ਕੋਟਕਪੂਰਾ ਗੋਲ਼ੀ ਕਾਂਡ : ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਵੀ SIT ਸਾਹਮਣੇ ਹੋਏ ਪੇਸ਼

ਪਟਿਆਲਾ : ਕੋਟਕਪੂਰਾ ਗੋਲੀ ਕਾਂਡ ਮਾਮਲੇ ‘ਚ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਅੱਜ SIT ਸਾਹਮਣੇ ਬਤੌਰ ਗਵਾਹ ਪੇਸ਼ ਹੋਣ ਲਈ ਅੱਜ ਪਟਿਆਲਾ ਦੇ ਸਰਕਟ ਹਾਊਸ ਪੁੱਜੇ ਹੋਏ ਹਨ। ਇਥੇ ਹੀ ਨਵੀਂ ਬਣੀ SIT ਭਾਈ ਢੱਡਰੀਆਂ ਵਾਲਿਆਂ ਕੋਲੋਂ ਕੋਟਕਪੂਰਾ ਗੋਲ਼ੀ ਕਾਂਡ ਦੇ ਸਾਰੇ ਘਟਨਾਕ੍ਰਮ ਬਾਰੇ ਪੁੱਛਗਿੱਛ ਕਰ ਰਹੀ ਹੈ। ਇਸ ਤੋਂ ਪਹਿਲਾਂ ਵੀ SIT ਨੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਅਤੇ ਭਾਈ ਪੰਥਪ੍ਰੀਤ ਸਿੰਘ ਨੂੰ 2 ਜੁਲਾਈ ਨੂੰ ਪੁੱਛਗਿੱਛ ਲਈ ਬੁਲਾਇਆ ਸੀ। ਇਸ ਦਿਨ ਭਾਈ ਪੰਥਪ੍ਰੀਤ ਸਿੰਘ ਤਾਂ ਜਾਂਚ ਵਿਚ ਸ਼ਾਮਲ ਹੋਏ ਪਰ ਭਾਈ ਢੱਡਰੀਆਂ ਵਾਲੇ ਕਿਸੇ ਕਾਰਨ ਕਰਕੇ ਸਿੱਟ ਕੋਲ ਨਹੀਂ ਆ ਸਕੇ ਸਨ। ਇਸ ਲਈ ਉਹ ਅੱਜ ਪਟਿਆਲਾ ਦੇ ਸਰਕਟ ਹਾਊਸ ਵਿਚ SIT ਕੋਲ ਬਤੌਰ ਗਵਾਹ ਪੇਸ਼ ਹੋਏ ਹਨ।

ਦਰਅਸਲ ਜਿਸ ਦਿਨ ਕੋਟਕਪੂਰਾ ਪੁਲਸ ਗੋਲ਼ੀ ਕਾਂਡ ਵਾਪਰਿਆ ਸੀ, ਉਸ ਦਿਨ ਸੰਤ ਸਮਾਜ ਦੇ ਲੋਕ ਵੀ ਉਥੇ ਲੱਗੇ ਹੋਏ ਇਸ ਧਰਨੇ ਵਿਚ ਸ਼ਾਮਲ ਸਨ। ਇਸੇ ਕਾਰਨ SIT ਵਲੋਂ ਸੰਤ ਸਮਾਜ ਕੋਲੋਂ ਵੀ ਬਤੌਰ ਗਵਾਹ ਪੁੱਛਗਿੱਛ ਕੀਤੀ ਜਾ ਰਹੀ ਹੈ। ਬੀਤੇ ਦਿਨੀਂ ਸੰਤ ਸਮਾਜ ਦੇ ਭਾਈ ਪੰਥਪ੍ਰੀਤ ਸਿੰਘ ਸਣੇ 23 ਗਵਾਹਾਂ ਦੇ ਬਿਆਨ ਕਲਮਬੱਧ ਕੀਤੇ ਗਏ ਸਨ। ਬਿਆਨ ਦਰਜ ਕਰਵਾਉਣ ਤੋਂ ਬਾਅਦ ਭਾਈ ਪੰਥਪ੍ਰੀਤ ਸਿੰਘ ਨੇ ਕਿਹਾ ਸੀ ਕਿ ਕਰੀਬ ਦੋ ਘੰਟੇ ਤੱਕ ਬਹੁਤ ਹੀ ਸੁਖਾਲੇ ਮਾਹੌਲ ’ਚ ਉਨ੍ਹਾਂ ਦੀ ਅਧਿਕਾਰੀਆਂ ਨਾਲ ਗੱਲਬਾਤ ਹੋਈ ਜਿਸ ਦਰਮਿਆਨ ਕਈ ਤੱਥ ਸਾਂਝੇ ਕੀਤੇ ਗਏ।

ਟੀਵੀ ਪੰਜਾਬ ਬਿਊਰੋ