ਚੰਡੀਗੜ੍ਹ- ਟ੍ਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਵਲੋਂ ਚੰਡੀਗੜ੍ਹ ‘ਚ ਬਿੱਜੀ ਬੱਸਾਂ ਦੀ ਐਂਟਰੀ ‘ਤੇ ਬੈਨ ਲਗਾਉਣ ਅਤੇ ਬਾਦਲ ਪਰਿਵਾਰ ਸਮੇਤ ਹੋਰ 73 ਕੰਪਨੀਆਂ ਨੂੰ ਬੱਸ ਮਾਫੀਆ ਕਹਿਣ ‘ਤੇ ਸਿਆਸਤ ਭੱਖ ਗਈ ਹੈ । ਟ੍ਰਾਂਸਪੋਰਟ ਮੰਤਰੀ ਦਾ ਕਹਿਣਾ ਹੈ ਕਿ ਸਰਕਾਰੀ ਬੱਸਾਂ ਨੂੰ ਚੱਡ ਕੇ ਨਿੱਜੀ ਟ੍ਰਾਂਸਪੋਰਟ ਕੰਪਨੀਆਂ ਪੈਸਾ ਲੁੱਟ ਰਹੀਆਂ ਹਨ । ਖਜਾਨਾ ਸਰਕਾਰ ਦਾ ਭਰਨਾ ਚਾਹੀਦਾ ਹੈ ਕਿ ਨਾ ਕਿ ਨਿੱਜੀ ਕੰਪਨੀਆਂ ਦਾ ।
ਮੰਤਰੀ ਦੇ ਇਸ ਬਿਆਨ ‘ਤੇ ਅਕਾਲੀ ਦਲ ਦੇ ਪ੍ਰਧਾਨ ਅਤੇ ਟ੍ਰਾਂਸਪੋਰਟ ਕੰਪਨੀ ਦੇ ਮਾਲਕ ਸੁਖਬੀਰ ਬਾਦਲ ਨੇ ਸਖਤ ਇਤਰਾਜ਼ ਜਤਾਇਆ ਹੈ । ਸੁਖਬੀਰ ਦਾ ਕਹਿਣਾ ਹੈ ਕਿ 1947 ਤੋਂ ਉਹ ਆਪਣੀ ਟ੍ਰਾਂਸਪੋਰਟ ਕੰਪਨੀ ਚਲਾ ਰਹੇ ।ਉਨ੍ਹਾਂ ਦਾ ਕਾਰੋਬਾਰ ਪੂਰੀ ਤਰ੍ਹਾਂ ਕਨੂੰਨੀ ਹੈ । ਟ੍ਰਾਂਸਪੋਰਟ ਮੰਤਰੀ ਵਲੋਂ ਉਨ੍ਹਾਂ ਨੂੰ ਮਾਫੀਆਂ ਕਹਿਣਾ ਗਲਤ ਹੈ । ਸੁਖਬੀਰ ਨੇ ਮੀਡੀਆ ਸਮੇਤ ਲਾਲਜੀਤ ਭੁੱਲਰ ਨੂੰ ਚਿਤਾਵੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਲਈ ਮਾਫੀਆ ਸ਼ਬਦ ਦੀ ਵਰਤੋਂ ਕੀਤੀ ਗਈ ਤਾਂ ਉਹ ਮਾਣਹਾਨੀ ਦਾ ਕੇਸ ਕਰਣਗੇ । ਇਸਤੋਂ ਇਲਾਵਾ ਫਿਲਹਾਲ ਉਨ੍ਹਾਂ ਮੰਤਰੀ ਨੂੰ ਨੋਟਿਸ ਭੇਜਣ ਦੀ ਗੱਲ ਕੀਤੀ ਹੈ ।