ਸੀ.ਐੱਮ. ਫੇਸ ‘ਤੇ ‘ਆਪ’ ਦਾ ਰੈਫਰੈਂਡਮ,ਕੇਜਰੀਵਾਲ ਨੇ ਜਾਰੀ ਕੀਤਾ ਨੰਬਰ

ਚੰਡੀਗੜ੍ਹ- ਵੱਖ ਵੱਖ ਏਜੰਸੀਆਂ ਵਲੋਂ ਹੁਣ ਤੱਕ ਪੰਜਾਬ ‘ਚ ਕੀਤੇ ਗਏ ਸਰਵੇਖਣਾਂ ਚ ਮੁੱਖ ਮੰਤਰੀ ਚਿਹਰੇ ਦੇ ਰੂਪ ਚ ਪੰਜਾਬ ਦੀ ਜਨਤਾ ਵਲੋਂ ਪਸੰਦ ਕੀਤੇ ਗਏ ਅਰਵਿੰਦ ਕੇਜਰੀਵਾਲ ਨੇ ਇੱਕ ਵਾਰ ਫਿਰ ਤੋਂ ਜਨਤਾ ਦੇ ਹੱਥ ਪਾਸਾ ਸਿੱਟ ਦਿੱਤਾ ਹੈ.ਭਗਵੰਤ ਮਾਨ ਦੇ ਨਾਂ ਦਾ ਐਲਾਨ ਕਰਨ ਦੀ ਥਾਂ ਕੇਜਰੀਵਾਲ ਨੇ ਰੈਫਰੈਂਡਮ ਦਾ ਸਹਾਰਾ ਲੈਂਦੇ ਹੋਏ ਮੋਬਾਇਲ ਨੰਬਰ ਜਾਰੀ ਕੀਤਾ ਹੈ.ਕੇਜਰੀਵਾਲ ਦਾ ਕਹਿਣਾ ਹੈ ਕੀ ਪੰਜਾਬ ਦੀ ਤਿੰਨ ਕਰੋੜ ਜਨਤਾ ਦੀ ਰਾਏ ਅਤੇ ਪਸੰਦ ਨੂੰ ਹੀ ‘ਆਪ’ ਵਲੋਂ ਮੁੱਖ ਮੰਤਰੀ ਬਣਾਇਆ ਜਾਵੇਗਾ.ਇਸ ਤੋਂ ਪਹਿਲਾਂ 2013 ਚ ਵੀ ਦਿੱਲੀ ਚੋਣਾਂ ਦੌਰਾਨ ਕੇਜਰੀਵਾਲ ਇਸੇ ਤਕਨੀਕ ਨੂੰ ਅਪਣਾ ਚੁੱਕੇ ਹਨ.

ਕੇਜਰੀਵਾਲ ਨੇ ਕਿਹਾ ਕੀ ਉਹ ਭਗਵੰਤ ਮਾਨ ਨੂੰ ਉਮੀਦਵਾਰ ਬਨਾਉਣਾ ਚਾਹੁੰਦੇ ਸਨ ਪਰ ਭਗਵੰਤ ਮਾਨ ਦੇ ਕਹਿਣ ‘ਤੇ ਉਨ੍ਹਾਂ ਨੇ ਜਨਤਾ ਦੀ ਰਾਏ ਜਾਨਣ ਦਾ ਫੈਸਲਾ ਕੀਤਾ ਹੈ.ਜਨਤਾ ਜਿਸ ਵੀ ਨੇਤਾ ਨੂੰ ਚੁਣੇਗੀ ਭਗਵੰਤ ਖੁਦ ਉਸਦਾ ਸਵਾਗਤ ਕਰਣਗੇ.ਇੱਕ ਸਵਾਲ ਦਾ ਜਵਾਬ ਦਿੰਦਿਆਂ ਕੇਜਰੀਵਾਲ ਨੇ ਸਾਫ ਕੀਤਾ ਕੀ ਉਹ ਪੰਜਾਬ ਦੇ ਮੁੱਖ ਮੰਤਰੀ ਬਨਣ ਦੀ ਰੇਸ ਚ ਨਹੀਂ ਹਨ.ਕੇਜਰੀਵਾਲ ਵਲੋਂ 70748-70748 ਨੰਬਰ ਜਾਰੀ ਕੀਤਾ ਗਿਆ ਹੈ.17 ਜਨਵਰੀ ਸ਼ਾਮ ਪੰਜ ਵਜੇ ਤੱਕ ਪੰਜਾਬ ਦੀ ਜਨਤਾ ਇਸ ਨੰਬਰ ‘ਤੇ ਵਾਟਸਐਪ,ਮੈਸੇਜ਼ ਜਾਂ ਵਾਇਸ ਮੈਸੇਜ਼ ਰਾਹੀਂ ਆਪਣੀ ਪਸੰਦ ਜ਼ਾਹਿਰ ਕਰ ਸਕਦੀ ਹੈ.