Site icon TV Punjab | Punjabi News Channel

Justin Trudeau ਦਾ ਨੇ ਕੀਤਾ ਵੱਡਾ ਐਲਾਨ

Vancouver – ਕੈਨੇਡਾ ‘ਚ ਹੋਣ ਵਾਲੀਆਂ ਫੈਡਰਲ ਚੋਣਾਂ ਤੋਂ ਪਹਿਲਾਂ ਵੱਖ -ਵੱਖ ਲੀਡਰ ਕੈਨੇਡਾ ਵਾਸੀਆਂ ਨਾਲ ਵੱਡੇ ਵਾਅਦੇ ਕਰ ਰਹੇ ਹਨ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅੱਜ ਚੋਣ ਪ੍ਰਚਾਰ ਦੌਰਾਨ ਵਿਕਟੋਰੀਆ ਪਹੁੰਚੇ ਜਿੱਥੇ ਉਨ੍ਹਾਂ ਨੇ ਲੌਂਗ ਟਰਮ ਕੇਅਰ ਸੈਕਟਰ ‘ਤੇ 9 ਬਿਲੀਅਨ ਡਾਲਰ ਦੀ ਰਾਸ਼ੀ ਖ਼ਰਚ ਕਰਨ ਦਾ ਐਲਾਨ ਕੀਤਾ । ਇਸ ਤੋਂ ਪਹਿਲਾ ਲਿਬਰਲ ਨੇ ਸਾਲ 2021 ਦੇ ਬਜਟ ਵਿਚ ਅਗਲੇ ਤਿੰਨ ਸਾਲ ਦੌਰਾਨ ਲੌਂਗ ਟਰਮ ਕੇਅਰ ਸੈਕਟਰ ਵਿਚ 3 ਬਿਲੀਅਨ ਡਾਲਰ ਖ਼ਰਚ ਕਰਨ ਨੂੰ ਸ਼ਾਮਿਲ ਕੀਤਾ ਸੀ। ਹੁਣ ਪਾਰਟੀ ਵੱਲੋਂ ਇਸ ਸੈਕਟਰ ਲਈ ਫ਼ੰਡਿੰਗ ਵਿਚ ਵਾਧਾ ਕੀਤਾ ਜਾ ਰਿਹਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਜੇਕਰ ਕੈਨੇਡਾ ‘ਚ ਮੁੜ ਤੋਂ ਉਨ੍ਹਾਂ ਦੀ ਸਰਕਾਰ ਬਣਦੀ ਹੈ ਤਾਂ ਉਨ੍ਹਾਂ ਵੱਲੋਂ 50,000 ਨਵੇਂ ਪਰਸਨਲ ਸਪੋਰਟ ਵਰਕਰਜ਼ ਦੀ ਟ੍ਰੇਨਿੰਗ ਕਰਵਾਈ ਜਾਵੇਗੀ। ਉਨ੍ਹਾਂ ਵੱਲੋਂ ਪਰਸਨਲ ਸਪੋਰਟ ਵਰਕਰਜ਼ ਨੂੰ 25 ਡਾਲਰ ਪ੍ਰਤੀ ਘੰਟਾ ਘੱਟੋ ਘੱਟ ਤਨਖ਼ਾਹ ਦੇਣ ਦਾ ਵੀ ਐਲਾਨ ਕੀਤਾ।
ਜ਼ਿਕਰਯੋਗ ਹੈ ਕਿ ਕੰਜ਼ਰਵੇਟਿਵ ਪਾਰਟੀ ਵੱਲੋਂ ਵੀ ਅਗਲੇ ਤਿੰਨ ਸਾਲ ਦੌਰਾਨ ਲੌਂਗ ਟਰਮ ਕੇਅਰ ਸੈਕਟਰ ਵਿਚ ਸੁਧਾਰ ਲਿਆਉਣ ਲਈ 3 ਬਿਲੀਅਨ ਡਾਲਰ ਖ਼ਰਚ ਕਰਨ ਦੀ ਯੋਜਨਾ ਲਿਆਂਦੀ ਗਈ ਹੈ। ਐਨਡੀਪੀ ਨੇ ਪ੍ਰਾਇਵੇਟ ਲੌਂਗ ਟਰਮ ਕੇਅਰ ਸਿਸਟਮ ਨੂੰ ਖ਼ਤਮ ਕਰਕੇ ਇੱਕ ਸਰਕਾਰੀ ਲੌਂਗ ਟਰਮ ਕੇਅਰ ਸਿਸਟਮ ਸ਼ੁਰੁ ਕਰਨ ਦੀ ਯੋਜਨਾ ਬਣਾਈ ਹੈ।

Exit mobile version