ਮੁੰਬਈ – ਰਿਲਾਇੰਸ ਇੰਡਸਟਰੀਜ਼ ਦੀ 44 ਵੀਂ ਸਾਲਾਨਾ ਜਨਰਲ ਮੀਟਿੰਗ (ਏਜੀਐਮ) ਦੌਰਾਨ ਜਿਓ ਫੋਨ ਨੈਕਸਟ’ ਸਮਾਰਟ ਫੋਨ ਜੀਓ-ਗੂਗਲ ਲਾਂਚ ਕੀਤਾ ਗਿਆ ਹੈ। ਨਵਾਂ ਸਮਾਰਟਫੋਨ ਜਿਓ ਅਤੇ ਗੂਗਲ ਦੇ ਫੀਚਰ ਅਤੇ ਐਪਸ ਨਾਲ ਲੈਸ ਹੋਵੇਗਾ। ਇਸ ਐਂਡਰਾਇਡ ਅਧਾਰਤ ਸਮਾਰਟਫੋਨ ਦਾ ਓਪਰੇਟਿੰਗ ਸਿਸਟਮ ਜੀਓ ਅਤੇ ਗੂਗਲ ਨੇ ਸਾਂਝੇ ਤੌਰ ‘ਤੇ ਤਿਆਰ ਕੀਤਾ ਹੈ। ਮੁਕੇਸ਼ ਅੰਬਾਨੀ ਨੇ ਐਲਾਨ ਕੀਤਾ ਕਿ ਨਵਾਂ ਸਮਾਰਟਫੋਨ ਆਮ ਆਦਮੀ ਦੀ ਜੇਬ ਦੇ ਲਿਹਾਜ਼ ਨਾਲ ਬਣਾਇਆ ਗਿਆ ਹੈ। 10 ਸਤੰਬਰ (ਗਣੇਸ਼ ਚਤੁਰਥੀ) ਤੋਂ ਇਹ ਫੋਨ ਆਮ ਲੋਕਾਂ ਲਈ ਬਾਜ਼ਾਰ ਵਿਚ ਉਪਲੱਬਧ ਹੋ ਸਕੇਗਾ। ਕੰਪਨੀ ਮੁਤਾਬਿਕ ਇਹ ਦੇਸ਼ ਵਿਚ ਹੀ ਨਹੀਂ, ਬਲਕਿ ਦੁਨੀਆਂ ਦਾ ਸਭ ਤੋਂ ਸਸਤਾ ਸਮਾਰਟਫੋਨ ਹੋਵੇਗਾ।
ਗੂਗਲ ਦੇ ਸੀ.ਈ.ਓ. ਸੁੰਦਰ ਪਿਚਾਈ ਨੇ ਇਸ ਫੋਨ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਇਸ ਨੂੰ ਵਿਸ਼ਵ ਦਾ ਸਭ ਤੋਂ ਸਸਤਾ ਸਮਾਰਟਫੋਨ ਦੱਸਦਿਆਂ ਮੁਕੇਸ਼ ਅੰਬਾਨੀ ਨੇ ਕਿਹਾ ਕਿ ਉਪਯੋਗਕਰਤਾ ਭਾਰਤੀ ਬਾਜ਼ਾਰ ਲਈ ਵਿਸ਼ੇਸ਼ ਤੌਰ ‘ਤੇ ਤਿਆਰ ਕੀਤੇ ਗਏ ਜਿਓਫੋਨ-ਨੈਕਸਟ ਸਮਾਰਟਫੋਨ ‘ਤੇ ਯੂਜ਼ਰ ਵੀ ਗੂਗਲ ਪਲੇ ਤੋਂ ਵੀ ਐਪ ਡਾਊਨਲੋਡ ਕਰ ਸਕਦੇ ਹਨ।
ਇਸ ਤੋਂ ਬਾਅਦ ਉਨ੍ਹਾਂ ਦੱਸਿਆ ਕਿ ਜੀਓ ਦੇਸ਼ ਦੀ ਪਹਿਲੀ 5 ਜੀ ਸੇਵਾ ਸ਼ੁਰੂ ਕਰਨ ਲਈ ਤਿਆਰ ਹੈ। ਕੰਪਨੀ ਨੇ ਹਾਲ ਹੀ ਵਿੱਚ ਮੁੰਬਈ ਵਿੱਚ 1 ਜੀਬੀਪੀਐੱਸ ਸਪੀਡ ਦਾ ਸਫਲ ਪ੍ਰੀਖਣ ਕੀਤਾ ਹੈ। ਇਸ ਤੋਂ ਇਲਾਵਾ ਇਸ ਨੂੰ ਟ੍ਰਾਇਲ ਸਪੈਕਟ੍ਰਮ ਅਤੇ ਸਰਕਾਰ ਤੋਂ ਵੀ ਮਨਜ਼ੂਰੀ ਮਿਲੀ ਚੁੱਕੀ ਹੈ। ਮੁਕੇਸ਼ ਅੰਬਾਨੀ ਨੇ ਦੱਸਿਆ ਕਿ ਇਹ ਫੋਨ ਇਸ ਸਾਲ 10 ਸਤੰਬਰ ਤੋਂ ਬਾਜ਼ਾਰ ਵਿਚ ਉਪਲਬਧ ਹੋਵੇਗਾ।
ਟੀਵੀ ਪੰਜਾਬ ਬਿਊਰੋ