ਡੈਸਕ- ਲੋਕ ਸਭਾ ਚੋਣਾ ਨੂੰ ਲੈ ਕੇ ਕਾਂਗਰਸ ਪਾਰਟੀ ਵਲੋਂ ਪੰਜਾਬ ਦੀਆਂ ਚਾਰ ਹੋਰ ਸੀਟਾਂ ਲਈ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ।ਲੁਧਿਆਣਾ ਤੋਂ ਪਾਰਟੀ ਨੇ ਆਪਣੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਉਤਾਰਿਆ ਹੈ। ਉੱਥੇ ਉਨ੍ਹਾਂ ਦਾ ਮੁਕਾਬਲਾ ‘ਆਪ’ ਦੇ ਪੱਪੀ ਪਰਾਸ਼ਰ ਅਤੇ ਭਾਜਪਾ ਦੇ ਰਵਨੀਤ ਬਿੱਟੂ ਨਾਲ ਹੋਵੇਗਾ। ਇਸੇ ਤਰ੍ਹਾਂ ਕਾਂਗਰਸ ਵਲੋਂ ਆਪਣੇ ਮੁੱਖ ਪੱਤੇ ਖੇਡਦੇ ਹੋਏ ਗੁਰਦਾਸਪੁਰ ਤੋਂ ਆਪਣੇ ਤੇਜ਼ ਤਰਾਰ ਨੇਤਾ ਸੁਖਜਿੰਦਰ ਸਿੰਘ ਰੰਧਾਵਾ ਨੂੰ ਭੇਜਿਆ ਗਿਆ ਹੈ।ਸ਼੍ਰੀ ਆਨੰਦਪੁਰ ਸਾਹਿਬ ਤੋਂ ਵਿਜੇ ਇੰਦਰ ਸਿੰਗਲਾ ਅਤੇ ਖਡੂਰ ਸਾਹਿਬ ਤੋਂ ਕੁਲਬੀਰ ਸਿੰਘ ਜੀਰਾ ਨੂੰ ਟਿਕਟ ਦਿੱਤੀ ਗਈ ਹੈ। ਫਿਲਹਾਲ ਫਿਰੋਜ਼ਪੁਰ ਸੀਟ ਤੋਂ ਕਾਂਗਰਸ ਨੇ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਹੈ। ਜਦਕਿ ਬਾਕੀ ਦੀਆਂ 12 ਸੀਟਾਂ ‘ਤੇ ਫੈਸਲਾ ਲਿਆ ਜਾ ਚੁੱਕਿਆ ਹੈ।
lok sabha elections 2024 : ਲੁਧਿਆਣਾ ਤੋਂ ਲੜਣਗੇ ਵੜਿੰਗ,ਗੁਰਦਾਸਪੁਰ ਤੋਂ ਬਾਜਵਾ
