ਕੈਨਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ 80 ਸਾਲ ਪੁਰਾਣੇ ਮਾਮਲੇ ਦੇ ਵਿੱਚ ਇਟਾਲੀਅਨ-ਕੈਨੇਡੀਅਨ ਭਾਈਚਾਰੇ ਤੋਂ ਮਾਫੀ ਮੰਗੀ ਗਈ | ਇਹ ਮਾਫੀ ਉਨ੍ਹਾਂ ਨੇ ਦੂਜੇ ਵਿਸ਼ਵ -ਯੁੱਧ ਵਿੱਚ ਲੱਗੇ ਨਜ਼ਰਬੰਦੀ ਕੈਂਪ ਲਈ ਮਾਫ਼ੀ ਮੰਗੀ ਹੈ | ਦੂਸਰੇ ਵਿਸ਼ਵ ਯੁੱਧ ਦੇ ਦੌਰਾਨ ਭਾਈਚਾਰੇ ਨੂੰ ਇਨ੍ਹਾਂ ਨਜ਼ਰਬੰਦੀ ਕੈਂਪ ਵਿੱਚ ਰੱਖਣ ਤੇ ਰਸਮੀ ਤੌਰ ਤੇ ਮਾਫੀ ਮੰਗੀ ਹੈ | ਪਾਰਲੀਮੈਂਟ ‘ਚ ਬੋਲਦਿਆਂ ਟਰੂਡੋ ਨੇ ਕਿਹਾ ਕਿ ਇਟਾਲੀਅਨ-ਕੈਨੇਡੀਅਨ ਵਿਰੁੱਧ ਜੰਗ ਦਾ ਐਲਨ ਕਰਨ ਦੀ ਜਰੂਰਤ ਨਹੀਂ ਸੀ|
Live from the House of Commons: I am offering a formal apology to acknowledge the harm caused by the internment of Italian Canadians during the Second World War, and to honour the families of those who were affected. Tune in: https://t.co/PzYIIU7553
— Justin Trudeau (@JustinTrudeau) May 27, 2021
ਇਹ ਜੰਗ ਜੂਨ 1940 ਦੇ ਵਿੱਚ ਇਟਲੀ ਦੇ ਖਿਲਾਫ਼ ਐਲਾਨੀ ਸੀ | ਉਨ੍ਹਾਂ ਦੱਸਿਆ ਕਿ 41,000 ਕੈਨੇਡੀਅਨਾਂ ਨੂੰ ਏਲੀਅਨ ਦਾ ਖਿਤਾਬ ਦਿੱਤਾ ਗਿਆ| ਇਸ ਸਬੰਧੀ ਬੋਲਦਿਆਂ ਉਨ੍ਹਾਂ ਨੇ ਕਿਹਾ ਕਿ ਜੋ ਹੋਇਆ ਉਹ ਗਲਤ ਸੀ | ਜਿਨ੍ਹਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਉਨ੍ਹਾਂ ਵਿੱਚ ਔਰਤਾਂ ਅਤੇ ਬੱਚੇ ਵੀ ਸ਼ਾਮਲ ਸਨ | ਉਨ੍ਹਾਂ ਵੱਲੋਂ ਇਕ ਵਿਆਹ ਦਾ ਕਿੱਸਾ ਵੀ ਬਿਆਨ ਕੀਤਾ ਗਿਆ ਕਿ ਕਿਸ ਤਰ੍ਹਾਂ ਵਿਆਹ ਵਿੱਚੋਂ ਹੀ ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ |