div.nsl-container[data-align="left"] { text-align: left; } div.nsl-container[data-align="center"] { text-align: center; } div.nsl-container[data-align="right"] { text-align: right; } div.nsl-container div.nsl-container-buttons a[data-plugin="nsl"] { text-decoration: none; box-shadow: none; border: 0; } div.nsl-container .nsl-container-buttons { display: flex; padding: 5px 0; } div.nsl-container.nsl-container-block .nsl-container-buttons { display: inline-grid; grid-template-columns: minmax(145px, auto); } div.nsl-container-block-fullwidth .nsl-container-buttons { flex-flow: column; align-items: center; } div.nsl-container-block-fullwidth .nsl-container-buttons a, div.nsl-container-block .nsl-container-buttons a { flex: 1 1 auto; display: block; margin: 5px 0; width: 100%; } div.nsl-container-inline { margin: -5px; text-align: left; } div.nsl-container-inline .nsl-container-buttons { justify-content: center; flex-wrap: wrap; } div.nsl-container-inline .nsl-container-buttons a { margin: 5px; display: inline-block; } div.nsl-container-grid .nsl-container-buttons { flex-flow: row; align-items: center; flex-wrap: wrap; } div.nsl-container-grid .nsl-container-buttons a { flex: 1 1 auto; display: block; margin: 5px; max-width: 280px; width: 100%; } @media only screen and (min-width: 650px) { div.nsl-container-grid .nsl-container-buttons a { width: auto; } } div.nsl-container .nsl-button { cursor: pointer; vertical-align: top; border-radius: 4px; } div.nsl-container .nsl-button-default { color: #fff; display: flex; } div.nsl-container .nsl-button-icon { display: inline-block; } div.nsl-container .nsl-button-svg-container { flex: 0 0 auto; padding: 8px; display: flex; align-items: center; } div.nsl-container svg { height: 24px; width: 24px; vertical-align: top; } div.nsl-container .nsl-button-default div.nsl-button-label-container { margin: 0 24px 0 12px; padding: 10px 0; font-family: Helvetica, Arial, sans-serif; font-size: 16px; line-height: 20px; letter-spacing: .25px; overflow: hidden; text-align: center; text-overflow: clip; white-space: nowrap; flex: 1 1 auto; -webkit-font-smoothing: antialiased; -moz-osx-font-smoothing: grayscale; text-transform: none; display: inline-block; } div.nsl-container .nsl-button-google[data-skin="dark"] .nsl-button-svg-container { margin: 1px; padding: 7px; border-radius: 3px; background: #fff; } div.nsl-container .nsl-button-google[data-skin="light"] { border-radius: 1px; box-shadow: 0 1px 5px 0 rgba(0, 0, 0, .25); color: RGBA(0, 0, 0, 0.54); } div.nsl-container .nsl-button-apple .nsl-button-svg-container { padding: 0 6px; } div.nsl-container .nsl-button-apple .nsl-button-svg-container svg { height: 40px; width: auto; } div.nsl-container .nsl-button-apple[data-skin="light"] { color: #000; box-shadow: 0 0 0 1px #000; } div.nsl-container .nsl-button-facebook[data-skin="white"] { color: #000; box-shadow: inset 0 0 0 1px #000; } div.nsl-container .nsl-button-facebook[data-skin="light"] { color: #1877F2; box-shadow: inset 0 0 0 1px #1877F2; } div.nsl-container .nsl-button-spotify[data-skin="white"] { color: #191414; box-shadow: inset 0 0 0 1px #191414; } div.nsl-container .nsl-button-apple div.nsl-button-label-container { font-size: 17px; font-family: -apple-system, BlinkMacSystemFont, "Segoe UI", Roboto, Helvetica, Arial, sans-serif, "Apple Color Emoji", "Segoe UI Emoji", "Segoe UI Symbol"; } div.nsl-container .nsl-button-slack div.nsl-button-label-container { font-size: 17px; font-family: -apple-system, BlinkMacSystemFont, "Segoe UI", Roboto, Helvetica, Arial, sans-serif, "Apple Color Emoji", "Segoe UI Emoji", "Segoe UI Symbol"; } div.nsl-container .nsl-button-slack[data-skin="light"] { color: #000000; box-shadow: inset 0 0 0 1px #DDDDDD; } div.nsl-container .nsl-button-tiktok[data-skin="light"] { color: #161823; box-shadow: 0 0 0 1px rgba(22, 24, 35, 0.12); } div.nsl-container .nsl-button-kakao { color: rgba(0, 0, 0, 0.85); } .nsl-clear { clear: both; } .nsl-container { clear: both; } .nsl-disabled-provider .nsl-button { filter: grayscale(1); opacity: 0.8; } /*Button align start*/ div.nsl-container-inline[data-align="left"] .nsl-container-buttons { justify-content: flex-start; } div.nsl-container-inline[data-align="center"] .nsl-container-buttons { justify-content: center; } div.nsl-container-inline[data-align="right"] .nsl-container-buttons { justify-content: flex-end; } div.nsl-container-grid[data-align="left"] .nsl-container-buttons { justify-content: flex-start; } div.nsl-container-grid[data-align="center"] .nsl-container-buttons { justify-content: center; } div.nsl-container-grid[data-align="right"] .nsl-container-buttons { justify-content: flex-end; } div.nsl-container-grid[data-align="space-around"] .nsl-container-buttons { justify-content: space-around; } div.nsl-container-grid[data-align="space-between"] .nsl-container-buttons { justify-content: space-between; } /* Button align end*/ /* Redirect */ #nsl-redirect-overlay { display: flex; flex-direction: column; justify-content: center; align-items: center; position: fixed; z-index: 1000000; left: 0; top: 0; width: 100%; height: 100%; backdrop-filter: blur(1px); background-color: RGBA(0, 0, 0, .32);; } #nsl-redirect-overlay-container { display: flex; flex-direction: column; justify-content: center; align-items: center; background-color: white; padding: 30px; border-radius: 10px; } #nsl-redirect-overlay-spinner { content: ''; display: block; margin: 20px; border: 9px solid RGBA(0, 0, 0, .6); border-top: 9px solid #fff; border-radius: 50%; box-shadow: inset 0 0 0 1px RGBA(0, 0, 0, .6), 0 0 0 1px RGBA(0, 0, 0, .6); width: 40px; height: 40px; animation: nsl-loader-spin 2s linear infinite; } @keyframes nsl-loader-spin { 0% { transform: rotate(0deg) } to { transform: rotate(360deg) } } #nsl-redirect-overlay-title { font-family: -apple-system, BlinkMacSystemFont, "Segoe UI", Roboto, Oxygen-Sans, Ubuntu, Cantarell, "Helvetica Neue", sans-serif; font-size: 18px; font-weight: bold; color: #3C434A; } #nsl-redirect-overlay-text { font-family: -apple-system, BlinkMacSystemFont, "Segoe UI", Roboto, Oxygen-Sans, Ubuntu, Cantarell, "Helvetica Neue", sans-serif; text-align: center; font-size: 14px; color: #3C434A; } /* Redirect END*//* Notice fallback */ #nsl-notices-fallback { position: fixed; right: 10px; top: 10px; z-index: 10000; } .admin-bar #nsl-notices-fallback { top: 42px; } #nsl-notices-fallback > div { position: relative; background: #fff; border-left: 4px solid #fff; box-shadow: 0 1px 1px 0 rgba(0, 0, 0, .1); margin: 5px 15px 2px; padding: 1px 20px; } #nsl-notices-fallback > div.error { display: block; border-left-color: #dc3232; } #nsl-notices-fallback > div.updated { display: block; border-left-color: #46b450; } #nsl-notices-fallback p { margin: .5em 0; padding: 2px; } #nsl-notices-fallback > div:after { position: absolute; right: 5px; top: 5px; content: '\00d7'; display: block; height: 16px; width: 16px; line-height: 16px; text-align: center; font-size: 20px; cursor: pointer; }

TV Punjab | Punjabi News Channel

ਲਾਰੈਂਸ ਬਿਸ਼ਨੋਈ ਦੇ ‘Copy Cat’ ਗਿਰੋਹ ਕੈਨੇਡਾ ਵਿੱਚ ਸਰਗਰਮ !

YouTube player

ਬਿਸ਼ਨੋਈ ਗੈਂਗ “ਕਾਪੀਕੈਟ”, ਅਪਰਾਧ ਅਤੇ ਕਮਿਊਨਿਟੀ ਸੁਰੱਖਿਆ: CFSEU Sgt. ਸਰਬਜੀਤ ਕੌਰ ਸੰਘਾ ਨਾਲ ਖ਼ਾਸ ਗੱਲਬਾਤ

Jasvir, Managing Editor, TV Punjab

ਅੱਜ ਦੇ ਦੌਰ ਵਿੱਚ ਹਰ ਮਨੁੱਖ ਸ਼ਾਂਤੀ ਦੀ ਭਾਲ ਕਰਦਾ ਹੈ, ਅਤੇ ਇਸ ਭਾਲ ਵਿੱਚ ਉਹ ਕੋਈ ਅਜਿਹਾ ਮੁਲਕ ਲੱਭਦਾ ਹੈ ਜਿੱਥੇ ਸਕੂਨ ਦੀ ਜ਼ਿੰਦਗੀ ਬਤੀਤ ਕੀਤੀ ਜਾ ਸਕੇ। ਪਰ ਸ਼ਾਇਦ ਹੀ ਦੁਨੀਆ ਦਾ ਕੋਈ ਕੋਨਾ ਅਜਿਹਾ ਬਚਿਆ ਹੋਵੇ ਜਿੱਥੇ ਅਪਰਾਧ ਬਿਲਕੁਲ ਨਾ ਹੋਵੇ। ਕੈਨੇਡਾ ਇੱਕ ਬਹੁਤ ਖੂਬਸੂਰਤ ਧਰਤੀ ਹੈ ਅਤੇ ਦੁਨੀਆ ਭਰ ਤੋਂ ਲੋਕ ਇੱਥੇ ਵਸਣ ਲਈ ਆਉਂਦੇ ਹਨ, ਪਰ ਪਿਛਲੇ ਕੁਝ ਸਮੇਂ ਤੋਂ ਅਪਰਾਧ ਨੇ ਇੱਥੇ ਇੱਕ ਅਜਿਹਾ ਜਾਲ ਫੈਲਾਇਆ ਹੈ ਕਿ ਕਈ ਤਰ੍ਹਾਂ ਦੇ ਸਵਾਲ ਉੱਠਣੇ ਸ਼ੁਰੂ ਹੋ ਗਏ ਹਨ। ਗੈਂਗਵਾਰ ਅਤੇ ਸੰਗਠਿਤ ਅਪਰਾਧ ਲਗਾਤਾਰ ਵਧਦੇ ਨਜ਼ਰ ਆ ਰਹੇ ਹਨ, ਅਤੇ ਇਸ ਉੱਤੇ ਕਾਬੂ ਪਾਉਣ ਲਈ ਕੈਨੇਡਾ ਦੀਆਂ ਫੋਰਸਾਂ ਵੱਲੋਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।

ਇਸੇ ਵਿਸ਼ੇ ‘ਤੇ ਗੱਲਬਾਤ ਕਰਨ ਲਈ ਟੀਵੀ ਪੰਜਾਬ ਨਾਲ ਜੁੜੇ CFSEU (Combined Forces Special Enforcement Unit) ਦੇ ਮੀਡੀਆ ਪਰਸਨ, ਸਰਬਜੀਤ ਕੌਰ ਸੰਘਾ। ਪੇਸ਼ ਹੈ ਪੂਰੀ ਗੱਲਬਾਤ:


ਵਧਦਾ ਡਰ, ਵਧਦੀ ਫਾਇਰਿੰਗ — ਪੁਲਿਸ ਕੀ ਕਰ ਰਹੀ ਹੈ?

ਸਵਾਲ: ਜਦੋਂ ਅਸੀਂ ਕੈਨੇਡਾ ਦੀ ਗੱਲ ਕਰਦੇ ਹਾਂ ਤਾਂ ਸਾਡੇ ਵੱਡੇ-ਵਡੇਰਿਆਂ ਦੇ ਚੇਤਿਆਂ ਵਿੱਚ ਇਹ ਬੜੀ ਖੂਬਸੂਰਤ ਧਰਤੀ ਸੀ, ਪਰ ਪਿਛਲੇ ਕੁਝ ਸਮੇਂ ਤੋਂ ਨਿੱਤ ਦਿਨ ਦੀਆਂ ਫਾਇਰਿੰਗ ਦੀਆਂ ਖ਼ਬਰਾਂ ਇੱਕ ਤਰ੍ਹਾਂ ਦਾ ਖੌਫ਼ ਪੈਦਾ ਕਰਦੀਆਂ ਹਨ ਕਿ ਇੱਥੇ ਅਪਰਾਧ ਦਿਨ-ਪ੍ਰਤੀ-ਦਿਨ ਵਧ ਰਿਹਾ ਹੈ। ਇਸ ਨੂੰ ਕੰਟਰੋਲ ਕਰਨ ਲਈ ਕੈਨੇਡਾ ਸਰਕਾਰ ਦੀਆਂ ਫੋਰਸਾਂ ਕਿਵੇਂ ਕੰਮ ਕਰ ਰਹੀਆਂ ਹਨ?

ਸਰਬਜੀਤ ਕੌਰ ਸੰਘਾ: ਜਿਵੇਂ ਤੁਸੀਂ ਕਿਹਾ, ਅਸੀਂ ਜਿੱਥੇ ਵੀ ਜਾਈਏ ਸ਼ਾਂਤੀ ਦੀ ਭਾਲ ਕਰਦੇ ਹਾਂ, ਪਰ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਚਲੇ ਜਾਓ, ਅਪਰਾਧ ਹੁੰਦਾ ਹੀ ਹੈ — ਕਿਤੇ ਜ਼ਿਆਦਾ, ਕਿਤੇ ਘੱਟ। ਅਸੀਂ ਦੇਖਿਆ ਹੈ ਕਿ ਕੈਨੇਡਾ ਵਿੱਚ, ਖ਼ਾਸ ਕਰਕੇ ਲੋਅਰ ਮੇਨਲੈਂਡ ਵਿੱਚ, ਹਾਲ ਹੀ ਵਿੱਚ ਕਾਫ਼ੀ ਵਾਇਲੈਂਸ ਹੋਈ ਹੈ। ਸਾਡਾ ਮੁੱਖ ਮਕਸਦ ਇਹ ਹੈ ਕਿ ਬ੍ਰਿਟਿਸ਼ ਕੋਲੰਬੀਆ ਵਿੱਚ ਹਾਈ-ਰੈਂਕਿੰਗ ਗੈਂਗ ਅਤੇ ਸੰਗਠਿਤ ਅਪਰਾਧ ਨਾਲ ਜੁੜੇ ਲੋਕਾਂ ਨੂੰ ਟੈਕਲ ਕੀਤਾ ਜਾਵੇ, ਜਿਸ ਵਿੱਚ ਫਾਇਰ ਆਰਮ ਟਰੈਫਿਕਿੰਗ, ਡਰੱਗ ਟਰੈਫਿਕਿੰਗ ਅਤੇ ਗੈਂਗ-ਸਬੰਧੀ ਗਨ ਵਾਇਲੈਂਸ ਸ਼ਾਮਲ ਹੈ।

ਸਾਡੀ ਯੂਨਿਟ ਵਿੱਚ ਖ਼ਾਸ ਤੌਰ ‘ਤੇ ਇੱਕ ਯੂਨੀਫਾਰਮ ਗੈਂਗ ਇਨਫੋਰਸਮੈਂਟ ਟੀਮ ਹੈ, ਜੋ ਸਾਡੀ ਕਮਿਊਨਿਟੀ ਵਿੱਚ ਪ੍ਰੋ-ਐਕਟਿਵ ਤਰੀਕੇ ਨਾਲ ਕੰਮ ਕਰਦੀ ਹੈ — ਟਰੈਫਿਕ ਸਟਾਪਸ ਰਾਹੀਂ ਡਰੱਗ ਟਰੈਫਿਕਰਾਂ ਨੂੰ ਪੂਰੇ ਬੀ.ਸੀ. ਵਿੱਚ ਰੋਕਿਆ ਜਾਂਦਾ ਹੈ। ਅਸਲ ਗੱਲ ਇਹ ਹੈ ਕਿ ਡਰੱਗ ਟਰੈਫਿਕਿੰਗ ਨਾਲ ਜੁੜੀ ਵਾਇਲੈਂਸ ਵਿੱਚ ਟਰੈਫਿਕਰ ਆਪਣੀ ਟੈਰੀਟਰੀ ਲਈ ਇੱਕ-ਦੂਜੇ ਨਾਲ ਲੜਦੇ ਹਨ, ਅਤੇ ਇਹਦੇ ਪਿੱਛੇ ਮੁੱਖ ਮਸਲਾ ਹੈ ਆਪਣੀ ਕਮਿਊਨਿਟੀ ਵਿੱਚ ਡਰੱਗਜ਼ ਦੀ ਡਿਮਾਂਡ। ਜਿੰਨਾ ਚਿਰ ਇਹ ਡਿਮਾਂਡ ਖ਼ਤਮ ਨਹੀਂ ਹੁੰਦੀ, ਉਹਨਾਂ ਚਿਰ ਅਸੀਂ ਟਰੈਫਿਕਰਾਂ ਨੂੰ ਪੂਰੀ ਤਰ੍ਹਾਂ ਖ਼ਤਮ ਨਹੀਂ ਕਰ ਸਕਦੇ, ਪਰ ਕੰਟਰੋਲ ਜ਼ਰੂਰ ਕਰ ਸਕਦੇ ਹਾਂ। ਸਾਡਾ ਮਕਸਦ ਹੈ ਕਿ ਡਰੱਗ ਵੇਚਣ ਵਾਲਿਆਂ ਨੂੰ ਟਾਰਗੇਟ ਕੀਤਾ ਜਾਵੇ, ਅਰੈਸਟ ਅਤੇ ਚਾਰਜ ਕੀਤਾ ਜਾਵੇ, ਅਤੇ ਇਲੀਗਲ ਫਾਇਰ ਆਰਮ ਵੇਚਣ ਵਾਲਿਆਂ ਨੂੰ ਵੀ ਫੜਿਆ ਜਾਵੇ।

ਪਰ ਇਕੱਲਾ ਇਨਫੋਰਸਮੈਂਟ ਹੀ ਹੱਲ ਨਹੀਂ ਹੈ — ਕਮਿਊਨਿਟੀ ਵਿੱਚ ਐਜੂਕੇਸ਼ਨ ਅਤੇ ਪ੍ਰੀਵੈਂਸ਼ਨ ਬਹੁਤ ਜ਼ਰੂਰੀ ਹੈ। ਇਸ ਲਈ ਸਾਡੀਆਂ ਦੋ ਹੋਰ ਯੂਨਿਟਾਂ ਹਨ। ਇੱਕ ਹੈ “End Gang Life”, ਜਿਸ ਵਿੱਚ ਸਾਡੇ ਅਫ਼ਸਰ ਸਕੂਲਾਂ ਅਤੇ ਕਮਿਊਨਿਟੀ ਵਿੱਚ ਜਾ ਕੇ ਬੱਚਿਆਂ ਅਤੇ ਟੀਚਰਾਂ ਨੂੰ ਗੈਂਗਾਂ ਅਤੇ ਡਰੱਗ ਬਾਰੇ ਸਿੱਖਿਅਤ ਕਰਦੇ ਹਨ, ਤਾਂ ਜੋ ਬੱਚੇ ਇਸ ਦਲਦਲ ਵਿੱਚ ਨਾ ਫਸਣ। ਦੂਜੀ ਹੈ ਗੈਂਗ ਐਗਜ਼ਿਟਿੰਗ ਪ੍ਰੋਗਰਾਮ ਟੀਮ, ਜਿਸ ਰਾਹੀਂ ਅਸੀਂ 14 ਸਾਲ ਤੋਂ ਉੱਪਰ ਦੇ ਯੂਥ ਅਤੇ ਬਾਲਗਾਂ ਦੀ ਮਦਦ ਕਰਦੇ ਹਾਂ ਜੋ ਗੈਂਗ ਲਾਈਫ ਛੱਡਣਾ ਚਾਹੁੰਦੇ ਹਨ, ਅਤੇ ਉਹਨਾਂ ਨੂੰ ਪੂਰੇ ਰੀਸੋਰਸ ਮੁਹੱਈਆ ਕਰਵਾਏ ਜਾਂਦੇ ਹਨ।

ਸੰਗਠਿਤ ਅਪਰਾਧ ਦੇ ਪਿੱਛੇ ਅਸਲ ਕਾਰਨ

ਸਵਾਲ: ਸੰਗਠਿਤ ਅਪਰਾਧ ਅਚਾਨਕ ਨਹੀਂ ਵਾਪਰਦਾ — ਇਹ ਪਲਾਨਿੰਗ ਨਾਲ ਹੁੰਦਾ ਹੈ। ਇਹ ਵਧ ਕਿਉਂ ਰਿਹਾ ਹੈ? ਕੀ ਇਕੱਲੇ ਡਰੱਗਜ਼ ਹੀ ਇਸ ਦਾ ਕਾਰਨ ਹਨ, ਜਾਂ ਹੋਰ ਵੀ ਕੁਝ ਹੈ?

ਸਰਬਜੀਤ ਕੌਰ ਸੰਘਾ: ਸਭ ਤੋਂ ਵੱਡੀ ਗੱਲ ਹੈ ਪੈਸਾ। ਇਲੀਗਲ ਫਾਇਰ ਆਰਮ ਜਾਂ ਡਰੱਗ ਟਰੈਫਿਕਿੰਗ ਵੱਲ ਲੋਕ ਇਸ ਲਈ ਜਾਂਦੇ ਹਨ ਕਿਉਂਕਿ ਉਹਨਾਂ ਨੂੰ ਮੋਟਾ ਮੁਨਾਫ਼ਾ ਦਿਖਦਾ ਹੈ। ਸਾਡੇ ਯੰਗ ਮੁੰਡਿਆਂ ਨੂੰ ਫਸਾ ਕੇ ਗੈਂਗਾਂ ਵੱਲ ਲਿਜਾਇਆ ਜਾਂਦਾ ਹੈ — ਦਿਖਾਇਆ ਜਾਂਦਾ ਹੈ ਕਿ ਤੁਸੀਂ ਛੇਤੀ ਅਮੀਰ ਬਣ ਜਾਓਗੇ, ਵੱਡੀਆਂ ਕਾਰਾਂ ਮਿਲਣਗੀਆਂ, ਅਸੀਂ ਤੁਹਾਡਾ ਪਰਿਵਾਰ ਹਾਂ, ਜੇ ਕੋਈ ਲੜਾਈ ਕਰੇਗਾ ਤਾਂ ਅਸੀਂ ਤੁਹਾਡੇ ਨਾਲ ਖੜ੍ਹੇ ਹੋਵਾਂਗੇ। ਪਰ ਅਸਲੀਅਤ ਬਿਲਕੁਲ ਵੱਖਰੀ ਹੈ। ਕਿੰਨੇ ਹੀ ਨੌਜਵਾਨ ਇਸ ਦੀ ਭੇਂਟ ਚੜ੍ਹ ਚੁੱਕੇ ਹਨ। ਇਹਨਾਂ ਦੀ ਜ਼ਿੰਦਗੀ ਬਹੁਤ ਛੋਟੀ ਅਤੇ ਖ਼ਤਰੇ ਨਾਲ ਭਰੀ ਹੁੰਦੀ ਹੈ — ਹਮੇਸ਼ਾ ਇਹ ਡਰ ਰਹਿੰਦਾ ਹੈ ਕਿ ਕਿਸੇ ਦਿਨ ਗੋਲੀ ਲੱਗ ਜਾਵੇਗੀ। ਇਹੀ ਅਸਲੀਅਤ ਅਸੀਂ ਖ਼ਾਸ ਕਰਕੇ ਯੰਗ ਜਨਰੇਸ਼ਨ ਸਾਹਮਣੇ ਲਿਆਉਣੀ ਚਾਹੁੰਦੇ ਹਾਂ ਤਾਂ ਜੋ ਉਹ ਗੈਂਗਾਂ ਵਿੱਚ ਸ਼ਾਮਲ ਨਾ ਹੋਣ। ਇਸ ਲਈ ਕਮਿਊਨਿਟੀ, ਪੇਰੈਂਟਸ, ਸਟੂਡੈਂਟਸ ਅਤੇ ਟੀਚਰਾਂ ਨਾਲ ਮਿਲ ਕੇ ਐਜੂਕੇਸ਼ਨ ਅਤੇ ਪ੍ਰੀਵੈਂਸ਼ਨ ‘ਤੇ ਜ਼ੋਰ ਦੇਣਾ ਬਹੁਤ ਜ਼ਰੂਰੀ ਹੈ।

ਪੂਰੀ ਕਮਿਊਨਿਟੀ ਨੂੰ ਇੱਕੋ ਬੁਰਸ਼ ਨਾਲ ਨਾ ਦੇਖਿਆ ਜਾਵੇ

ਸਵਾਲ: ਸਾਡੀ ਕਮਿਊਨਿਟੀ ਨੇ ਕੈਨੇਡਾ ਵਿੱਚ ਸਖ਼ਤ ਮਿਹਨਤ ਨਾਲ ਆਪਣੀ ਇੱਕ ਵੱਖਰੀ ਪਛਾਣ ਬਣਾਈ ਹੈ, ਪਰ ਹੁਣ ਸਾਡੇ ਨੌਜਵਾਨ ਲਗਾਤਾਰ ਅਪਰਾਧ ਦੇ ਖੇਤਰ ਵਿੱਚ ਨਾਮ ਕਢਵਾ ਰਹੇ ਨਜ਼ਰ ਆ ਰਹੇ ਹਨ। ਕੀ ਇਹ ਸੱਚਮੁੱਚ ਸੱਚ ਹੈ, ਜਾਂ ਇਹ ਅੰਕੜੇ ਵੱਧ ਉਭਾਰ ਕੇ ਦਿਖਾਏ ਜਾ ਰਹੇ ਹਨ?

ਸਰਬਜੀਤ ਕੌਰ ਸੰਘਾ: ਇਹ ਦੇਖਣ ਵਾਲੇ ਦਾ ਪਰਸਪੈਕਟਿਵ ਹੈ। ਖ਼ਾਸ ਕਰਕੇ ਸਰੀ ਵਿੱਚ ਇਸ ਵੇਲੇ ਐਕਸਟੋਰਸ਼ਨ ਦੇ ਮਾਮਲੇ ਕਾਫ਼ੀ ਵਧੇ ਹਨ, ਅਤੇ ਰੋਜ਼ਾਨਾ ਕਿਤੇ ਨਾ ਕਿਤੇ ਗੋਲੀ ਚੱਲਣ ਦੀਆਂ ਗੱਲਾਂ ਹੁੰਦੀਆਂ ਹਨ, ਜਿਸ ਕਰਕੇ ਮੀਡੀਆ ਦਾ ਫੋਕਸ ਉੱਥੇ ਹੀ ਰਹਿੰਦਾ ਹੈ। ਮੈਂ ਇਹ ਨਹੀਂ ਕਹਾਂਗੀ ਕਿ ਸਿਰਫ਼ ਸਾਡੀ ਕਮਿਊਨਿਟੀ ਹੀ ਡਰੱਗ ਜਾਂ ਫਾਇਰ ਆਰਮ ਟਰੈਫਿਕਿੰਗ ਵਿੱਚ ਸ਼ਾਮਲ ਹੈ — ਬਾਕੀ ਕਮਿਊਨਿਟੀਆਂ, ਗੋਰੇ ਅਤੇ ਹੋਰ ਨਸਲਾਂ ਦੇ ਲੋਕ ਵੀ ਇਸ ਵਿੱਚ ਸ਼ਾਮਲ ਹਨ। ਪਰ ਹਾਲ ਹੀ ਦੀ ਮੀਡੀਆ ਕਵਰੇਜ ਵਿੱਚ ਸਾਡੀ ਕਮਿਊਨਿਟੀ ਦਾ ਨਾਮ ਵੱਧ ਵੱਜਦਾ ਹੈ, ਜੋ ਬਹੁਤ ਕੰਸਰਨਿੰਗ ਹੈ — ਕਿਉਂਕਿ ਇਸ ਨਾਲ ਸਾਰਿਆਂ ਨੂੰ ਇੱਕੋ ਬੁਰਸ਼ ਨਾਲ ਪੇਂਟ ਕਰਕੇ ਸੋਚ ਲਿਆ ਜਾਂਦਾ ਹੈ ਕਿ ਜਿੰਨੇ ਵੀ ਇੰਡੀਆ ਤੋਂ ਆਏ ਜਾਂ ਪੰਜਾਬੀ ਹਨ ਸਾਰੇ ਕ੍ਰਿਮੀਨਲ ਹਨ — ਅਤੇ ਇਹਦੇ ਨਾਲ ਰੇਸਿਜ਼ਮ ਵੀ ਵੱਧ ਰਿਹਾ ਹੈ।

ਮੈਂ ਆਪਣੀ ਕਮਿਊਨਿਟੀ ਨੂੰ ਇਹੀ ਬੇਨਤੀ ਕਰਾਂਗੀ ਕਿ ਹਰ ਬੰਦਾ ਇੱਕੋ ਜਿਹਾ ਨਹੀਂ ਹੁੰਦਾ। ਸਾਡੇ ਵਿੱਚ ਬਹੁਤ ਹੀ ਹਾਰਡ-ਵਰਕਿੰਗ ਲੋਕ ਹਨ, ਜਿਨ੍ਹਾਂ ਨੇ ਸਾਲਾਂ ਤੋਂ ਇੱਥੇ ਵਧੀਆ ਬਿਜ਼ਨਸ ਖੜ੍ਹੇ ਕੀਤੇ ਹਨ। ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਕ੍ਰਿਮੀਨਲ ਵੀ ਹਨ, ਜਿਨ੍ਹਾਂ ਦੀਆਂ ਤਸਵੀਰਾਂ ਨਸ਼ਰ ਹੁੰਦੀਆਂ ਹਨ ਅਤੇ ਚਾਰਜ ਲੱਗਦੇ ਹਨ, ਪਰ ਇਸ ਦਾ ਮਤਲਬ ਇਹ ਨਹੀਂ ਕਿ ਸਾਰੀ ਕਮਿਊਨਿਟੀ ਹੀ ਕ੍ਰਾਈਮ ਵਿੱਚ ਪਈ ਹੋਈ ਹੈ।

ਨਾਮ ਅਤੇ ਤਸਵੀਰਾਂ ਨਸ਼ਰ ਕਰਨ ਪਿੱਛੇ ਕੀ ਰਣਨੀਤੀ ਹੈ?

ਸਵਾਲ: ਪਹਿਲਾਂ ਕਿਹਾ ਜਾਂਦਾ ਸੀ ਕਿ ਕੈਨੇਡਾ ਪੁਲਿਸ ਕੁਝ ਨਹੀਂ ਕਰਦੀ, ਬਹੁਤ ਸਾਰੇ ਲੂਪਹੋਲ ਸਨ ਜਿਨ੍ਹਾਂ ਵਿੱਚੋਂ ਲੋਕ ਬਚ ਨਿਕਲਦੇ ਸਨ। ਹੁਣ ਕੀ ਕੋਈ ਠਹਿਰਾਅ ਨਜ਼ਰ ਆ ਰਿਹਾ ਹੈ?

ਸਰਬਜੀਤ ਕੌਰ ਸੰਘਾ: ਇਹ ਇਸ ਗੱਲ ‘ਤੇ ਨਿਰਭਰ ਕਰਦਾ ਹੈ ਕਿ ਕਿਹੜੇ ਕ੍ਰਾਈਮ ਦੀ ਗੱਲ ਕਰ ਰਹੇ ਹਾਂ। ਐਕਸਟੋਰਸ਼ਨ ਦੇ ਮਾਮਲਿਆਂ ਵਿੱਚ ਦੇਖਿਆ ਗਿਆ ਹੈ ਕਿ ਕਾਫ਼ੀ ਅਪਰਾਧੀ ਬਾਹਰਲੇ ਦੇਸ਼ਾਂ ਤੋਂ ਆਏ ਹੋਏ ਹਨ, ਜਿਵੇਂ ਇੰਡੀਆ ਤੋਂ ਸਟੂਡੈਂਟ ਵੀਜ਼ਾ ਜਾਂ ਵਰਕ ਪਰਮਿਟ ‘ਤੇ ਆਏ ਲੋਕ। ਹਾਲ ਹੀ ਵਿੱਚ ਉਹਨਾਂ ਦੇ ਨਾਮ ਅਤੇ ਫੋਟੋਆਂ ਨਸ਼ਰ ਕੀਤੀਆਂ ਜਾ ਰਹੀਆਂ ਹਨ, ਅਤੇ ਇਸ ਪਿੱਛੇ ਇੱਕ ਰਣਨੀਤਕ ਪਲਾਨ ਹੈ। ਇਸ ਨਾਲ ਹੋ ਸਕਦਾ ਹੈ ਕਿ ਉਸ ਬੰਦੇ ਦਾ ਲੈਂਡਲੋਰਡ, ਜਿਸ ਨੂੰ ਪਹਿਲਾਂ ਕੋਈ ਸ਼ੱਕ ਨਹੀਂ ਸੀ, ਹੁਣ ਹੋਰ ਜਾਣਕਾਰੀ ਦੇ ਸਕੇ, ਤਾਂ ਕਿ ਜੇ ਉਸ ਨੇ ਹੋਰ ਅਪਰਾਧ ਵੀ ਕੀਤੇ ਹੋਣ ਤਾਂ ਉਹ ਸਾਹਮਣੇ ਆ ਸਕਣ। ਇਹ ਇੱਕ ਪੁਲਿਸਿੰਗ ਟੈਕਟਿਕ ਹੈ, ਜਿਸ ਨਾਲ ਕਮਿਊਨਿਟੀ ਤੋਂ ਜਾਣਕਾਰੀ ਹਾਸਲ ਕੀਤੀ ਜਾਂਦੀ ਹੈ ਤਾਂ ਜੋ ਕਮਿਊਨਿਟੀ ਵਿੱਚ ਅਵੇਅਰਨੈਸ ਵਧੇ ਕਿ ਤੁਹਾਡੇ ਨੇੜੇ ਕੌਣ ਰਹਿ ਰਿਹਾ ਹੈ ਅਤੇ ਉਹ ਕਿਹੋ ਜਿਹੇ ਕਾਰੋਬਾਰ ਵਿੱਚ ਹੈ — ਲੀਗਲ ਜਾਂ ਇਲੀਗਲ। ਪਬਲਿਕ ਟਿਪਸ ਨਾਲ ਕਈ ਵਾਰ ਅਪਰਾਧ ਹੋਣ ਤੋਂ ਪਹਿਲਾਂ ਹੀ ਰੋਕੇ ਜਾ ਸਕਦੇ ਹਨ, ਪਰ ਇਸ ਲਈ ਕਮਿਊਨਿਟੀ ਦੀ ਮਦਦ ਬਹੁਤ ਜ਼ਰੂਰੀ ਹੁੰਦੀ ਹੈ।

ਬਿਸ਼ਨੋਈ ਗਰੁੱਪ ਨੂੰ ਅੱਤਵਾਦੀ ਸੰਗਠਨ ਐਲਾਨਣ ਦਾ ਅਸਰ, ਅਤੇ “ਕਾਪੀਕੈਟ” ਅਪਰਾਧੀ

ਸਵਾਲ: ਹਾਲ ਹੀ ਵਿੱਚ ਕੈਨੇਡਾ ਨੇ ਬਿਸ਼ਨੋਈ ਗਰੁੱਪ ਨੂੰ ਅੱਤਵਾਦੀ ਸੰਗਠਨ ਐਲਾਨ ਦਿੱਤਾ। ਕੀ ਇਸ ਨਾਲ ਕੋਈ ਫ਼ਰਕ ਪਿਆ, ਜਾਂ ਪੁਲਿਸ ਨੂੰ ਥੋੜ੍ਹਾ ਹੋਰ ਅੱਗੇ ਵਧ ਕੇ ਕਾਰਵਾਈ ਕਰਨ ਦਾ ਫਰੀ ਹੈਂਡ ਮਿਲਿਆ?

ਸਰਬਜੀਤ ਕੌਰ ਸੰਘਾ: ਇਸ ਨਾਲ ਪੁਲਿਸ ਨੂੰ ਯਕੀਨਨ ਥੋੜ੍ਹੀਆਂ ਹੋਰ ਪਾਵਰਜ਼ ਮਿਲੀਆਂ ਹਨ। ਪਰ ਲੋਅਰ ਮੇਨਲੈਂਡ ਵਿੱਚ ਜੋ ਕੁਝ ਹੋਇਆ, ਉਸ ਵਿੱਚ “ਕਾਪੀਕੈਟ” ਬਹੁਤ ਜ਼ਿਆਦਾ ਸ਼ਾਮਲ ਹਨ — ਇਹ ਜ਼ਰੂਰੀ ਨਹੀਂ ਕਿ ਹਰ ਸ਼ੂਟਿੰਗ ਜਾਂ ਐਕਸਟੋਰਸ਼ਨ ਪਿੱਛੇ ਬਿਸ਼ਨੋਈ ਦਾ ਗਰੁੱਪ ਹੀ ਹੋਵੇ। ਕਈ ਕਾਪੀਕੈਟ ਲੋਕ ਇਸ ਗੱਲ ਦਾ ਫ਼ਾਇਦਾ ਉਠਾ ਰਹੇ ਹਨ ਕਿ ਲੋਕੀ ਹੁਣ ਡਰੇ ਹੋਏ ਹਨ — ਆਪਣਾ ਵੱਖਰਾ ਕ੍ਰਾਈਮ ਗਰੁੱਪ ਬਣਾ ਕੇ ਉਸ ਨਾਮ ਦੇ ਸਹਾਰੇ ਗੋਲੀਬਾਰੀ ਜਾਂ ਧਮਕੀਆਂ ਦਿੰਦੇ ਹਨ। ਇਸ ਐਲਾਨ ਨਾਲ ਪੁਲਿਸ ਨੂੰ ਥੋੜ੍ਹੀ ਬਹੁਤੀ ਮਦਦ ਹੋਈ ਹੈ, ਪਰ ਹਾਲੇ ਵੀ ਹੋਰ ਪਾਵਰਜ਼ ਚਾਹੀਦੀਆਂ ਹਨ। ਬਾਕੀ ਜੂਰਿਸਡਿਕਸ਼ਨਾਂ ਦੇ ਮੁਕਾਬਲੇ ਕੈਨੇਡੀਅਨ ਪੁਲਿਸ ਕੋਲ ਹਾਲੇ ਵੀ ਇੰਨੀਆਂ ਪਾਵਰਜ਼ ਨਹੀਂ ਹਨ ਕਿ ਕ੍ਰਿਮੀਨਲਾਂ ਨੂੰ ਪੂਰੀ ਤਰ੍ਹਾਂ ਟੈਕਲ ਕੀਤਾ ਜਾ ਸਕੇ, ਕਿਉਂਕਿ ਅਪਰਾਧੀ ਹਮੇਸ਼ਾ ਸਾਥੋਂ ਇੱਕ ਕਦਮ ਅੱਗੇ ਹੁੰਦੇ ਹਨ ਅਤੇ ਅਸੀਂ ਅਕਸਰ ਸਿਰਫ਼ ਕੈਚ-ਅੱਪ ਹੀ ਕਰ ਰਹੇ ਹੁੰਦੇ ਹਾਂ।

ਕੰਬਾਇਨਡ ਫੋਰਸਿਜ਼ ਦਾ ਮਤਲਬ ਅਤੇ ਕੌਮਾਂਤਰੀ ਪਹੁੰਚ

ਸਵਾਲ: CFSEU, ਯਾਨੀ ਕੰਬਾਇਨਡ ਫੋਰਸਿਜ਼, ਦਾ ਅਸਲ ਮਤਲਬ ਕੀ ਹੈ? ਕੀ ਇਹ ਜਾਂਚ ਸਿਰਫ਼ ਬੀ.ਸੀ. ਤੱਕ ਸੀਮਤ ਰਹਿੰਦੀ ਹੈ ਜਾਂ ਪੂਰੇ ਕੈਨੇਡਾ ਵਿੱਚ ਫੈਲੀ ਹੋਈ ਹੈ?

ਸਰਬਜੀਤ ਕੌਰ ਸੰਘਾ: ਬਹੁਤ ਵਧੀਆ ਸਵਾਲ। ਕੰਬਾਇਨਡ ਫੋਰਸ ਦਾ ਮਤਲਬ ਹੈ ਕਿ ਵੱਖ-ਵੱਖ ਥਾਵਾਂ ਦੇ ਪੁਲਿਸ ਡਿਪਾਰਟਮੈਂਟਾਂ ਦੇ ਅਫ਼ਸਰ ਇੱਕ ਯੂਨਿਟ ਵਿੱਚ ਇਕੱਠੇ ਕੰਮ ਕਰਦੇ ਹਨ — ਇਸ ਵਿੱਚ ਵੱਡੀ ਗਿਣਤੀ ਵਿੱਚ RCMP ਅਫ਼ਸਰ, ਵੈਨਕੂਵਰ ਪੁਲਿਸ ਡਿਪਾਰਟਮੈਂਟ ਅਤੇ ਬਾਕੀ ਛੋਟੀਆਂ ਮਿਉਂਸਪੈਲਟੀਆਂ ਦੀਆਂ ਪੁਲਿਸ ਸਰਵਿਸਾਂ ਦੇ ਅਫ਼ਸਰ ਸ਼ਾਮਲ ਹਨ। ਸਾਡੀਆਂ ਜਾਂਚਾਂ ਇਕੱਲੇ ਬੀ.ਸੀ. ਜਾਂ ਅਲਬਰਟਾ ਤੱਕ ਸੀਮਤ ਨਹੀਂ ਰਹਿੰਦੀਆਂ — ਸਾਡੇ ਸੰਪਰਕ ਪੂਰੇ ਕੈਨੇਡਾ ਵਿੱਚ, ਸਗੋਂ ਦੁਨੀਆ ਭਰ ਵਿੱਚ ਹਨ। ਕਈ ਵਾਰ ਸਾਡੇ ਟਾਰਗੇਟ ਕ੍ਰਿਮੀਨਲ ਬਾਹਰਲੇ ਦੇਸ਼ਾਂ ਵਿੱਚ ਬੈਠੇ ਹੁੰਦੇ ਹਨ, ਅਤੇ ਸਾਨੂੰ ਉਹਨਾਂ ਦੀ ਸਰਕਾਰ ਅਤੇ ਲਾਅ ਇਨਫੋਰਸਮੈਂਟ ਨਾਲ ਸੰਪਰਕ ਬਣਾਉਣਾ ਪੈਂਦਾ ਹੈ ਤਾਂ ਜੋ ਉਸ ਕ੍ਰਿਮੀਨਲ ਨੂੰ ਵਾਪਸ ਕੈਨੇਡਾ ਲਿਆਂਦਾ ਜਾ ਸਕੇ। ਸਾਡੀ ਅਜਿਹੀ ਇੱਕ ਜਾਂਚ ਹਾਲੇ ਵੀ ਚੱਲ ਰਹੀ ਹੈ। ਪੈਰਿਸ, ਅਮਰੀਕਾ, ਮੈਕਸੀਕੋ — ਜਿੱਥੇ ਵੀ ਕ੍ਰਿਮੀਨਲ ਜਾਂਦੇ ਹਨ, ਉੱਥੇ ਤੱਕ ਸਾਡੀ ਪਹੁੰਚ ਹੈ ਤਾਂ ਜੋ ਕੋਆਰਡੀਨੇਟ ਹੋ ਕੇ ਉਹਨਾਂ ਨਾਲ ਨਜਿੱਠਿਆ ਜਾ ਸਕੇ।

ਕੀ ਡਰੱਗ ਰੂਟ ਮੈਕਸੀਕੋ ਤੋਂ ਬਦਲ ਕੇ ਕੈਨੇਡਾ ਹੋ ਗਿਆ ਹੈ?

ਸਵਾਲ: ਅਮਰੀਕਾ ਨਾਲ ਥੋੜ੍ਹੇ ਰਿਫ਼ਟ ਪੈਦਾ ਹੋਣ ਵੇਲੇ ਇਹ ਪ੍ਰਚਾਰ ਕੀਤਾ ਗਿਆ ਸੀ ਕਿ ਡਰੱਗਜ਼ ਦਾ ਰੂਟ ਮੈਕਸੀਕੋ ਤੋਂ ਬਦਲ ਕੇ ਕੈਨੇਡਾ ਹੋ ਗਿਆ ਹੈ, ਅਤੇ ਬਾਰਡਰ ਤੋਂ ਕਾਫ਼ੀ ਡਰੱਗਜ਼ ਫੜੀਆਂ ਵੀ ਗਈਆਂ। ਇਸ ਪਿੱਛੇ ਕਿੰਨਾ ਕੁ ਸੱਚ ਹੈ? ਬਾਅਦ ਵਿੱਚ ਇੱਕ ਕੌਮਾਂਤਰੀ ਪੱਧਰ ਦੀ ਕਮੇਟੀ ਵੀ ਬਣੀ ਸੀ, ਜਿਸ ਨੂੰ ਕੈਨੇਡਾ ਦੀਆਂ ਸਾਰੀਆਂ ਪੁਲਿਸਾਂ ਹਰ ਦੋ ਹਫ਼ਤੇ ਬਾਅਦ ਦੱਸਦੀਆਂ ਸਨ ਕਿ ਕਿੰਨੀ ਸੀਜ਼ਿੰਗ ਹੋਈ ਹੈ।

ਸਰਬਜੀਤ ਕੌਰ ਸੰਘਾ: ਉਸ ਬਾਈ-ਵੀਕਲੀ ਰਿਪੋਰਟਿੰਗ ਤੋਂ ਬਾਅਦ ਪਤਾ ਲੱਗਿਆ ਕਿ ਕੈਨੇਡਾ ਵੱਲੋਂ ਜੋ ਸੀਜ਼ ਕੀਤਾ ਜਾਂਦਾ ਹੈ ਉਹ ਬਹੁਤ ਹੀ ਥੋੜ੍ਹੀ ਮਾਤਰਾ ਵਿੱਚ ਹੈ, ਜਦਕਿ ਅਮਰੀਕਾ ਤੋਂ ਕੈਨੇਡਾ ਵਿੱਚ ਆਉਣ ਵਾਲੀ ਮਾਤਰਾ ਕਿਤੇ ਵੱਧ ਹੈ। ਇਸ ਲਈ ਇਹ ਦਾਅਵਾ ਕਿ ਮੈਕਸੀਕੋ ਤੋਂ ਹੁਣ ਸਿੱਧੀ ਕੈਨੇਡਾ ਰਾਹੀਂ ਡਰੱਗ ਆ ਰਹੀ ਹੈ, ਸੱਚ ਨਹੀਂ ਹੈ। ਜੋ ਡਰੱਗਜ਼ ਫੜੀਆਂ ਜਾਂਦੀਆਂ ਹਨ ਉਹਨਾਂ ਦੀ ਮਾਤਰਾ ਅਮਰੀਕਾ ਤੋਂ ਕੈਨੇਡਾ ਵਿੱਚ ਆਉਣ ਵਾਲੀਆਂ ਦੀ ਹੀ ਵੱਡੀ ਹੈ — ਅਤੇ ਸਿਰਫ਼ ਡਰੱਗਜ਼ ਹੀ ਨਹੀਂ, ਫਾਇਰ ਆਰਮਜ਼ ਵੀ ਕਾਫ਼ੀ ਮਾਤਰਾ ਵਿੱਚ ਅਮਰੀਕਾ ਤੋਂ ਆਉਂਦੀਆਂ ਹਨ ਤੇ ਸੀਜ਼ ਕੀਤੀਆਂ ਜਾਂਦੀਆਂ ਹਨ।

ਅੰਕੜੇ ਕੀ ਕਹਿੰਦੇ ਹਨ: ਕੀ ਅਪਰਾਧ ਸੱਚਮੁੱਚ ਵਧਿਆ ਹੈ?

ਸਵਾਲ: ਕੈਨੇਡਾ ਸਰਕਾਰ ਦੀ ਇੱਕ ਰਿਪੋਰਟ ਮੁਤਾਬਕ 2013 ਵਿੱਚ ਜਿੰਨਾ ਅਪਰਾਧ ਸੀ, 2023 ਤੱਕ ਦਸ ਸਾਲਾਂ ਵਿੱਚ ਉਸ ਵਿੱਚ ਕਾਫ਼ੀ ਵਾਧਾ ਦੇਖਿਆ ਗਿਆ, ਅਤੇ ਪਿਛਲੇ ਤਿੰਨ ਸਾਲਾਂ ਵਿੱਚ ਹੋਰ ਵੀ ਵੱਡੇ ਪੱਧਰ ‘ਤੇ। ਇਸ ਪਿੱਛੇ ਮੂਲ ਕਾਰਨ ਕੀ ਹੈ — ਇਕੱਲਾ ਪੈਸਾ, ਜਾਂ ਕੁਝ ਹੋਰ ਵੀ?

ਸਰਬਜੀਤ ਕੌਰ ਸੰਘਾ: ਬਹੁਤ ਵਧੀਆ ਸਵਾਲ ਫੇਰ। ਅਪਰਾਧ ਵਧਿਆ ਦਿਖਦਾ ਹੈ ਕਿਉਂਕਿ ਸਾਡੀ ਪਾਪੂਲੇਸ਼ਨ ਵੀ ਵਧੀ ਹੈ — ਇਸ ਲਈ ਕੁਦਰਤੀ ਤੌਰ ‘ਤੇ ਅੰਕੜੇ ਉੱਪਰ ਹੀ ਜਾਣਗੇ, ਹੇਠਾਂ ਨਹੀਂ। ਪਰ ਜਦੋਂ ਅਸੀਂ ਹੋਮੀਸਾਈਡਜ਼ ਅਤੇ ਗੈਂਗ-ਟਾਰਗੇਟਿਡ ਸ਼ੂਟਿੰਗਾਂ ਦੇ ਡਾਟਾ ਦੀ ਗੱਲ ਕਰਦੇ ਹਾਂ, ਤਾਂ ਉਹ ਟਰੈਂਡ ਅਸਲ ਵਿੱਚ ਹੇਠਾਂ ਵੱਲ ਜਾ ਰਿਹਾ ਹੈ। ਪਰ ਜਦੋਂ ਕੋਈ ਬੰਦਾ ਨਿਊਜ਼ ਪੜ੍ਹਦਾ ਹੈ, ਤਾਂ ਉਸ ਦਾ ਪਰਸਪੈਕਟਿਵ ਉਸੇ ਖ਼ਬਰ ‘ਤੇ ਬਣਦਾ ਹੈ, ਜਿਸ ਕਰਕੇ ਲੱਗਦਾ ਹੈ ਕਿ ਹਰ ਰੋਜ਼ ਕੁਝ ਨਾ ਕੁਝ ਵਾਪਰ ਰਿਹਾ ਹੈ, ਭਾਵੇਂ ਅਸਲ ਡਾਟਾ ਕੁਝ ਹੋਰ ਹੀ ਕਹਿ ਰਿਹਾ ਹੋਵੇ।

ਸਭ ਤੋਂ ਹੈਰਾਨ ਕਰ ਦੇਣ ਵਾਲੇ ਕੇਸ

ਸਵਾਲ: ਦੋ ਦਹਾਕਿਆਂ ਦੀ ਇਨਵੈਸਟੀਗੇਸ਼ਨ ਵਿੱਚ ਕੋਈ ਅਜਿਹਾ ਇੰਸੀਡੈਂਟ ਜਿਸ ਨੇ ਤੁਹਾਨੂੰ ਹੈਰਾਨ ਕਰ ਦਿੱਤਾ ਹੋਵੇ, ਜਿਸ ਬਾਰੇ ਤੁਸੀਂ ਕਦੀ ਸੋਚਿਆ ਵੀ ਨਹੀਂ ਸੀ?

ਸਰਬਜੀਤ ਕੌਰ ਸੰਘਾ: ਅਜਿਹੇ ਬਹੁਤ ਸਾਰੇ ਇੰਸੀਡੈਂਟ ਹਨ, ਖ਼ਾਸ ਕਰਕੇ ਜਦੋਂ ਮੈਂ ਆਪਣੀ ਕਮਿਊਨਿਟੀ ਵਿੱਚ ਦੇਖਦੀ ਹਾਂ ਕਿ ਕਿਸੇ ਬੰਦੇ ਦੀ ਬਾਹਰੋਂ ਇਮੇਜ ਬਹੁਤ ਵਧੀਆ ਹੁੰਦੀ ਹੈ, ਕਿਸੇ ਨੂੰ ਕੁਝ ਪਤਾ ਨਹੀਂ ਹੁੰਦਾ ਕਿ ਬੰਦ ਦਰਵਾਜ਼ਿਆਂ ਪਿੱਛੇ ਉਹ ਬੰਦਾ ਕਿਹੋ ਜਿਹੀ ਚੀਜ਼ ਵਿੱਚ ਇਨਵੌਲਵ ਹੈ। ਕਈ ਵਾਰ ਬਹੁਤ ਹੀ ਮੰਨੇ-ਪ੍ਰਮੰਨੇ ਅਤੇ ਜਾਣੇ-ਪਛਾਣੇ ਕਮਿਊਨਿਟੀ ਦੇ ਲੋਕ ਡਰੱਗ ਟਰੈਫਿਕਿੰਗ, ਫਾਇਰ ਆਰਮ ਟਰੈਫਿਕਿੰਗ ਜਾਂ ਹੋਰ ਕਨਸਪੀਰੇਸੀਆਂ ਲਈ ਜਾਂਚ ਅਧੀਨ ਹੁੰਦੇ ਹਨ। ਇਹ ਕਈ ਵਾਰ ਸ਼ੌਕਿੰਗ ਲੱਗਦਾ ਹੈ, ਪਰ ਜਦੋਂ ਮੁੜ-ਮੁੜ ਕੇ ਅਜਿਹੀਆਂ ਫਾਈਲਾਂ ਦੇਖਦੇ ਰਹੋ ਤਾਂ ਬੰਦਾ ਥੋੜ੍ਹਾ-ਥੋੜ੍ਹਾ ਇਹਦੇ ਪ੍ਰਤੀ ਸੁੰਨ ਹੋ ਜਾਂਦਾ ਹੈ। ਮੈਂ ਕਿਸੇ ਖ਼ਾਸ ਕੇਸ ਦਾ ਨਾਮ ਤਾਂ ਨਹੀਂ ਲਵਾਂਗੀ, ਪਰ ਅਜਿਹੇ ਕਾਫ਼ੀ ਕੇਸ ਹਨ ਜਿੱਥੇ ਬਿਲਕੁਲ ਓਹ ਲੋਕ ਸ਼ਾਮਲ ਨਿਕਲੇ ਜਿਨ੍ਹਾਂ ਬਾਰੇ ਕਦੇ ਸੋਚਿਆ ਵੀ ਨਹੀਂ ਸੀ ਜਾ ਸਕਦਾ।

ਜ਼ਿਆਦਾਤਰ ਲੋਕ ਲਾਲਚ ਅਤੇ ਪੈਸੇ ਕਰਕੇ ਇਹਨਾਂ ਕੰਮਾਂ ਵੱਲ ਜਾਂਦੇ ਹਨ, ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਉਹ ਛੇਤੀ ਬਹੁਤ ਪੈਸਾ ਬਣਾ ਲੈਣਗੇ। ਪਰ ਉਹ ਇਹ ਨਹੀਂ ਸਮਝਦੇ ਕਿ ਲਾਅ ਇਨਫੋਰਸਮੈਂਟ ਹਮੇਸ਼ਾ ਵਾਚ ਕਰ ਰਹੀ ਹੁੰਦੀ ਹੈ। ਅੱਜ ਅਰੈਸਟ ਨਾ ਹੋਏ ਹੋਵੋ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਕੱਲ੍ਹ ਨੂੰ ਵੀ ਨਹੀਂ ਹੋਣਾ — ਕ੍ਰਿਮੀਨਲ ਦੀ ਦੌੜ ਦੂਰ ਤੱਕ ਨਹੀਂ ਜਾਂਦੀ, ਦੇਰ-ਸਵੇਰ ਫੜੇ ਜਾਂਦੇ ਹੋ, ਅਤੇ ਉਸ ਵੇਲੇ ਜੋ ਇੱਜ਼ਤ ਤੁਸੀਂ ਪਰਿਵਾਰ ਅਤੇ ਕਮਿਊਨਿਟੀ ਵਿੱਚ ਬਣਾਈ ਸੀ, ਉਹ ਸਭ ਦੇ ਸਾਹਮਣੇ ਫੇਕ ਸਾਬਤ ਹੋ ਜਾਂਦੀ ਹੈ।

“ਆਊਟ ਆਫ਼ ਸਟੇਟਸ” ਲੋਕਾਂ ਦਾ ਸ਼ੋਸ਼ਣ

ਸਵਾਲ: ਤੁਸੀਂ ਦੱਸਿਆ ਸੀ ਕਿ “ਆਊਟ ਆਫ਼ ਸਟੇਟਸ” (ਜਿਨ੍ਹਾਂ ਕੋਲ ਲੀਗਲ ਸਟੇਟਸ ਨਹੀਂ) ਲੋਕਾਂ ਨੂੰ ਵੀ ਇਸ ਵਿੱਚ ਵਰਤਿਆ ਜਾਂਦਾ ਹੈ।

ਸਰਬਜੀਤ ਕੌਰ ਸੰਘਾ: ਹਾਂ, ਜ਼ਿਆਦਾਤਰ ਜਿਨ੍ਹਾਂ ਕੋਲ ਸਟੇਟਸ ਨਹੀਂ ਹੁੰਦਾ, ਉਹਨਾਂ ਨੂੰ ਵਰਤਿਆ ਜਾਂਦਾ ਹੈ, ਅਤੇ ਫਿਰ ਉਹ ਕਿਸੇ ਨਾ ਕਿਸੇ ਤਰੀਕੇ ਅਪਰਾਧ ਦੇ ਹੱਥੇ ਚੜ੍ਹ ਜਾਂਦੇ ਹਨ। ਜਦੋਂ ਕੋਈ ਆਊਟ ਆਫ਼ ਸਟੇਟਸ ਹੁੰਦਾ ਹੈ, ਤਾਂ ਉਸ ਲਈ ਇਹ ਸਿਰਫ਼ ਪੈਸੇ ਦਾ ਸਵਾਲ ਨਹੀਂ ਹੁੰਦਾ, ਸਗੋਂ ਸਰਵਾਈਵਲ ਦਾ ਸਵਾਲ ਵੀ ਬਣ ਜਾਂਦਾ ਹੈ। ਇਸ ਲਈ ਵੱਖ-ਵੱਖ ਡਿਪਾਰਟਮੈਂਟ — ਜਿਵੇਂ IRCC ਅਤੇ CBSA — ਮਿਲ ਕੇ ਕੰਮ ਕਰਦੇ ਹਨ ਤਾਂ ਜੋ ਅਜਿਹੇ ਆਊਟ-ਆਫ਼-ਸਟੇਟਸ ਲੋਕਾਂ ਲਈ ਕੋਈ ਹੱਲ ਲੱਭਿਆ ਜਾ ਸਕੇ, ਅਤੇ ਜੇ ਉਹ ਅਪਰਾਧ ਵਿੱਚ ਵੱਧ ਸ਼ਾਮਲ ਹੋ ਗਏ ਹੋਣ ਤਾਂ ਉਸ ਵਿੱਚੋਂ ਬਾਹਰ ਕੱਢਣ ਲਈ ਵੀ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹਨ।

ਸਾਡੀ CAST ਯੂਨਿਟ, ਜੋ ਕ੍ਰਾਈਮ ਸਟੌਪਰਜ਼ ਦੀ ਟਿੱਪ ਲਾਈਨ ਵਾਂਗ ਕੰਮ ਕਰਦੀ ਹੈ, ਦਾ ਨੰਬਰ ਸਾਡੀ ਵੈੱਬਸਾਈਟ ‘ਤੇ ਪਾਇਆ ਹੋਇਆ ਹੈ। ਜਿਸ ਕਿਸੇ ਕੋਲ ਵੀ ਡਰੱਗ ਜਾਂ ਫਾਇਰ ਆਰਮ ਟਰੈਫਿਕਿੰਗ ਬਾਰੇ ਜਾਣਕਾਰੀ ਹੈ, ਜਾਂ ਕੋਈ ਖ਼ੁਦ ਅਜਿਹੀ ਜਗ੍ਹਾ ਫਸਿਆ ਹੋਇਆ ਹੈ ਅਤੇ ਮਦਦ ਚਾਹੀਦੀ ਹੈ, ਉਹ ਉਸ ਨੰਬਰ ‘ਤੇ ਫੋਨ ਕਰ ਸਕਦਾ ਹੈ। ਜਿਹੜੇ ਲੋਕ ਕੈਨੇਡਾ ਵਿੱਚ ਬਿਨਾਂ ਸਟੇਟਸ ਰਹਿ ਰਹੇ ਹਨ, ਉਹਨਾਂ ਲਈ ਕਮਿਊਨਿਟੀ ਵਿੱਚ ਕਾਫ਼ੀ ਰੀਸੋਰਸ ਉਪਲਬਧ ਹਨ ਜਿੱਥੋਂ ਲੀਗਲ ਤਰੀਕੇ ਨਾਲ ਵੀਜ਼ਾ ਐਕਸਟੈਂਡ ਕਰਵਾਇਆ ਜਾ ਸਕਦਾ ਹੈ। ਪਰ ਜੇ ਕੋਈ ਕਿਸੇ ਕ੍ਰਿਮੀਨਲ ਸੰਗਠਨ ਨਾਲ ਮਿਲ ਕੇ ਕ੍ਰਾਈਮ ਕਰਨ ਲੱਗ ਜਾਂਦਾ ਹੈ, ਤਾਂ ਫੜੇ ਜਾਣ ‘ਤੇ CBSA ਅਫ਼ਸਰ ਉਸ ਨੂੰ ਡਿਪੋਰਟ ਕਰ ਦਿੰਦੇ ਹਨ। ਸਰਕਾਰ ਹੁਣ ਇਸ ਦਿਸ਼ਾ ਵਿੱਚ ਵੱਡੇ ਕਦਮ ਚੁੱਕ ਰਹੀ ਹੈ — ਰਿਫਿਊਜੀ ਕਲੇਮ ਦੇ ਲੂਪਹੋਲ ਬੰਦ ਕੀਤੇ ਜਾ ਰਹੇ ਹਨ ਤਾਂ ਜੋ ਜਿਨ੍ਹਾਂ ਕੋਲ ਸਟੇਟਸ ਨਹੀਂ ਪਰ ਕ੍ਰਾਈਮ ਵਿੱਚ ਸ਼ਾਮਲ ਹਨ, ਉਹਨਾਂ ਨੂੰ ਛੇਤੀ ਤੋਂ ਛੇਤੀ ਡਿਪੋਰਟ ਕੀਤਾ ਜਾਵੇ।

ਪਰ ਮੇਰੀ ਸਲਾਹ ਇਹੀ ਹੈ: ਜੇ ਕਿਸੇ ਦਾ ਸਟੇਟਸ ਖ਼ਤਮ ਹੋ ਚੁੱਕਾ ਹੈ, ਤਾਂ ਕ੍ਰਾਈਮ ਵੱਲ ਨਾ ਜਾਓ। ਕਿਸੇ ਚੰਗੇ ਲੌਇਰ ਨਾਲ ਗੱਲ ਕਰਕੇ ਪਤਾ ਕਰੋ ਕਿ ਵੀਜ਼ਾ ਕਿਵੇਂ ਐਕਸਟੈਂਡ ਹੋ ਸਕਦਾ ਹੈ। ਜੇ ਨਹੀਂ ਹੋ ਸਕਦਾ, ਤਾਂ ਵਾਪਸ ਘਰ ਚਲੇ ਜਾਣ ਵਿੱਚ ਕੋਈ ਸ਼ਰਮ ਨਹੀਂ ਹੈ। ਸਾਡੇ ਵਿੱਚੋਂ ਜ਼ਿਆਦਾਤਰ ਜੋ ਇੰਡੀਆ ਜਾਂ ਪੰਜਾਬ ਤੋਂ ਆਏ ਹਾਂ, ਸਾਡਾ ਪਰਿਵਾਰ ਹਾਲੇ ਪਿੱਛੇ ਹੈ, ਅਤੇ ਉਹਨਾਂ ਦੀ ਬੇਸ ਸੰਭਾਲਣ ਲਈ ਇਹੀ ਬਿਹਤਰ ਹੈ ਕਿ ਟਿਕਟ ਲੈ ਕੇ ਵਾਪਸ ਘਰ ਚਲੇ ਜਾਓ, ਨਾ ਕਿ ਕਿਸੇ ਗੈਂਗ ਨੂੰ ਜੁਆਇਨ ਕਰਕੇ ਬਾਅਦ ਵਿੱਚ ਪੁਲਿਸ ਹੱਥੋਂ ਫੜੇ ਜਾਓ।

ਪੁਲਿਸ ਦੀ ਸਾਖ ਨੂੰ ਵੱਟਾ: ਕਮੀ ਕੰਮ ਦੀ ਨਹੀਂ, ਕਮਿਊਨੀਕੇਸ਼ਨ ਦੀ

ਸਵਾਲ: ਸਰੀ ਵਿੱਚ ਐਕਸਟੋਰਸ਼ਨ ਅਤੇ ਗੋਲੀਬਾਰੀ ਦੀਆਂ ਘਟਨਾਵਾਂ ਵਧਣ ਤੋਂ ਬਾਅਦ RCMP ਅਤੇ ਕੈਨੇਡਾ ਪੁਲਿਸ ਉੱਤੇ ਉਂਗਲਾਂ ਉੱਠਣੀਆਂ ਸ਼ੁਰੂ ਹੋ ਗਈਆਂ ਸਨ, ਪ੍ਰੈਸ ਕਾਨਫਰੰਸਾਂ ਵਿੱਚ ਲੋਕ ਸਿੱਧੇ ਸਵਾਲ ਪੁੱਛਦੇ ਸਨ ਕਿ ਤੁਸੀਂ ਕਰ ਕੀ ਰਹੇ ਹੋ। ਪੁਲਿਸ ਦੀ ਇਮੇਜ ਨੂੰ ਵੱਟਾ ਲੱਗਾ। ਕੀ ਉਦੋਂ ਤੋਂ ਹੁਣ ਤੱਕ ਕੋਈ ਫ਼ਰਕ ਮਹਿਸੂਸ ਹੋਇਆ?

ਸਰਬਜੀਤ ਕੌਰ ਸੰਘਾ: ਟਰਾਂਸਪੇਰੈਂਸੀ ਦੀ ਗੱਲ ਹੋਵੇ ਤਾਂ ਕੈਨੇਡੀਅਨ ਪੁਲਿਸ ਹਮੇਸ਼ਾ ਇਹੀ ਕੋਸ਼ਿਸ਼ ਕਰਦੀ ਰਹੀ ਹੈ ਕਿ ਜੋ ਵੀ ਜਾਣਕਾਰੀ ਸਾਡੇ ਕੋਲ ਹੋਵੇ ਉਹ ਕਮਿਊਨਿਟੀ ਨਾਲ ਸਾਂਝੀ ਕੀਤੀ ਜਾਵੇ। ਜੇ ਮੈਂ ਆਪਣੀ ਨਿੱਜੀ ਰਾਏ ਦੇਵਾਂ ਤਾਂ ਉਸ ਵੇਲੇ ਕਮਿਊਨੀਕੇਸ਼ਨ ਦੀ ਕਮੀ ਸੀ — ਕਮਿਊਨਿਟੀ ਨੂੰ ਸਮੇਂ ਸਿਰ ਇਹ ਦੱਸਣਾ ਕਿ ਅਸੀਂ ਕੀ ਕਰ ਰਹੇ ਹਾਂ, ਕਿਵੇਂ ਕਰ ਰਹੇ ਹਾਂ, ਅਤੇ ਤੁਸੀਂ ਸਾਡੀ ਕਿਵੇਂ ਮਦਦ ਕਰ ਸਕਦੇ ਹੋ — ਇਹੀ ਲੈਕਿੰਗ ਸੀ। ਇਸੇ ਕਰਕੇ ਪੁਲਿਸ ‘ਤੇ ਸਵਾਲ ਉੱਠਣੇ ਸ਼ੁਰੂ ਹੋਏ ਕਿ ਤੁਸੀਂ ਕਰ ਕੀ ਰਹੇ ਹੋ, ਕਿਉਂਕਿ ਲੋਕਾਂ ਨੂੰ ਸਮੇਂ ਸਿਰ ਅਤੇ ਆਪਣੀ ਭਾਸ਼ਾ ਵਿੱਚ ਕਮਿਊਨੀਕੇਸ਼ਨ ਨਹੀਂ ਮਿਲ ਰਹੀ ਸੀ। ਮੈਂ ਇਸ ਨੂੰ ਵੱਡਾ ਸਟੈੱਪ ਬੈਕ ਮੰਨਦੀ ਹਾਂ, ਕਿਉਂਕਿ ਜਦੋਂ ਮੈਂ ਸਰੀ RCMP ਵਿੱਚ ਕੰਮ ਕਰਦੀ ਸੀ, ਉਦੋਂ ਸਾਡੇ ਵੱਲੋਂ ਟਰਾਂਸਪੇਰੈਂਸੀ ਬਹੁਤ ਹੀ ਫ਼ੋਰਥਕਮਿੰਗ ਸੀ — ਜਦੋਂ ਵੀ ਕੋਈ ਇੰਸੀਡੈਂਟ ਹੁੰਦਾ ਸੀ ਅਤੇ ਕੋਈ ਫੋਨ ਕਰਦਾ ਸੀ, ਤੁਰੰਤ ਜੋ ਜਾਣਕਾਰੀ ਸਾਂਝੀ ਕੀਤੀ ਜਾ ਸਕਦੀ ਸੀ, ਦਿੱਤੀ ਜਾਂਦੀ ਸੀ।

ਸੋ ਮੈਂ ਇਸ ਦਾ ਦੋਸ਼ ਕਮਿਊਨੀਕੇਸ਼ਨ ਨੂੰ ਦਿਆਂਗੀ, ਨਾ ਕਿ ਪੁਲਿਸ ਦੇ ਕੰਮ ਨੂੰ। ਪੁਲਿਸ ਪਹਿਲਾਂ ਵੀ ਬਹੁਤ ਕੰਮ ਕਰ ਰਹੀ ਸੀ ਅਤੇ ਹੁਣ ਵੀ ਕਰ ਰਹੀ ਹੈ — RCMP ਅਤੇ ਸਾਡੀ ਯੂਨੀਫਾਰਮ ਗੈਂਗ ਇਨਫੋਰਸਮੈਂਟ ਟੀਮ ਕਈ ਜਾਂਚਾਂ ਵਿੱਚ ਲੱਗੀਆਂ ਹੋਈਆਂ ਹਨ। ਪਰ ਜ਼ਿਆਦਾਤਰ ਕੰਮ ਜੋ ਪਰਦੇ ਪਿੱਛੇ ਹੁੰਦਾ ਹੈ, ਉਹ ਪਬਲਿਕ ਨਾਲ ਸਾਂਝਾ ਨਹੀਂ ਹੁੰਦਾ। ਇਸ ਲਈ ਮੈਨੂੰ ਲੱਗਦਾ ਹੈ ਕਿ ਇੱਥੇ ਇੱਕ ਬਿਹਤਰ ਕਮਿਊਨੀਕੇਸ਼ਨ ਪਲਾਨ ਦਾ ਵੱਡਾ ਰੋਲ ਬਣਦਾ ਹੈ।

“ਆਪਣੇ ਹਿਸਾਬ ਨਾਲ ਦੇਖ ਲਓ” — ਜਦੋਂ ਥਰੈਟ ਹੋਵੇ ਤਾਂ ਪੁਲਿਸ ਕੀ ਕਰਦੀ ਹੈ?

ਸਵਾਲ: ਜਿਨ੍ਹਾਂ ਲੋਕਾਂ ਨੂੰ ਕੋਈ ਲਾਈਫ਼ ਥਰੈਟ ਹੁੰਦੀ ਹੈ, ਪੁਲਿਸ ਜਾ ਕੇ ਕਹਿ ਦਿੰਦੀ ਹੈ ਕਿ ਹਾਂ ਤੁਹਾਨੂੰ ਥਰੈਟ ਹੈ, ਪਰ ਉਸ ਤੋਂ ਬਾਅਦ ਲੋਕਾਂ ਨੂੰ ਲੱਗਦਾ ਕਿ ਪੁਲਿਸ ਓਦਾਂ ਸੁਰੱਖਿਆ ਲਈ ਕੰਮ ਨਹੀਂ ਕਰਦੀ ਜਿਵੇਂ ਹੋਣਾ ਚਾਹੀਦਾ — ਸਗੋਂ ਬੱਸ ਕਹਿ ਦਿੱਤਾ ਜਾਂਦਾ ਹੈ ਕਿ ਚਾਰ ਦਿਨ ਕਿਤੇ ਹੋਰ ਚਲੇ ਜਾਓ, ਫੈਮਿਲੀ ਫੰਕਸ਼ਨਾਂ ਵਿੱਚ ਨਾ ਜਾਓ। ਲੋਕ ਸਿਕਿਓਰ ਕਿਵੇਂ ਮਹਿਸੂਸ ਕਰਨ ਜਦੋਂ ਬੱਸ ਇਹੀ ਕਹਿ ਦਿੱਤਾ ਜਾਵੇ ਕਿ ਆਪਣੇ ਹਿਸਾਬ ਨਾਲ ਦੇਖ ਲਓ?

ਸਰਬਜੀਤ ਕੌਰ ਸੰਘਾ: ਸਿਕਿਓਰਟੀ ਪਲਾਨ ਹਰ ਬੰਦੇ ਲਈ ਵੱਖਰਾ ਹੁੰਦਾ ਹੈ — ਕਈ ਹਾਈ ਰਿਸਕ ਹੁੰਦੇ ਹਨ, ਕਈ ਘੱਟ। ਸਾਡੀ ਕਮਿਊਨਿਟੀ ਦੀ ਇਹ ਐਕਸਪੈਕਟੇਸ਼ਨ ਹੁੰਦੀ ਹੈ ਕਿ ਜੇ ਕਿਸੇ ਨੂੰ ਥਰੈਟ ਹੋਈ ਹੈ ਤਾਂ ਪੁਲਿਸ ਅਫ਼ਸਰ 24/7 ਸਾਡੇ ਨਾਲ ਹੋਵੇ। ਪਰ ਇਹ ਮੁਮਕਿਨ ਨਹੀਂ ਹੈ — ਸਾਡੇ ਕੋਲ ਇੰਨੇ ਪੁਲਿਸ ਅਫ਼ਸਰ ਹੀ ਨਹੀਂ ਹਨ ਕਿ ਇੱਕ-ਇੱਕ ਬੰਦਾ ਹਰ ਪਰਿਵਾਰ ਦੇ ਦੁਆਲੇ ਲੱਗਾ ਰਹੇ, ਖ਼ਾਸ ਕਰਕੇ ਜਦੋਂ ਇੰਨੀ ਵੱਡੀ ਗਿਣਤੀ ਵਿੱਚ ਧਮਕੀਆਂ ਆ ਰਹੀਆਂ ਹਨ। ਪੁਲਿਸ ਇਹ ਜਾਂਚਦੀ ਹੈ ਕਿ ਧਮਕੀ ਕਿੰਨੀ ਸੀਰੀਅਸ ਹੈ, ਕੀ ਇਹ ਪਰਿਵਾਰ ਲਈ ਤੁਰੰਤ ਖ਼ਤਰਾ ਹੈ। ਜੇ ਹਾਂ, ਤਾਂ ਪੁਲਿਸ ਇਹ ਕਹਿ ਸਕਦੀ ਹੈ ਕਿ ਥੋੜ੍ਹੇ ਸਮੇਂ ਲਈ ਘਰ ਤੋਂ ਦੂਰ ਹੋ ਜਾਓ, ਕਿਉਂਕਿ ਅਸੀਂ ਤੁਹਾਨੂੰ 24/7 ਸਿਕਿਓਰਟੀ ਨਹੀਂ ਦੇ ਸਕਦੇ।

ਇਸ ਲਈ ਪੁਲਿਸ ਅਫ਼ਸਰ ਸਲਾਹ ਦਿੰਦੇ ਹਨ ਕਿ ਜਿੰਨਾ ਚਿਰ ਧਮਕੀ ਦੇਣ ਵਾਲੇ ਦਾ ਪਤਾ ਨਹੀਂ ਲੱਗਦਾ, ਓਨਾ ਚਿਰ ਆਪਣੇ ਆਪ ਨੂੰ ਪਬਲਿਕ ਵਿੱਚ ਘੱਟ ਰੱਖੋ। ਇਸ ਲਈ ਇੱਕ ਟਰਮ ਵਰਤਿਆ ਜਾਂਦਾ ਹੈ — “ਟਾਰਗੇਟ ਹਾਰਡਨਿੰਗ” — ਯਾਨੀ ਆਪਣੇ ਆਪ ਨੂੰ ਟਾਰਗੇਟ ਬਣਨ ਤੋਂ ਬਚਾਉਣਾ। ਇਸ ਦਾ ਮਤਲਬ ਹੈ ਕਿ ਰਾਤ ਨੂੰ ਫੰਕਸ਼ਨਾਂ ‘ਤੇ ਨਾ ਜਾਓ ਜਿੱਥੇ ਤੁਸੀਂ ਆਸਾਨੀ ਨਾਲ ਪਹੁੰਚਯੋਗ ਹੋ ਅਤੇ ਕੋਈ ਵੀ ਆ ਕੇ ਗੋਲੀ ਮਾਰ ਸਕਦਾ ਹੈ। ਜੇ ਤੁਹਾਡਾ ਘਰ ਪਹਿਲਾਂ ਹੀ ਟਾਰਗੇਟ ਹੋ ਚੁੱਕਾ ਹੈ, ਤਾਂ ਟਾਰਗੇਟ ਕਰਨ ਵਾਲੇ ਨੂੰ ਪਹਿਲਾਂ ਹੀ ਪਤਾ ਹੈ ਕਿ ਤੁਸੀਂ ਕਿੱਥੇ ਰਹਿੰਦੇ ਹੋ, ਅਤੇ ਪੁਲਿਸ ਓਥੇ 24 ਘੰਟੇ ਤੁਹਾਨੂੰ ਪ੍ਰੋਟੈਕਟ ਨਹੀਂ ਕਰ ਸਕਦੀ — ਇਹ ਰੀਸੋਰਸ ਦੀ ਗੱਲ ਹੈ। ਪੁਲਿਸ ਸਿਰਫ਼ ਇਮਾਨਦਾਰੀ ਨਾਲ ਦੱਸ ਰਹੀ ਹੈ ਕਿ ਅਸੀਂ 24 ਘੰਟੇ ਸਿਕਿਓਰਟੀ ਨਹੀਂ ਦੇ ਸਕਦੇ, ਪਰ ਇਸ ਦਾ ਦੂਜਾ ਹਿੱਸਾ ਇਹ ਹੈ ਕਿ ਜਾਂਚ ਚੱਲਦੇ ਸਮੇਂ ਥੋੜ੍ਹਾ ਚਿਰ ਲਈ ਉੱਥੋਂ ਹਟ ਜਾਓ ਤਾਂ ਜੋ ਤੁਸੀਂ ਆਪਣੇ ਆਪ ਨੂੰ ਥੋੜ੍ਹਾ ਘੱਟ ਟਾਰਗੇਟ ਬਣਾਓ।

ਕਮਿਊਨਿਟੀ ਲਈ ਅੰਤਿਮ ਸੁਨੇਹਾ

ਸਵਾਲ: ਸਵਾਲ ਤਾਂ ਬਹੁਤ ਹੋਰ ਵੀ ਹਨ, ਅਤੇ ਇਹ ਰਾਬਤਾ ਅਸੀਂ ਬਰਕਰਾਰ ਰੱਖਾਂਗੇ। ਪਰ ਜੇ ਕੋਈ ਗੱਲ ਹੈ ਜੋ ਤੁਹਾਨੂੰ ਲੱਗਦਾ ਹੈ ਕਿ ਕਮਿਊਨਿਟੀ ਤੱਕ ਜ਼ਰੂਰ ਪਹੁੰਚਣੀ ਚਾਹੀਦੀ ਹੈ, ਅਤੇ ਸ਼ਾਇਦ ਮੈਂ ਪੁੱਛ ਨਹੀਂ ਸਕਿਆ, ਤਾਂ ਜ਼ਰੂਰ ਸਾਂਝੀ ਕਰੋ।

ਸਰਬਜੀਤ ਕੌਰ ਸੰਘਾ: ਜ਼ਰੂਰ, ਇੱਕ ਗੱਲ ਮੈਂ ਜ਼ਰੂਰ ਕਹਾਂਗੀ। ਜਦੋਂ ਵੀ ਕੋਈ ਅਪਰਾਧ ਹੁੰਦਾ ਹੈ, ਉਸ ਬਾਰੇ ਲੋਕਾਂ ਨੂੰ ਕੁਝ ਨਾ ਕੁਝ ਪਤਾ ਹੁੰਦਾ ਹੀ ਹੈ। ਜੇ ਸਾਡੀ ਕਮਿਊਨਿਟੀ ਟਾਰਗੇਟ ਕੀਤੀ ਜਾ ਰਹੀ ਹੈ, ਤਾਂ ਇਹ ਸਾਡੇ ਆਪਣੇ ਲੋਕ ਹੀ ਹਨ ਜੋ ਆਪਣੇ ਲੋਕਾਂ ਨੂੰ ਟਾਰਗੇਟ ਕਰ ਰਹੇ ਹਨ, ਅਤੇ ਇਸ ਬਾਰੇ ਸਿਰਫ਼ ਇੱਕ ਬੰਦੇ ਨੂੰ ਨਹੀਂ, ਬਲਕਿ ਕਈ ਲੋਕਾਂ ਨੂੰ ਜਾਣਕਾਰੀ ਹੁੰਦੀ ਹੈ। ਜੇ ਉਹਨਾਂ ਵਿੱਚੋਂ ਕੋਈ ਵੀ ਪੁਲਿਸ ਨੂੰ ਗੁਮਨਾਮ ਤੌਰ ‘ਤੇ ਜਾਣਕਾਰੀ ਦੇਣੀ ਚਾਹੁੰਦਾ ਹੈ, ਤਾਂ ਸਾਡੀ CAST ਯੂਨਿਟ ਦੇ ਨੰਬਰ ‘ਤੇ ਫੋਨ ਕਰਕੇ, ਜਾਂ ਆਪਣੀ ਲੋਕਲ ਪੁਲਿਸ ਜੂਰਿਸਡਿਕਸ਼ਨ ਨਾਲ ਗੁਮਨਾਮ ਤੌਰ ‘ਤੇ ਜਾਣਕਾਰੀ ਸਾਂਝੀ ਕਰ ਸਕਦੇ ਹਨ। ਕਿਉਂਕਿ ਇਸ ਵੇਲੇ ਲਗਾਤਾਰ ਸਾਡੀ ਆਪਣੀ ਹੀ ਕਮਿਊਨਿਟੀ ਟਾਰਗੇਟ ਕੀਤੀ ਜਾ ਰਹੀ ਹੈ, ਜੋ ਬਹੁਤ ਹੀ ਅਫ਼ਸੋਸਨਾਕ ਗੱਲ ਹੈ — ਇਸ ਨਾਲ ਸਾਡਾ ਆਪਣਾ ਹੀ ਨਾਮ ਬਦਨਾਮ ਹੋ ਰਿਹਾ ਹੈ।

ਸਵਾਲ: ਬਿਲਕੁਲ ਠੀਕ, ਇਕੱਲੀ ਪੁਲਿਸ ਇਸ ਨੂੰ ਸੁਲਝਾ ਨਹੀਂ ਸਕਦੀ, ਕਮਿਊਨਿਟੀ ਦੀ ਮਦਦ ਬਹੁਤ ਜ਼ਰੂਰੀ ਹੈ। ਮੈਂ ਵੀ ਇਹੀ ਬੇਨਤੀ ਕਰਾਂਗਾ ਕਿ ਜਿਸ ਕਿਸੇ ਕੋਲ ਵੀ ਕੋਈ ਜਾਣਕਾਰੀ ਹੈ, ਉਹ ਕ੍ਰਾਈਮ ਸਟੌਪਰਜ਼ ਨੂੰ ਫੋਨ ਕਰਕੇ ਜ਼ਰੂਰ ਸਾਂਝੀ ਕਰੇ। ਗੱਲਬਾਤ ਕਰਕੇ ਬਹੁਤ ਚੰਗਾ ਲੱਗਾ, ਸਮਾਂ ਦੇਣ ਲਈ ਬਹੁਤ ਬਹੁਤ ਸ਼ੁਕਰੀਆ।

ਸਰਬਜੀਤ ਕੌਰ ਸੰਘਾ: ਤੁਹਾਡਾ ਬਹੁਤ ਬਹੁਤ ਧੰਨਵਾਦ।

ਇਸ ਗੱਲਬਾਤ ਵਿੱਚੋਂ ਇਹ ਗੱਲ ਸਾਹਮਣੇ ਆਈ ਕਿ ਸ਼ਾਇਦ ਸਾਡੀ ਕਮਿਊਨਿਟੀ ਨਾਲ ਜੁੜੇ ਅਪਰਾਧ ਨੂੰ ਲੋੜ ਤੋਂ ਵੱਧ ਪ੍ਰਚਾਰਿਆ ਜਾ ਰਿਹਾ ਹੈ। ਪਰ ਫਿਰ ਵੀ, ਜਿੰਨਾ ਵੀ ਹੈ, ਉਸ ਵਿੱਚ ਕਮੀ ਆਉਣੀ ਚਾਹੀਦੀ ਹੈ, ਅਤੇ ਇਸ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਜਿੰਨਾ ਅਸੀਂ ਆਪਣੇ ਬੱਚਿਆਂ ਨੂੰ ਸਹੀ ਅਤੇ ਗ਼ਲਤ ਰਾਹ ਦੀ ਪਛਾਣ ਕਰਵਾਵਾਂਗੇ, ਓਨਾ ਹੀ ਇਹ ਭਵਿੱਖ ਵਿੱਚ ਅਪਰਾਧ ਰੋਕਣ ਵਿੱਚ ਮਦਦਗਾਰ ਸਾਬਤ ਹੋ ਸਕਦਾ ਹੈ।

Jasvir, ਟੀਵੀ ਪੰਜਾਬ

Exit mobile version