Site icon TV Punjab | Punjabi News Channel

ਦੁਬਈ ਤੋਂ ਅੰਮ੍ਰਿਤਸਰ ਪੁੱਜੇ ਮੁਸਾਫਰ ਹੋਏ ਖੱਜਲ-ਖੁਆਰ, ਫਲਾਈਟ ‘ਚੋਂ ਸਮਾਨ ਗਾਇਬ

ਅੰਮ੍ਰਿਤਸਰ: ਦੁਬਈ ਤੋਂ ਅੰਮ੍ਰਿਤਸਰ ਸਥਿਤ ਸ਼੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਪੁੱਜੇ ਮੁਸਾਫਰਾਂ ਨੂੰ ਉਸ ਵੇਲੇ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪਿਆ ਜਦੋਂ, ਉਨ੍ਹਾਂ ਨੂੰ ਪਤਾ ਲੱਗਿਆ ਕਿ ਉਨ੍ਹਾਂ ਦਾ ਸਮਾਨ ਹੀ ਗਾਇਬ ਹੋ ਗਿਆ ਹੈ।

ਜਾਣਕਾਰੀ ਮੁਤਾਬਕ ਜਹਾਜ਼ ਤੋਂ ਉਤਰਦਿਆਂ 50 ਦੇ ਲਗਭਗ ਮੁਸਾਫਰਾਂ ਨੇ ਹੰਗਾਮਾ ਮਚਾਇਆ, ਜਿਸ ਤੋਂ ਬਾਅਦ ਸਪਾਈਸ ਜੈੱਟ ਦੇ ਅਧਿਕਾਰੀਆਂ ਨੇ ਭਰੋਸਾ ਦਿੱਤਾ ਹੈ ਕਿ ਸ਼ਨੀਵਾਰ ਤੱਕ ਉਨ੍ਹਾਂ ਦਾ ਸਾਮਾਨ ਉਨ੍ਹਾਂ ਦੇ ਘਰ ਪਹੁੰਚ ਜਾਵੇਗਾ। ਮਿਲੀ ਜਾਣਕਾਰੀ ਮੁਤਾਬਕ ਦੁਬਈ ਤੋਂ ਆਈ ਸਪਾਈਸ ਜੈੱਟ ਦੀ ਫਲਾਈਟ ਐਸਜੀ 56 ਸ਼ੁੱਕਰਵਾਰ ਸਵੇਰੇ ਲਗਭਗ 3.30 ਵਜੇ ਲੈਂਡ ਹੋਈ।

ਕਸਟਮ ਕਲੀਅਰੈਂਸ ਲੈਣ ਅਤੇ ਸਾਮਾਨ ਦੀ ਜਾਂਚ ਕਰਨ ਤੋਂ ਬਾਅਦ ਜਦੋਂ ਮੁਸਾਫਰ ਸਾਮਾਨ ਦੀ ਪੇਟੀ ‘ਤੇ ਪਹੁੰਚੇ ਤਾਂ ਕਈਆਂ ਦਾ ਸਾਮਾਨ ਹੀ ਨਹੀਂ ਆਇਆ। ਸਾਮਾਨ ਨਾਂ ਮਿਲਣ ‘ਤੇ ਸਵਾਰੀਆਂ ਘਬਰਾ ਕੇ ਸਪਾਈਸ ਜੈੱਟ ਦੇ ਕਾਊਂਟਰ ‘ਤੇ ਪਹੁੰਚ ਗਈਆਂ, ਜਿੱਥੇ ਹੰਗਾਮਾ ਹੋ ਗਿਆ। ਮੁਸਾਫਰਾਂ ਦੇ ਗੁੱਸੇ ਨੂੰ ਦੇਖਦੇ ਹੋਏ ਸਪਾਈਸ ਜੈੱਟ ਦੇ ਕਰਮਚਾਰੀਆਂ ਨੇ ਇਸ ਦੀ ਸੂਚਨਾ ਸੀਨੀਅਰ ਅਧਿਕਾਰੀਆਂ ਨੂੰ ਦਿੱਤੀ। ਮੁਸਾਫਰਾਂ ਨੂੰ ਸ਼ਾਂਤ ਕਰਦੇ ਹੋਏ ਸਟਾਫ ਨੇ ਵਾਅਦਾ ਕੀਤਾ ਹੈ ਕਿ ਸ਼ਨੀਵਾਰ ਤੱਕ ਹਰੇਕ ਦਾ ਸਮਾਨ ਸਿੱਧਾ ਉਨ੍ਹਾਂ ਦੇ ਘਰ ਪਹੁੰਚਾ ਦਿੱਤਾ ਜਾਵੇਗਾ। ਇਸ ਤੋਂ ਬਾਅਦ ਯਾਤਰੀ ਸ਼ਾਂਤ ਹੋਏ ਅਤੇ ਹਵਾਈ ਅੱਡੇ ਤੋਂ ਬਾਹਰ ਚਲੇ ਗਏ।

Exit mobile version