ਹੁਸ਼ਿਆਰਪੁਰ- ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਅੱਜ ਹੁਸ਼ਿਆਰਪੁਰ ਪੁਲਿਸ ਕੋਲ ਰਿਮਾਂਡ ਖ਼ਤਮ ਹੋਇਆ ਸੀ ਜਿਸ ਤੋਂ ਬਾਅਦ ਉਸ ਨੂੰ ਹੁਸ਼ਿਆਰਪੁਰ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ ਜਿਸ ਤੋਂ ਬਾਅਦ ਅਦਾਲਤ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਮੁਕਤਸਰ ਪੁਲਿਸ ਕੋਲ ਟਰਾਂਜਿਟ ਰਿਮਾਂਡ ’ਤੇ ਭੇਜ ਦਿੱਤਾ ਹੈ। ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਕੋਰਟ ਵਿਚ ਪੇਸ਼ ਕਰਨ ਸਮੇਂ ਪੁਲਿਸ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ। ਇਸ ਤੋਂ ਇਲਾਵਾ ਕਿਸੇ ਵੀ ਹੋਰ ਵਿਅਕਤੀ ਨੂੰ ਅਦਾਲਤ ਵਿੱਚ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੀ। ਦੱਸ ਦਈਏ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਬੀਤੀ 11 ਜੁਲਾਈ ਤੋਂ ਹੁਸ਼ਿਆਰਪੁਰ ਪੁਲਿਸ ਕੋਲ ਰਿਮਾਂਡ ’ਤੇ ਸੀ ਜਿਸ ਨੂੰ ਕਿ ਪੁਲਿਸ ਅੰਮ੍ਰਿਤਸਰ ਤੋਂ ਹੁਸ਼ਿਆਰਪੁਰ ਲੈ ਕੇ ਆਈ ਸੀ।
ਹੁਣ ਮੁਕਤਸਰ ਪੁਲਿਸ ਦੇ ਹਵਾਲੇ ਲਾਰੈਂਸ ਬਿਸ਼ਨੋਈ, ਕਈ ਮਾਮਲਿਆਂ ‘ਤੇ ਹੋਵੇਗੀ ਪੁੱਛਗਿੱਛ
