● On air now · ਟੀਵੀ ਪੰਜਾਬ

Punjabi News · Since 2013

Breaking

ਬਿਕਰਮ ਮਜੀਠੀਆ ਨੇ ਕੀਤਾ ਸਰੰਡਰ,ਆਉਣ ਵਾਲੀ ਹੈ ਵੱਡੀ ਖਬਰ

ਚੰਡੀਗੜ੍ਹ- ਡਰੱਗ ਕੇਸ ਚ ਫੰਸੇ ਅਕਾਲੀ ਨੇਤਾ ਬਿਕਰਮ ਮਜੀਠੀਆ ਵਲੋ ਅਗਾਊਂ ਜ਼ਮਾਨਤ ਖਤਮ ਹੋਣ ‘ਤੇ ਵੀਰਵਾਰ ਨੂੰ ਸੁਪਰੀਮ ਕੋਰਟ ਚ ਸਰੰਡਰ ਕਰ ਦਿੱਤਾ ਗਿਆ.ਹੁਣ ਮਜੀਠੀਆ ਰੈਗੁਲਰ ਬੇਲ ਲਈ ਅਪਲਾਈ ਕਰਣਗੇ.ਕੋਰਟ ਪੁੱਜੇ ਮਜੀਠੀਆ ਨੇ ਕਿਹਾ ਕਿ ਸੱਚ ਦੀ ਜਿੱਤ ਹੋਵੇਗੀ ਅਤੇ…


ਚੰਡੀਗੜ੍ਹ- ਡਰੱਗ ਕੇਸ ਚ ਫੰਸੇ ਅਕਾਲੀ ਨੇਤਾ ਬਿਕਰਮ ਮਜੀਠੀਆ ਵਲੋ ਅਗਾਊਂ ਜ਼ਮਾਨਤ ਖਤਮ ਹੋਣ ‘ਤੇ ਵੀਰਵਾਰ ਨੂੰ ਸੁਪਰੀਮ ਕੋਰਟ ਚ ਸਰੰਡਰ ਕਰ ਦਿੱਤਾ ਗਿਆ.ਹੁਣ ਮਜੀਠੀਆ ਰੈਗੁਲਰ ਬੇਲ ਲਈ ਅਪਲਾਈ ਕਰਣਗੇ.ਕੋਰਟ ਪੁੱਜੇ ਮਜੀਠੀਆ ਨੇ ਕਿਹਾ ਕਿ ਸੱਚ ਦੀ ਜਿੱਤ ਹੋਵੇਗੀ ਅਤੇ ਉਨ੍ਹਾਂ ਨੂੰ ਰੈਗੁਲਰ ਬੇਲ ਮਿਲੇਗੀ.
ਜ਼ਿਕਰਯੋਗ ਹੈ ਕਿ 6000 ਕਰੋੜ ਦੇ ਡ੍ਰਗ ਰੈਕੇਟ ਮਾਮਲੇ ਚ ਅਕਾਲੀ ਨੇਤਾ ਬਿਕਰਮ ਮਜੀਠੀਆ ਖਿਲਾਫ ਕੇਸ ਦਰਜ ਕੀਤਾ ਗਿਆ ਸੀ.ਸਾਬਕਾ ਡੀ.ਜੀ.ਪੀ ਚਟੋਪਾਧਿਆਏ ਵਲੋਂ ਮਜੀਠੀਆ ਨੂੰ ਡ੍ਰਗ ਕੇਸ ਚ ਨਾਮਜ਼ਦ ਕਰ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਗਈ ਸੀ.ਇਸ ਦੌਰਾਨ ਮਜੀਠੀਆ ਗਾਈਬ ਹੋ ਗਏ ਸਨ.ਅਕਾਲੀ ਦਲ ਨੇ ਇਲਜ਼ਾਮ ਲਗਾਇਆ ਸੀ ਕਿ ਸਿਆਸੀ ਰੰਜਿਸ਼ ਦੇ ਤਹਿਤ ਉਨ੍ਹਾਂ ਦੇ ਨੇਤਾ ਨੂੰ ਝੂਠੇ ਕੇਸ ਚ ਫੰਸਾਇਆ ਜਾ ਰਿਹਾ ਹੈ.


Filed under