Site icon TV Punjab | Punjabi News Channel

ਇਜ਼ਰਾਈਲ ਦੇ PM ਨੇਤਨਯਾਹੂ ਦੀ ਚਿਤਾਵਨੀ, ‘ਜੰਗ ਹਮਾਸ ਨੇ ਸ਼ੁਰੂ ਕੀਤੀ, ਖਤਮ ਅਸੀਂ ਕਰਾਂਗੇ’

ਡੈਸਕ- ਇਜ਼ਰਾਈਲ ਅਤੇ ਫਲਸਤੀਨ ਵਿਚਕਾਰ 7 ਅਕਤੂਬਰ ਤੋਂ ਜੰਗ ਜਾਰੀ ਹੈ। ਇਨ੍ਹਾਂ 3 ਦਿਨਾਂ ਦੌਰਾਨ ਗਾਜ਼ਾ ਅਤੇ ਪੱਛਮੀ ਕੰਢੇ ‘ਚ ਜੰਗ ਕਾਰਨ 704 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 2,616 ਲੋਕ ਜ਼ਖਮੀ ਹੋਏ ਹਨ। ਜਦੋਂ ਕਿ ਇਜ਼ਰਾਈਲ ਵਿਚ 900 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 3800 ਜ਼ਖਮੀ ਹਨ। ਇਸ ਦੌਰਾਨ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਹਮਾਸ ਨੂੰ ਸਖ਼ਤ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਇਜ਼ਰਾਈਲ ਨੇ ਇਹ ਜੰਗ ਸ਼ੁਰੂ ਨਹੀਂ ਕੀਤੀ ਪਰ ਅਸੀਂ ਇਸ ਨੂੰ ਖ਼ਤਮ ਕਰਾਂਗੇ।

ਦੱਸ ਦਈਏ ਕਿ ਹਮਾਸ ਵੱਲੋਂ ਜੰਗ ਸ਼ੁਰੂ ਕਰਨ ਤੋਂ ਬਾਅਦ ਇਜ਼ਰਾਈਲ ਨੇ 3,00,000 ਸੈਨਿਕਾਂ ਨੂੰ ਲਾਮਬੰਦ ਕਰਕੇ ਜਵਾਬੀ ਕਾਰਵਾਈ ਕੀਤੀ। ਜਦੋਂ ਕਿ ਟਾਈਮਜ਼ ਆਫ ਇਜ਼ਰਾਈਲ ਦੀ ਰਿਪੋਰਟ ਮੁਤਾਬਕ ਇਜ਼ਰਾਈਲ ਨੇ 1973 ਦੀ ਯੋਮ ਕਿਪੁਰ ਜੰਗ ਵਿੱਚ 400,000 ਰਿਜ਼ਰਵ ਸੈਨਿਕਾਂ ਨੂੰ ਬੁਲਾਇਆ ਸੀ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇਤਨਯਾਹੂ ਨੇ ਇੱਕ ਸੰਬੋਧਨ ਵਿੱਚ ਕਿਹਾ, “ਇਜ਼ਰਾਈਲ ਜੰਗ ਵਿੱਚ ਹੈ। ਅਸੀਂ ਇਹ ਜੰਗ ਨਹੀਂ ਚਾਹੁੰਦੇ ਸੀ। ਇਹ ਸਭ ਤੋਂ ਬੇਰਹਿਮ ਤਰੀਕੇ ਨਾਲ ਸ਼ੁਰੂ ਕੀਤਾ ਗਿਆ ਸੀ। ਹਾਲਾਂਕਿ ਇਜ਼ਰਾਈਲ ਨੇ ਇਹ ਯੁੱਧ ਸ਼ੁਰੂ ਨਹੀਂ ਕੀਤਾ ਸੀ, ਪਰ ਇਜ਼ਰਾਈਲ ਇਸਨੂੰ ਖਤਮ ਕਰ ਦੇਵੇਗਾ।” ਹਮਾਸ ‘ਤੇ ਹਮਲਾ ਕਰਦੇ ਹੋਏ ਪੀਐਮ ਨੇਤਨਯਾਹੂ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਦੀ ਕੀਮਤ ਚੁਕਾਉਣੀ ਪਵੇਗੀ ਅਤੇ ਇਸ ਨੂੰ ਲੰਬੇ ਸਮੇਂ ਤੱਕ ਯਾਦ ਰੱਖਿਆ ਜਾਵੇਗਾ।

ਉਨ੍ਹਾਂ ਕਿਹਾ ਕਿ ਹਮਾਸ ਸਮਝੇਗਾ ਕਿ ਉਨ੍ਹਾਂ ਨੇ ਸਾਡੇ ‘ਤੇ ਹਮਲਾ ਕਰਕੇ ਇਤਿਹਾਸਕ ਗਲਤੀ ਕੀਤੀ ਹੈ। ਅਸੀਂ ਉਹ ਕੀਮਤ ਚੁਕਾਂਗੇ ਜੋ ਉਹ ਅਤੇ ਇਜ਼ਰਾਈਲ ਦੇ ਹੋਰ ਦੁਸ਼ਮਣ ਆਉਣ ਵਾਲੇ ਦਹਾਕਿਆਂ ਤੱਕ ਯਾਦ ਰੱਖਣਗੇ। ਬੰਧਕਾਂ ਦੀ ਦੁਰਦਸ਼ਾ ‘ਤੇ ਬੋਲਦਿਆਂ ਪ੍ਰਧਾਨ ਮੰਤਰੀ ਨੇਤਨਯਾਹੂ ਨੇ ਕਿਹਾ ਕਿ ਹਮਾਸ ਵੱਲੋਂ ਬੇਕਸੂਰ ਇਜ਼ਰਾਈਲੀਆਂ ਵਿਰੁੱਧ ਕੀਤੇ ਗਏ ਵਹਿਸ਼ੀ ਹਮਲੇ ਹੈਰਾਨ ਕਰਨ ਵਾਲੇ ਹਨ। ਉਨ੍ਹਾਂ ਨੇ ਘਰਾਂ ਵਿੱਚ ਵੜ ਕੇ ਪਰਿਵਾਰਾਂ ਨੂੰ ਮਾਰਿਆ, ਤਿਉਹਾਰ ਮੌਕੇ ਸੈਂਕੜੇ ਨੌਜਵਾਨਾਂ ਨੂੰ ਮਾਰ ਦਿੱਤਾ, ਬੱਚਿਆਂ ਅਤੇ ਬਜ਼ੁਰਗਾਂ ਨੂੰ ਅਗਵਾ ਕੀਤਾ। ਇਹ ਸਭ ਬਰਬਰਤਾ ਹੈ।

Exit mobile version