ਵਿਸ਼ਵਾਸ ਮਤੇ ਦੀ ਥਾਂ ਚੋਣਾਂ ਕਰਵਾਉਣ ਸੀ.ਐੱਮ ਭਗਵੰਤ ਮਾਨ- ਮਜੀਠੀਆ

ਚੰਡੀਗੜ੍ਹ- ਓਪਰੇਸ਼ਨ ਲੋਟਸ ਦੇ ਵਿਰੋਧ ਚ ਵਿਸ਼ੇਸ਼ ਇਜਲਾਸ ਬੁਲਾਉਣ ਦੀ ਥਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੂਬੇ ਚ ਮੂੜ ਤੋਂ ਚੋਣਾ ਕਰਵਾ ਲੈਣੀਆਂ ਚਾਹੀਦੀਆਂ ਹਨ ।ਸ਼੍ਰੌਮਣੀ ਅਕਾਲੀ ਦਲ ਦੇ ਯੂਥ ਵਿੰਗ ਦੇ ਪ੍ਰਧਾਨ ਬਿਕਰਮ ਮਜੀਠੀਆ ਨੇ ਓਪਰੇਸ਼ਨ ਲੋਟਸ ‘ਤੇ ਪੰਜਾਬ ਦਰ ਰਾਜਪਾਲ ਬਨਵਾਰੀ ਲਾਲ ਪੁਰੋਹਤ ਤੋਨ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ । ਮਜੀਠੀਆ ਦਾ ਕਹਿਣਾ ਹੈ ਕਿ ਜੇਕਰ ਲੋਕਤੰਤਰ ਨੂੰ ਮਾਰਣ ਦੇ ਦੋਸ਼ੀ ਬੇਨਕਾਬ ਹੋ ਜਾਣ ਤਾਂ ਇਜਲਾਸ ਦੀ ਜ਼ਰੂਰਤ ਨਹੀਂ ਹੈ ।ਇਸਦੇ ਨਾਲ ਹੀ ਮਜੀਠੀਆ ਨੇ ਮੀਡੀਆ ਅੱਗੇ ‘ਆਪ’ ਵਲੋਂ ਓਪਰੇਸ਼ਨ ਲੋਟਸ ਖਿਲਾਫ ਦਿੱਤੀ ਸ਼ਿਕਾਇਤ ਨੂੰ ਪੜ੍ਹ ਕੇ ‘ਆਪ’ ਸਰਕਾਰ ‘ਤੇ ਡ੍ਰਾਮੇਬਾਜ਼ੀ ਕਰਨ ਦੇ ਇਲਜ਼ਾਮ ਲਗਾਏ ਹਨ ।

ਅਕਾਲੀ ਨੇਤਾ ਬਿਕਰਮ ਮਜੀਠੀਆ ਨੇ ਪੰਜਾਬ ਦੇ ਰਾਜਪਾਲ ਤੋਂ ਵਿਧਾਇਕਾਂ ਦੀ ਖਰੀਦ ਫਰੌਖਤ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਉਣ ਦੀ ਅਪੀਲ ਕੀਤੀ ਹੈ ।ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਇਸ ਬੇਲੋੜੀਂਦੇ ਮੁੱਦੇ ‘ਤੇ ਇਜਲਾਸ ਬੁਲਾ ਕੇ ਜਨਤਾ ਦਾ ਪੈਸਾ ਬਰਬਾਦ ਕਰ ਰਹੀ ਹੈ । ਉਨ੍ਹਾਂ ਕਿਹਾ ਕਿ ਓਪਰੇਸ਼ਨ ਲੋਟਸ ਦੇ ਖਿਲਾਫ ‘ਆਪ’ ਪਾਰਟੀ ਵਲੋਂ ਡੀ.ਜੀ.ਪੀ ਨੂੰ ਦਿੱਤੀ ਸ਼ਿਕਾਇਤ ਚ 15 ਦਿਨ ਦਾ ਸਮਾਂ ਹੋ ਗਿਆ ਹੈ ਜਦਕਿ ਨਤੀਜਾ ਕੋਈ ਵੀ ਨਹੀਂ ਹੈ । ਅਕਾਲੀ ਨੇਤਾ ‘ਆਪ’ ਦੀ ਸ਼ਿਕਾਇਤ ਨੂੰ ਝੂਠੀ ਅਤੇ ਡ੍ਰਾਮਾ ਕਰਾਰ ਦਿੱਤਾ ਹੈ । ਉਨ੍ਹਾਂ ਨੇ ਡੀ.ਜੀ.ਪੀ ਗੌਰਵ ਯਾਦਵ ਤੋਂ ਓਪਰੇਸ਼ਨ ਲੋਟਸ ਦੇ ਗੁਨਾਹਗਾਰਾਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ ।

ਸ਼ਾਬਕਾ ਮੰਤਰੀ ਵਿਜੇ ਸਿੰਗਲਾ ਦੀ ਦਿੱਲੀ ਵਿਖੇ ਪਾਰਟੀ ਸੰਮੇਲਨ ਚ ਮੌਜੂਦਗੀ ਦੀ ਤਸਵੀਰ ਜਾਰੀ ਕਰਦਿਆ ਮਜੀਠੀਆ ਨੇ ਇਲਜ਼ਾਮ ਲਗਾਇਆ ਕਿ ਇਸ ਨਾਲ ਕੇਜਰੀਵਾਲ ਦੀ ਡ੍ਰਾਮੇਬਾਜ਼ੀ ਦਾ ਪਰਦਾਫਾਸ਼ ਹੁੰਦਾ ਹੈ । ਜਿਸ ਮੰਤਰੀ ਨੂੰ ਭ੍ਰਿਸ਼ਟ ਕਹਿ ਕੇ ਤੁਸੀਂ ਸਰਕਾਰ ਚੋਂ ਬਾਹਰ ਕੱਢ ਦਿੰਦੇ ਹੋ ,ਫਿਰ ਉਹ ਵਿਧਾਇਕ ਕਿਸ ਹੈਸੀਅਤ ਨਾਲ ਪਾਰਟੀ ਦੇ ਸਮਾਗਮਾਂ ਚ ਹਿੱਸਾ ਲੈ ਰਿਹਾ ਹੈ । ਉਨ੍ਹਾਂ ਕੇਜਰੀਵਾਲ ਨੂੰ ਕਿਹਾ ਹੈ ਕਿ ਉਹ ਸਾਫ ਕਰਨ ਕਿ ਸਿੰਗਲਾ ਭ੍ਰਿਸ਼ਟ ਹਨ ਜਾਂ ਨਹੀਂ ।