Site icon TV Punjab | Punjabi News Channel

ਭਾਰਤੀ ਕਰੰਸੀ ‘ਤੇ ਲਗਾਈ ਜਾਵੇ ਮਾਂ ਲਕਸ਼ਮੀ ਤੇ ਗਣੇਸ਼ ਜੀ ਦੀ ਤਸਵੀਰ : ਕੇਜਰੀਵਾਲ

ਦਿੱਲੀ – ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨੋਟਾਂ ‘ਤੇ ਭਗਵਾਨ ਗਣੇਸ਼ ਅਤੇ ਮਾਂ ਲਕਸ਼ਮੀ ਦੀਆਂ ਤਸਵੀਰਾਂ ਲਗਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਗਣੇਸ਼ ਅਤੇ ਲਕਸ਼ਮੀ ਦੀਆਂ ਤਸਵੀਰਾਂ ਨਵੇਂ ਬਣਨ ਵਾਲੇ ਨੋਟਾਂ ‘ਤੇ ਲਗਾਈਆਂ ਜਾ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਨਵੇਂ ਨੋਟਾਂ ‘ਚ ਇਕ ਪਾਸੇ ਮਹਾਤਮਾ ਗਾਂਧੀ ਅਤੇ ਦੂਜੀ ਪਾਸੇ 2 ਦੇਵਤਿਆਂ ਦੀਆਂ ਤਸਵੀਰ ਹੋ ਸਕਦੀ ਹੈ। ਕੇਜਰੀਵਾਲ ਨੇ ਕਿਹਾ,”ਕੋਸ਼ਿਸ਼ ਕਰਨ ਦੇ ਬਾਵਜੂਦ, ਕਦੇ-ਕਦੇ ਸਾਡੀ ਕੋਸ਼ਿਸ਼ ਸਫ਼ਲ ਨਹੀਂ ਹੁੰਦੀ ਹੈ, ਜੇਕਰ ਦੇਵੀ-ਦੇਵਤਾ ਸਾਨੂੰ ਆਸ਼ੀਰਵਾਦ ਨਹੀਂ ਦੇ ਰਹੇ ਹਨ। ਮੈਂ ਪੀ.ਐੱਮ. (ਮੋਦੀ) ਨੂੰ ਅਪੀਲ ਕਰਦਾ ਹਾਂ ਕਿ ਸਾਡੀ ਮੁਦਰਾ (ਨੋਟਸ) ‘ਤੇ ਭਗਵਾਨ ਗਣੇਸ਼ ਅਤੇ ਦੇਵੀ ਲਕਸ਼ਮੀ ਦੀਆਂ ਤਸਵੀਰਾਂ ਹੋਣ।”

ਉਨ੍ਹਾਂ ਕਿਹਾ,”ਜੇਕਰ ਨੋਟ ‘ਤੇ ਲਕਸ਼ਮੀ-ਗਣੇਸ਼ ਦੀ ਤਸਵੀਰ ਹੋਵੇਗੀ ਤਾਂ ਸਾਡਾ ਦੇਸ਼ ਖ਼ੁਸ਼ਹਾਲ ਹੋਵੇਗਾ। ਮੈਂ ਇਸ ‘ਤੇ ਇਕ ਜਾਂ 2 ਦਿਨ ‘ਚ ਪ੍ਰਧਾਨ ਮੰਤਰੀ ਨੂੰ ਪੱਤਰ ਲਿਖਾਂਗਾ।” ਉਨ੍ਹਾਂ ਨੇ ਇਕ ਮੁਸਲਿਮ ਰਾਸ਼ਟਰ ਇੰਡੋਨੇਸ਼ੀਆ ਦਾ ਉਦਾਹਰਣ ਦਿੱਤਾ, ਜਿਸ ਦੇ ਨੋਟ ‘ਤੇ ਗਣੇਸ਼ ਦੀ ਤਸਵੀਰ ਹੈ। ਉਨ੍ਹਾਂ ਕਿਹਾ,”ਜਦੋਂ ਇੰਡੋਨੇਸ਼ੀਆ ਕਰ ਸਕਦਾ ਹੈ ਤਾਂ ਅਸੀਂ ਕਿਉਂ ਨਹੀਂ? ਤਸਵੀਰਾਂ ਨਵੇਂ ਨੋਟਾਂ ‘ਤੇ ਲਗਾਈਆਂ ਜਾ ਸਕਦੀਆਂ ਹਨ।” ਇਸ ‘ਤੇ ਅਫ਼ਸੋਸ ਜਤਾਉਂਦੇ ਹੋਏ ਭਾਰਤ ਦੀ ਅਰਥਵਿਵਸਥਾ ਚੰਗੀ ਸਥਿਤੀ ‘ਚ ਨਹੀਂ ਹੈ, ਉਨ੍ਹਾਂ ਕਿਹਾ ਕਿ ਦੇਸ਼ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਏ ਦੇ ਕਮਜ਼ੋਰ ਹੋਣ ਨਾਲ ਨਾਜ਼ੁਕ ਸਥਿਤੀ ਤੋਂ ਲੰਘ ਰਿਹਾ ਹੈ।

ਕੇਜਰੀਵਾਲ ਨੇ ਕਿਹਾ,”ਅਸੀਂ ਸਾਰੇ ਚਾਹੁੰਦੇ ਹਾਂ ਕਿ ਭਾਰਤ ਖ਼ੁਸ਼ਹਾਲ ਹੋਵੇ ਅਤੇ ਇੱਥੇ ਦਾ ਹਰ ਪਰਿਵਾਰ ਖ਼ੁਸ਼ਹਾਲ ਹੋਵੇ। ਸਾਨੂੰ ਵੱਡੇ ਪੈਮਾਨੇ ‘ਤੇ ਸਕੂਲ ਅਤੇ ਹਸਪਤਾਲ ਖੋਲ੍ਹਣੇ ਹੋਣਗੇ।” ਕੇਜਰੀਵਾਲ ਨੇ ਇਹ ਵੀ ਕਿਹਾ ਕਿ ਆਮ ਆਦਮੀ ਪਾਰਟੀ ਦਿੱਲੀ ਨਗਰ ਨਿਗਮ ਚੋਣਾਂ ਲਈ ਪੂਰੀ ਤਰ੍ਹਾਂ ਨਾਲ ਤਿਆਰ ਹੈ ਅਤੇ ਜ਼ੋਰ ਦੇ ਕੇ ਕਿਹਾ ਕਿ ਰਾਸ਼ਟਰੀ ਰਾਜਧਾਨੀ ਦੇ ਲੋਕ ਭਾਜਪਾ ਨੂੰ ਖਾਰਜ ਕਰ ਦੇਣਗੇ।

Exit mobile version