Site icon TV Punjab | Punjabi News Channel

ਪੰਜਾਬ ਦੇ ਪਸ਼ੂਆਂ ‘ਤੇ ਲੰਪੀ ਸਕਿੱਨ ਦਾ ਹਮਲਾ, 24 ਘੰਟਿਆਂ ‘ਚ ਮਾਰੇ ਗਏ 1414 ਪਸ਼ੂ

ਜਲੰਧਰ- ਕੋਰੋਨਾ ਜਿੱਥੇ ਇਨਸਾਨਾਂ ‘ਤੇ ਭਾਰੂ ਸਾਬਿਤ ਹੋ ਰਿਹਾ ਹੈ ਉੱਥੇ ਜਾਨਵਰ ਵੀ ਹੁਣ ਅੱਜ ਦੇ ਸਮੇਂਂ ਚ ਸੁਰੱਖਿਅਤ ਨਹੀਂ ਹਨ । ਇਨਸਾਨਾਂ ਦੇ ਨਾਲ ਹੁਣ ਜਾਨਵਰ ਵੀ ਵਾਇਰਲ ਦੀ ਲਪੇਟ ਚ ਆ ਰਹੇ ਹਨ । ਲੰਪੀ ਸਕਿੱਨ ਬਿਮਾਰੀ ਪੰਜਾਬ ਚ ਵੀ ਅਸਰ ਵਿਖਾ ਰਹੀ ਹੈ । ਪੰਜਾਬ ਦੇ ਲੰਪੀ ਪ੍ਰਭਾਵਿਤ ਜ਼ਿਲ੍ਹਿਆਂ ਵਿਚ ਪਿਛਲੇ 24 ਘੰਟਿਆਂ ਦੌਰਾਨ ਕੁੱਲ 1414 ਪਸ਼ੂਆਂ ਦੀ ਮੌਤ ਹੋਈ ਹੈ। ਜਦਕਿ ਇਸ ਦੌਰਾਨ ਸੂਬੇ ਵਿਚ 11 ਹਜ਼ਾਰ 43 ਨਵੇਂ ਪਸ਼ੂ ਇਸ ਬਿਮਾਰੀ ਨਾਲ ਪੀੜਤ ਹੋਏ ਹਨ। ਇਸ ਜਾਣਕਾਰੀ ਪੰਜਾਬ ਦੇ ਪਸ਼ੂ ਪਾਲਣ ਵਿਭਾਗ ਵੱਲੋਂ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਵਿਭਾਗ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਵਿਚ ਦਾਅਵਾ ਕੀਤਾ ਗਿਆ ਸੀ ਕਿ 3 ਦਿਨਾਂ ਵਿਚ 8496 ਪਸ਼ੂ ਸੰਕਰਮਿਤ ਹੋਏ ਹਨ, ਜਦਕਿ 789 ਪਸ਼ੂਆਂ ਦੀ ਮੌਤ ਹੋਈ ਹੈ।

ਇਹ ਅੰਕੜਾ ਪਿਛਲੇ 3 ਦਿਨ ਦੇ ਮੁਕਾਬਲੇ ਕਰੀਬ 44 ਫੀਸਦ ਜ਼ਿਆਦਾ ਹੈ। ਬੁੱਧਵਾਰ ਤੱਕ ਕੁੱਲ 85 ਹਜ਼ਾਰ 968 ਪਸ਼ੂ ਸੰਕਰਮਿਤ ਹੋ ਚੁੱਕੇ ਹਨ ਜਦਕਿ 4773 ਪਸ਼ੂਆਂ ਦੀ ਮੌਤ ਹੋ ਚੁੱਕੀ ਹੈ। ਇਹ ਪੁਸ਼ਟੀ ਪਸ਼ੂ ਪਾਲਣ ਵਿਭਾਗ ਦੇ ਡਾਇਰੈਕਟਰ ਸੁਭਾਸ਼ ਚੰਦਰ ਗੋਇਲ ਨੇ ਕੀਤੀ ਹੈ। ਵਿਭਾਗ ਦੇ ਪ੍ਰਮੁੱਖ ਸਕੱਤਰ ਵਿਕਾਸ ਪ੍ਰਤਾਪ ਨੇ ਦੱਸਿਆ ਕਿ ਪਸ਼ੂ ਪਾਲਣ ਵਿਭਾਗ ਕੋਲ ਗੋਟ ਪੌਕਸ ਦਵਾਈ ਦੀਆਂ 43,000 ਹੋਰ ਡੋਜ਼ ਪਹੁੰਚ ਚੁੱਕੀਆਂ ਹਨ, ਜਿਨਾਂ ਨੂੰ ਜ਼ਿਲ੍ਹਿਆਂ ਵਿਚ ਭੇਜਿਆ ਗਿਆ ਹੈ। ਉਹਨਾਂ ਕਿਹਾ ਕਿ ਪਸ਼ੂ ਵਿਭਾਗ ਕੋਲ ਹੁਣ ਤੱਕ ਕਰੀਬ 3.60 ਲੱਖ ਡੋਜ਼ ਪਹੁੰਚ ਚੁੱਕੀਆਂ ਹਨ। ਵਿਕਾਸ ਪ੍ਰਤਾਪ ਨੇ ਦੱਸਿਆ ਕਿ ਅੱਜ ਤੱਕ ਕਰੀਬ 2.45 ਲੱਖ ਪਸ਼ੂਆਂ ਨੂੰ ਦਵਾਈ ਲਗਾਈ ਜਾ ਚੁੱਕੀ ਹੈ।

Exit mobile version