‘ਆਪ’ ‘ਚ ਸ਼ਾਮਿਲ ਹੋਏ ਜੋਗਿੰਦਰ ਮਾਨ,ਫਗਵਾੜਾ ਤੋਂ ਮਿਲ ਸਕਦੀ ਹੈ ਟਿਕਟ

ਦਿੱਲੀ- ਕਰੀਬ ਪੰਜ ਦਸ਼ਕਾਂ ਤੱਕ ਕਾਂਗਰਸ ਪਾਰਟੀ ਨਾਲ ਜੁੜਨ ਵਾਲੇ ਜੋਗਿੰਦਰ ਸਿੰਘ ਮਾਨ ਆਖਿਰਕਾਰ ਹੁਣ ‘ਆਪੀ’ ਬਣ ਗਏ ਨੇ.ਨਵੀਂ ਦਿੱਲੀ ਚ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਸਹਿ ਪ੍ਰਭਾਰੀ ਰਾਘਵ ਚੱਢਾ ਨੇ ਉਨ੍ਹਾਂ ਨੂੰ ਪਾਰਟੀ ਦੀ ਮੈਂਬਰਸ਼ਿਪ ਦਿੱਤੀ.ਜੋਗਿੰਦਰ ਮਾਨ ਟਕਸਾਲੀ ਕਾਂਗਰਸੀ ਪਰਿਵਾਰ ਨਾਲ ਸਬੰਧ ਰਖਣ ਵਾਲੇ ਨੇਤਾ ਸਨ.ਉਹ ਫਗਵਾੜਾ ਤੋਂ ਤਿੰਨ ਵਾਰ ਵਿਧਾਇਕ ਵੀ ਰਹੇ.ਬੀਤੇ ਕੱਲ੍ਹ ਉਨ੍ਹਾਂ ਵਲੋਂ ਪੰਜਾਬ ਐਗਰੋ ਦੀ ਚੇਅਰਮੈਨੀ ਅਤੇ ਕਾਂਗਰਸ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਗਿਆ ਸੀ.ਸੋਨੀਆ ਗਾਂਧੀ ਨੂੰ ਲਿੱਖੀ ਚਿੱਠੀ ਚ ਉਨ੍ਹਾਂ ਨੇ ਪੰਜਾਬ ਚ ਹੋਏ ਸਕਾਲਰਸ਼ਿਪ ਘੁਟਾਲੇ ਚ ਕਾਂਗਰਸ ਸਰਕਾਰ ਦੀ ਕਾਰਗੁਜ਼ਾਰੀ ਨੂੰ ਪਾਰਟੀ ਛੱਡਣ ਦਾ ਕਾਰਣ ਦੱਸਿਆ ਸੀ.