦਾ ਪਹਿਲਾਂ ਤੋਂ ਹੀ ਵੱਡਾ ਬੇਟਾ ਹੈ, ਜਿਸ ਦਾ ਜਨਮ 20 ਦਸੰਬਰ 2016 ਨੂੰ ਹੋਇਆ ਸੀ।

ਇਰਫਾਨ ਕ੍ਰਿਕਟ ਤੋਂ ਬਾਅਦ ਪਰਦੇ ‘ਤੇ ਕੰਮ ਕਰਨਗੇ
ਇਰਫਾਨ ਨੇ ਸਾਲ 2003 ਤੋਂ ਆਸਟ੍ਰੇਲੀਆ ਦੌਰੇ ‘ਤੇ ਆਪਣਾ ਅੰਤਰਰਾਸ਼ਟਰੀ ਡੈਬਿਊ ਕੀਤਾ ਸੀ ਪਰ ਹੁਣ ਉਹ ਕ੍ਰਿਕਟ ਕਰੀਅਰ ਤੋਂ ਸੰਨਿਆਸ ਲੈ ਚੁੱਕੇ ਹਨ ਅਤੇ ਅਕਸਰ ਕੁਮੈਂਟਰੀ ਬਾਕਸ ‘ਚ ਨਜ਼ਰ ਆਉਂਦੇ ਹਨ। 37 ਸਾਲਾ ਆਲਰਾਊਂਡਰ ਨੇ ਭਾਰਤੀ ਟੀਮ ਲਈ 29 ਟੈਸਟ, 120 ਵਨਡੇ ਅਤੇ 24 ਟੀ-20 ਮੈਚਾਂ ਦਾ ਯੋਗਦਾਨ ਦਿੱਤਾ ਹੈ। ਉਹ 2007 ਟੀ-20 ਵਿਸ਼ਵ ਕੱਪ ਜੇਤੂ ਟੀਮ ਦਾ ਮੈਂਬਰ ਵੀ ਰਿਹਾ ਹੈ ਅਤੇ ਉਹ ਹਰਭਜਨ ਸਿੰਘ ਵਾਂਗ ਸਿਲਵਰ ਸਕ੍ਰੀਨ ‘ਤੇ ਆਪਣੇ ਕਰੀਅਰ ਦੀ ਸ਼ੁਰੂਆਤ ਕਰ ਰਿਹਾ ਹੈ।

 

View this post on Instagram

 

A post shared by Irfan Pathan (@irfanpathan_official)

ਤੁਰਕੀ ਦਾ ਇੰਟਰਪੋਲ ਅਫਸਰ ਬਣੇਗਾ ਇਰਫਾਨ
ਇਰਫਾਨ ਪਠਾਨ ‘ਇਮਾਇਕਾ ਨੋਡੀਗਲ’ ਫੇਮ ਅਜੇ ਗਿਆਨਮੁਥੂ ਦੁਆਰਾ ਨਿਰਦੇਸ਼ਤ ਚਿਯਾਨ ਵਿਕਰਮ-ਸਟਾਰਰ ‘ਕੋਬਰਾ’ ਨਾਲ ਆਪਣੀ ਆਨਸਕ੍ਰੀਨ ਸ਼ੁਰੂਆਤ ਕਰ ਰਿਹਾ ਹੈ। ਫਿਲਮ ‘ਚ ਉਹ ਤੁਰਕੀ ਦੇ ਇੰਟਰਪੋਲ ਅਫਸਰ ਦੀ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ। ‘ਕੇਜੀਐਫ’ ਫੇਮ ਸ਼੍ਰੀਨਿਧੀ ਸ਼ੈੱਟੀ ਵਿਕਰਮ ਸਟਾਰਰ ਫਿਲਮ ‘ਕੋਬਰਾ’ ਵਿੱਚ ਮੁੱਖ ਭੂਮਿਕਾ ਨਿਭਾ ਰਹੀ ਹੈ। ਫਿਲਮ ਦੀ ਸ਼ੂਟਿੰਗ ਚੇਨਈ, ਕੇਰਲ, ਯੂਰਪ ਅਤੇ ਰੂਸ ਵਿੱਚ ਕੀਤੀ ਗਈ ਹੈ। ਫਿਲਮ ‘ਚ ਮ੍ਰਿਣਾਲਿਨੀ ਰਵੀ, ਮਲਿਆਲਮ ਅਦਾਕਾਰ ਲਾਲ, ਕਨਿਕਾ, ਪਦਮਪ੍ਰਿਆ, ਬਾਬੂ ਐਂਟਨੀ ਵੀ ਅਹਿਮ ਭੂਮਿਕਾਵਾਂ ‘ਚ ਨਜ਼ਰ ਆਉਣਗੇ।

ਇਰਫਾਨ ਦੀ ਫਿਲਮ ‘ਚ ਏ.ਆਰ ਰਹਿਮਾਨ ਦਾ ਸੰਗੀਤ ਹੋਵੇਗਾ
‘ਕੋਬਰਾ’ ਲਲਿਤ ਕੁਮਾਰ ਦੇ 7 ਸਕ੍ਰੀਨ ਸਟੂਡੀਓ ਦੁਆਰਾ ਬਣਾਈ ਗਈ ਹੈ ਅਤੇ ਇਹ ਤਾਮਿਲ, ਤੇਲਗੂ ਅਤੇ ਹਿੰਦੀ ਭਾਸ਼ਾਵਾਂ ਵਿੱਚ ਰਿਲੀਜ਼ ਹੋਵੇਗੀ। ਇਰਫਾਨ ਪਠਾਨ ਦੀ ਇਸ ਫਿਲਮ ਵਿੱਚ ਏ.ਆਰ ਰਹਿਮਾਨ ਦੁਆਰਾ ਸੰਗੀਤ ਦਿੱਤਾ ਜਾਵੇਗਾ ਅਤੇ ਇਸ ਨੂੰ ਸੈਵਨ ਸਕਰੀਨ ਸਟੂਡੀਓਜ਼ ਦੇ ਬੈਨਰ ਹੇਠ ਐਸਐਸ ਲਲਿਤ ਕੁਮਾਰ ਦੁਆਰਾ ਬਣਾਇਆ ਜਾ ਰਿਹਾ ਹੈ।