ਮਜੀਠਾ-ਅਕਾਲੀ ਦਲ ਦੇ ਨਾਲ ਹੁਣ ਕਾਂਗਰਸ ਲਈ ਵੀ ਮਜੀਠਾ ਹਲਕਾ ਮੁਸੀਬਤ ਦਾ ਸਬਬ ਬਣ ਗਿਆ ਹੈ.ਅਕਾਲੀ ਦਲ ਦਾ ਵਿਧਾਇਕ ਬਿਕਰਮ ਮਜੀਠੀਆ ਜਿੱਥੇ ਅੱਜਕਲ੍ਹ ਗ੍ਰਿਫਤਾਰੀ ਤੋਂ ਬਚਣ ਲਈ ਫਰਾਰ ਹੈ ਉੱਥੇ ਕਾਂਗਰਸ ਵਲੋੰ ਚੋਣਾ ਚ ਮੋਰਚਾ ਸਾਂਭਣ ਵਾਲੇ ਸੁਖਜਿੰਦਰ ਸਿੰਘ ਲਾਲੀ ਮਜੀਠੀਆ ਹੱਥ ਖੜੇ ਕਰ ਗਏ ਹਨ.ਲਾਲੀ ਮਜੀਠੀਆ ਪਨਗ੍ਰੇਨ ਦੇ ਚੇਅਰਮੈਨ ਸਨ,ਜਿਸਤੋਂ ਉਨ੍ਹਾਂ ਅੱਜ ਅਸਤੀਫਾ ਦੇ ਦਿੱਤਾ ਹੈ.
ਮਜੀਠੀਆ ਦੇ ਅਸਤੀਫੇ ਨਾਲ ਪੰਜਾਬ ਦੀ ਸਿਆਸਤ ਚ ਮਾਝਾ ਇੱਕ ਵਾਰ ਫਿਰ ਤੋਂ ਚਰਚਾ ਚ ਹੈ.ਲਾਲੀ ਦੇ ਇਸ ਫੈਸਲੇ ਨਾਲ ਕਾਂਗਰਸ ਪਾਰਟੀ ਚ ਕੰਨਫੂਸੀ ਸ਼ੁਰੂ ਹੋ ਗਈ ਹੈ.ਰਾਣਾ ਸੋਢੀ,ਬਲਵਿੰਦਰ ਲਾਡੀ ਅਤੇ ਫਤਿਹਜੰਗ ਬਾਜਵਾ ਦੇ ਅਸਤੀਫੇ ਨੂੰ ਵੀ ਇਸ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ.ਹਾਲਾਂਕਿ ਲਾਲੀ ਮਜੀਠੀਆ ਨੇ ਇਸ ਅਸਤੀਫੇ ਨੂੰ ਨਿੱਜੀ ਮਸਰੂਫੀਅਤ ਦਾ ਕਾਰਣ ਦੱਸਿਆ ਹੈ ਪਰ ਇਸਦੇ ਨਾਲ ਹੀ 2022 ਦੀਆਂ ਚੋਣਾ ਨੂੰ ਲੈ ਕੇ ਵੀ ਹਲਕਾ ਇਸ਼ਾਰਾ ਕਰਦੇ ਨਜ਼ਰ ਆਏ ਹਨ.ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 5 ਜਨਵਰੀ ਨੂੰ ਫਿਰੋਜ਼ਪੁਰ ਚ ਹੋਣ ਵਾਲੀ ਰੈਲੀ ਤੋਂ ਪਹਿਲਾਂ ਪੰਜਾਬ ਚ ਕਈ ਹੈਰਾਨੀਜਨਕ ਤੋੜ ਭੰਨ ਵੇਖਨ ਨੂੰ ਮਿਲ ਸਕਦੀ ਹੈ.