ਡੈਸਕ- ਪੰਜਾਬ ਦੇ ਮਸ਼ਹੂਰ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਮੰਨੂ ਮਸਾਣਾ ਦੀ ਮੈਚ ਦੌਰਾਨ ਮੌਤ ਹੋ ਗਈ ਹੈ। ਉਹ ਅੰਮ੍ਰਿਤਸਰ ਵਿੱਚ ਕਰਵਾਏ ਕਬੱਡੀ ਮੈਚ ਵਿੱਚ ਖੇਡਣ ਗਿਆ ਸੀ। ਇਸ ਮੈਚ ਦੌਰਾਨ ਉਸ ਦੇ ਸਿਰ ‘ਤੇ ਗੰਭੀਰ ਸੱਟ ਲੱਗ ਗਈ ਸੀ। ਸੱਟ ਇੰਨੀ ਡੂੰਘੀ ਸੀ ਕਿ ਮੰਨੂੰ ਮਸਾਣਾ ਹੀ ਮੌਤ ਹੋ ਗਈ। ਇਸ ਦੁਖਦਾਈ ਖ਼ਬਰ ਕਾਰਨ ਸਮੁੱਚੇ ਕਬੱਡੀ ਜਗਤ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।
ਜਾਣਕਾਰੀ ਅਨੁਸਾਰ ਬਾਬਾ ਬਹਾਦਰ ਸਿੰਘ ਜੀ ਦੇ ਅਸਥਾਨ ਖ਼ਤਰਾਏ ਕਲਾਂ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਕਬੱਡੀ ਮੈਚ ਚੱਲ ਰਿਹਾ ਸੀ ਤੇ ਚੱਲਦੇ ਮੈਚ ‘ਚ ਮਨੂੰ ਮਸਾਣਾ ਦੇ ਸਿਰ ਵਿੱਚ ਸੱਟ ਲੱਗਣ ਕਾਰਨ ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ।
ਪਿਛਲੇ ਮਹੀਨੇ ਹੀ ਉਸ ਦੇ ਪਿਤਾ ਮੋਹਣ ਸਿੰਘ ਦੀ ਮੌਤ ਹੋਈ ਸੀ। ਹਾਲ ਹੀ ਵਿੱਚ ਉਹ ਨਿਊਜ਼ੀਲੈਂਡ ਤੋਂ ਕਬੱਡੀ ਖੇਡ ਕੇ ਪਰਤਿਆ ਸੀ। ਉਹ ਆਪਣੇ ਪਿੱਛੇ ਛੋਟਾ ਭਰਾ ਪ੍ਰਭਜੋਤ ਸਿੰਘ,ਪਤਨੀ ਅਤੇ ਮਾਸੂਮ ਬੱਚੀ ਨੂੰ ਛੱਡ ਗਿਆ ਹੈ। ਜ਼ਿਲ੍ਹਾ ਗੁਰਦਾਸਪੁਰ ਦੇ ਹਲਕਾ ਡੇਰਾ ਬਾਬਾ ਨਾਲ ਸਬੰਧਤ ਪਿੰਡ ਮਸਾਣਾ ਦੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਮਨਪ੍ਰੀਤ ਸਿੰਘ ਮਨੂੰ ਪ੍ਰਸਿੱਧ ਜਾਫੀ ਸੀ, ਪਿੰਡ ਖ਼ਤਰਾਏ ਕਲਾਂ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਕਬੱਡੀ ਦੇ ਚਲਦੇ ਮੈਚ ਦੌਰਾਨ ਮੌਤ ਹੋ ਗਈ ਹੈ।