ਡੈਸਕ- ਦਿੱਲੀ ‘ਚ ਸ਼ਰਾਬ ਘੁਟਾਲਾ ਮਾਮਲੇ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਸੀਐਮ ਅਰਵਿੰਦ ਕੇਜਰੀਵਾਲ ਨੂੰ ਅੱਜ ਲਈ ਤਬਲ ਕੀਤਾ ਹੋਇਆ ਹੈ। ਚੌਥਾ ਸੰਮਨ ਜਾਰੀ ਕਰਕੇ ਈਡੀ ਨੇ ਕੇਜਰੀਵਾਲ ਨੂੰ ਪੁੱਛਗਿੱਛ ਦੇ ਲਈ ਬੁਲਾਇਆ ਹੈ। ਪਰ ਲੱਗਦਾ ਹੈ ਕਿ ਅੱਜ ਫਿਰ ਅਰਵਿੰਦ ਕੇਜਰੀਵਾਲ ਈਡੀ ਦੇ ਅੱਗੇ ਪੇਸ਼ ਨਹੀਂ ਹੋਣਗੇ। ਕਿਉਂਕਿ ਕੇਜਰੀਵਾਲ ਗੋਆ ਟੂਰ ‘ਤੇ ਜਾ ਰਹੇ ਹਨ। ਅਜਿਹੇ ‘ਚ ਚੌਥੀ ਵਾਰ ਹੋਵੇਗਾ ਕੇ ਅਰਵਿੰਦ ਕੇਜਰੀਵਾਲ ਈਡੀ ਅੱਗੇ ਪੇਸ਼ ਨਹੀਂ ਹੋਣਗੇ।
ਪਾਰਟੀ ਦੇ ਸੂਬਾ ਪ੍ਰਧਾਨ ਅਮਿਤ ਪਾਲੇਕਰ ਨੇ ਦੱਸਿਆ ਕਿ ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ 18 ਜਨਵਰੀ ਤੋਂ ਗੋਆ ਦੇ ਤਿੰਨ ਦਿਨਾਂ ਦੌਰੇ ’ਤੇ ਹੋਣਗੇ। ਕੇਜਰੀਵਾਲ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸੰਸਦ ਮੈਂਬਰ ਰਾਘਵ ਚੱਢਾ ਅਤੇ ਸੰਦੀਪ ਪਾਠਕ ਨਾਲ 18 ਤੋਂ 20 ਜਨਵਰੀ ਤੱਕ ਤੱਟਵਰਤੀ ਰਾਜ ਵਿੱਚ ਰਹਿਣਗੇ।
‘ਆਪ’ ਦੇ ਸੀਨੀਅਰ ਆਗੂ ਪਾਰਟੀ ਦੇ ਗੋਆ ਦੇ ਵਿਧਾਇਕਾਂ ਅਤੇ ਰਾਜ ਦੇ ਹੋਰ ਅਹੁਦੇਦਾਰਾਂਆਂ ਨਾਲ ਮੁਲਾਕਾਤ ਕਰਨਗੇ। ਆਮ ਆਦਮੀ ਪਾਰਟੀ ਦੇ ਗੋਆ ਵਿਧਾਨ ਸਭਾ ‘ਚ ਦੋ ਵਿਧਾਇਕ ਹਨ।
ਇਸ ਦੇ ਨਾਲ ਹੀ ਕੇਜਰੀਵਾਲ ਵੱਲੋਂ ਈਡੀ ਦੇ ਸੱਦੇ ‘ਤੇ ਪੇਸ਼ ਨਾ ਹੋਣ ‘ਤੇ ਢਿੱਲ-ਮੱਠ ਦਾ ਦੋਸ਼ ਲਾਇਆ ਗਿਆ। ਦਿੱਲੀ ਭਾਜਪਾ ਦੇ ਬੁਲਾਰੇ ਪ੍ਰਵੀਨ ਸ਼ੰਕਰ ਕਪੂਰ ਨੇ ਕਿਹਾ, ‘ਸੀਐਮ ਕੇਜਰੀਵਾਲ ਭਗੌੜੇ ਵਾਂਗ ਵਿਵਹਾਰ ਕਰ ਰਹੇ ਹਨ, ਪਰ ਕਾਨੂੰਨ ਜਲਦੀ ਹੀ ਉਨ੍ਹਾਂ ਤੱਕ ਪਹੁੰਚ ਜਾਵੇਗਾ।
ਜਿਸ ਦਿਨ ਈਡੀ ਕੇਜਰੀਵਾਲ ਦੇ ਗੁੰਮਰਾਹਕੁੰਨ ਵਤੀਰੇ ਦਾ ਨੋਟਿਸ ਲੈਂਦੀ ਹੈ ਅਤੇ ਦਿੱਲੀ ਦੇ ਮੁੱਖ ਮੰਤਰੀ ਵਿਰੁੱਧ ਸਖ਼ਤ ਕਾਰਵਾਈ ਕਰੇਗੀ, ਆਮ ਆਦਮੀ ਪਾਰਟੀ ਪੀੜਤ ਕਾਰਡ ਖੇਡਣਾ ਸ਼ੁਰੂ ਕਰ ਦੇਵੇਗੀ।