Jakarta- ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅੱਜ ਜਕਾਰਤਾ ਪਹੁੰਚੇ, ਜਿੱਥੇ ਉਹ ਇੰਡੋ-ਪੈਸੀਫਿਕ ਖੇਤਰ ਦੇ ਛੇ ਦਿਨਾਂ ਦੌਰੇ ਦੀ ਸ਼ੁਰੂਆਤ ਕਰ ਰਹੇ ਹਨ। ਟਰੂਡੋ ਅਤੇ ਉਨ੍ਹਾਂ ਦੇ ਪੁੱਤਰ ਜ਼ੇਵੀਅਰ ਦਾ ਇੰਡੋਨੇਸ਼ੀਆਈ ਡਾਂਸਰਾਂ ਵਲੋਂ ਰਿਵਾਇਤੀ ਨਾਚ ਨਾਲ ਸਵਾਗਤ ਕੀਤਾ ਗਿਆ। ਇਸ ਮੌਕੇ ਪ੍ਰਧਾਨ ਮੰਤਰੀ ਨੂੰ ਇੱਕ ਰਵਾਇਤੀ ਸਕਾਰਫ਼ ਤੋਹਫ਼ੇ ਵਿੱਚ ਦਿੱਤਾ ਗਿਆ।
ਟਰੂਡੋ ਜਕਾਰਤਾ ’ਚ ਦੋ ਦਿਨ ਬਿਤਾਉਣ ਵਾਲੇ ਹਨ ਜਿੱਥੇ ਉਹ ਅੱਜ ਸ਼ਾਮੀਂ ਰਾਸ਼ਟਰਪਤੀ ਜੋਕੋ ਵਿਡੋਡੋ ਨਾਲ ਮੁਲਾਕਾਤ ਕਰਨਗੇ। ਭਲਕੇ ਪ੍ਰਧਾਨ ਮੰਤਰੀ ਦੱਖਣੀ-ਪੂਰਬੀ ਏਸ਼ੀਆਈ ਰਾਸ਼ਟਰਾਂ ਦੀ ਐਸੋਸੀਏਸ਼ਨ ’ਚ ਭਾਸ਼ਣ ਦੇਣਗੇ, ਕਿਉਂਕਿ 10 ਦੇਸ਼ਾਂ ਦਾ ਸਮੂਹ ਓਟਾਵਾ ਨੂੰ ਆਪਣਾ ਨਵੀਨਤਮ ਰਣਨੀਤਕ ਭਾਈਵਾਲ ਬਣਾਉਣ ਦੀ ਤਿਆਰੀ ਕਰ ਰਿਹਾ ਹੈ।
ਟਰੂਡੋ ਦੀ ਯਾਤਰਾ ’ਤੇ ਧਿਆਨ ਏਸ਼ੀਆਈ ਨੇਤਾਵਾਂ ਨਾਲ ਸਬੰਧਾਂ ਨੂੰ ਮਜ਼ਬੂਤ ਕਰਨ ਅਤੇ ਵਪਾਰਕ ਗੱਲਬਾਤ ਨੂੰ ਅੱਗੇ ਵਧਾਉਣ ’ਤੇ ਹੋਵੇਗਾ। ਭਾਰਤ ’ਚ ਜੀ-20 ਸੰਮੇਲਨ ਤੋਂ ਬਾਅਦ ਆਪਣੀ ਯਾਤਰਾ ਖਤਮ ਕਰਨ ਤੋਂ ਪਹਿਲਾਂ, ਉਹ ਵਪਾਰਕ ਨੇਤਾਵਾਂ ਨਾਲ ਮੁਲਾਕਾਤ ਕਰਨ ਲਈ ਸਿੰਗਾਪੁਰ ਦੀ ਯਾਤਰਾ ਕਰਨ ਲਈ ਵੀ ਤਿਆਰ ਹਨ।