ਨਵੀਂ ਦਿੱਲੀ- ਭਗੌੜੇ ਕਾਰੋਬਾਰੀ ਵਿਜੇ ਮਾਲਿਆ ਨੂੰ ਸੋਮਵਾਰ ਨੂੰ ਬ੍ਰਿਟੇਨ ਦੀ ਇੱਕ ਅਦਾਲਤ ਨੇ ਕਰਾਰਾ ਝਟਕਾ ਦਿੱਤਾ। ਬ੍ਰਿਟੇਨ ਹਾਈਕੋਰਟ ਨੇ ਮਾਲਿਆ ਨੂੰ ਦੀਵਾਲੀਆ( bankrupt) ਕਰਾਰ ਦੇ ਦਿੱਤਾ। ਇਸ ਨਾਲ ਸਟੇਟ ਬੈਂਕ ਆਫ਼ ਇੰਡੀਆ (ਐਸਬੀਆਈ) ਲਈ ਮਾਲਿਆ ਦੀ ਹਵਾਲਗੀ ਦਾ ਰਾਹ ਪੱਧਰਾ ਹੋ ਜਾਵੇਗਾ । ਮੀਡੀਆ ਵਿੱਚ ਛਪੀ ਜਾਣਕਾਰੀ ਮੁਤਾਬਕ ਯੂਕੇ ਦੇ ਸਮੇਂ 15.42 ਵਜੇ ਮਾਲਿਆ ਨੂੰ ਦੀਵਾਲੀਆ ਕਰਾਰ ਦਿੱਤਾ।
ਗੌਰਤਲਬ ਹੈ ਕਿ ਇਸ ਤੋਂ ਪਹਿਲਾਂ ਸਟੇਟ ਬੈਂਕ ਆਫ਼ ਇੰਡੀਆ ਦੀ ਅਗਵਾਈ ਵਾਲੇ ਇੱਕ ਸੰਘ ਨੇ ਅਪਰੈਲ ਵਿੱਚ ਲੰਡਨ ਹਾਈ ਕੋਰਟ ਵਿੱਚ ਇੱਕ ਸੁਣਵਾਈ ਦੌਰਾਨ ਭਗੌੜੇ ਕਾਰੋਬਾਰੀ ਨੂੰ ਦੀਵਾਲੀਆ ਕਰਾਰ ਦੇਣ ਦੀ ਪੂਰੀ ਕੋਸ਼ਿਸ਼ ਕੀਤੀ ਸੀ। ਵਿਜੇ ਮਾਲਿਆ ਦੀ ਕੰਪਨੀ ਕਿੰਗਫਿਸ਼ਰ ਏਅਰ ਲਾਈਨਜ਼ ਨੇ ਲਏ ਕਰਜ਼ੇ ‘ਤੇ ਹਜ਼ਾਰਾਂ ਕਰੋੜ ਰੁਪਏ ਬਕਾਇਆ ਹਨ।