ਡੈਸਕ- MSP ਸਣੇ ਕਈ ਮੰਗਾਂ ਨੂੰ ਲੈ ਕੇ ਕਿਸਾਨ ਦਿੱਲੀ ਵਿਚ ਅੱਜ ਮਹਾਪੰਚਾਇਤ ਕਰ ਰਹੇ ਹਨ। ਮਹਾਪੰਚਾਇਤ ਦਿੱਲੀ ਦੇ ਰਾਮਲੀਲਾ ਮੈਦਾਨ ਵਿਚ ਹੋਵੇਗੀ। ਮਹਾਪੰਚਾਇਤ ਦੀ ਮਨਜ਼ੂਰੀ ਮਿਲ ਚੁੱਕੀ ਹੈ ਤੇ ਬੁੱਧਵਾਰ ਨੂੰ ਦਿੱਲੀ ਟ੍ਰੈਫਿਕ ਪੁਲਿਸ ਨੇ ਐਡਵਾਇਜਰੀ ਜਾਰੀ ਕਰ ਦਿੱਤੀ ਹੈ।
ਟ੍ਰੈਫਿਕ ਐਡਵਾਇਜਰੀ ਵਿਚ ਕਿਹਾ ਗਿਆ ਹੈ ਕਿ 14 ਮਾਰਚ 2024 ਨੂੰ ਰਾਮ ਲੀਲਾ ਮੈਦਾਨ, ਜਵਾਹਰ ਲਾਲ ਨਹਿਰੂ ਮਾਰਗ ‘ਤੇ ਕਿਸਾਨ ਮਹਾਪੰਚਾਇਤ ਹੋਣ ਵਾਲੀ ਹੈ। ਜਵਾਹਰ ਲਾਲ ਨਹਿਰੂ ਮਾਰਗ ਸਥਿਤ ਰਾਮਲੀਲਾ ਮੈਦਾਨ ਵਿਚ ਕਿਸਾਨਾਂ ਦੀ ਮਹਾਪੰਚਾਇਤ ਨੂੰ ਦੇਖਦੇ ਹੋਏ ਕਈ ਰਸਤਿਆਂ ‘ਤੇ ਜਾਮ ਲੱਗ ਸਕਦਾ ਹੈ ਤੇ ਕਈ ਰਸਤਿਆਂ ਨੂੰ ਡਾਇਵਰਟ ਕੀਤਾ ਗਿਆ ਹੈ। ਵਿਰੋਧ ਪ੍ਰਦਰਸ਼ਨ ਵਿਚ ਭਾਰੀ ਗਿਣਤੀ ਵਿਚ ਕਿਸਾਨਾਂ ਦੇ ਸ਼ਾਮਲ ਹੋਣ ਦੀ ਉਮੀਦ ਹੈ।
ਦਿੱਲੀ ਦੇ ਰਾਮਲੀਲਾ ਮੈਦਾਨ ਵਿਚ ਸਵੇਰੇ 6 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਆਵਾਜਾਈ ਪ੍ਰਭਾਵਿਤ ਰਹੇਗੀ। ਜਵਾਹਰ ਲਾਲ ਨਹਿਰੂ ਮਾਰਕ, ਬਹਾਦੁਰ ਸ਼ਾਹ ਜਫਰ ਮਾਰਗ, ਆਸਫ ਅਲੀ ਰੋਡ, ਸਵਾਮੀ ਵਿਵੇਕਾਨੰਦ ਮਾਰਗ, ਨੇਤਾਜੀ ਸੁਭਾਸ਼ ਮਾਰਗ, ਮਿੰਟੋ ਰੋਡ, ਮਹਾਰਾਜਾ ਰਣਜੀਤ ਸਿੰਘ ਫਲਾਈਓਵਰ, ਭਵਭੂਤੀ ਮਾਰਗ, ਚਮਨ ਲਾਲ ਮਾਰਗ, ਬਾਰਾਖੰਭਾ ਰੋਡ, ਟਾਲਸਟਾਏ ਮਾਰਗ, ਜੈ ਸਿੰਘ ਰੋਡ, ਸੰਸਦ ਮਾਰਗ, ਬਾਬਾ ਖੜਕ ਸਿੰਘ ਮਾਰਗ, ਅਸ਼ੋਕ ਰੋਗ, ਕਨਾਟ ਸਰਕਸ ਤੇ ਡੀਡੀਯੂ ਮਾਰਗ ਪ੍ਰਭਾਵਿਤ ਹੋਣਗੇ।
ਦਿੱਲੀ ਦੀਆਂ ਇਨ੍ਹਾਂ ਸੜਕਾਂ ‘ਤੇ ਆਵਾਜਾਈ ਡਾਇਵਰਟ ਕੀਤੀ ਜਾਵੇਗੀ। ਦਿੱਲੀ ਗੇਟ, ਮੀਰ ਦਰਦ ਚੌਕ, ਅਜਮੇਰੀ ਗੇਟ ਚੌਕ, ਗੁਰੂ ਨਾਨਕ ਚੌਕ, ਆਰ/ਕਮਲਾ ਮਾਰਕੀਟ, ਪਹਾੜਗੰਜ ਚੌਕ ਤੇ ਵਾਸੀ ਝੰਡੇਵਾਲਾ, ਬਾਰਾਖੰਭਾ ਰੋਡ ਤੋਂ ਗੁਰੂ ਨਾਨਕ ਚਕ ਤੱਕ ਮਹਾਰਾਜਾ ਰਣਜੀਤ ਸਿੰਘ ਫਲਾਈਓਵਰ, ਬਾਰਾਖੰਭਾ ਰੋਡ/ਟਾਲਸਟਾਏ ਰੋਡ ਕ੍ਰਾਸਿੰਗ, ਜਨਪਥ ਰੋਡ/ਟਾਲਸਟਾਏ ਮਾਰਗ ਚੌਰਾਹਾ, ਆਰ/ਏ ਜੀਪੀਓ।
ਦੱਸ ਦੇਈਏ ਕਿ ਆਲ ਇੰਡੀਆ ਕਿਸਾਨ ਖੇਤ ਮਜ਼ਦੂਰ ਸੰਗਠਨ ਵੱਲੋਂ ਅੱਜ ਦਿੱਲੀ ਦੇ ਰਾਮਲੀਲਾ ਮੈਦਾਨ ਵਿਚ ਮਹਾਪੰਚਾਇਤ ਦਾ ਆਯੋਜਨ ਹੋ ਰਿਹਾ ਹੈ। ਸਾਰੀਆਂ ਫਸਲਾਂ ਦੀ MSP ‘ਤੇ ਖਰੀਦ ਦੀ ਗਾਰੰਟੀ ਦਾ ਕਾਨੂੰਨ ਬਣਾਉਣ, ਬਿਜਲੀ ਸੋਧ ਬਿੱਲ 2023 ਤੇ ਪ੍ਰੀਪੇਡ ਮੀਟਰ ਸਕੀਮ ਵਾਪਸ ਲੈਣ, ਗੜ੍ਹੇਮਾਰੀ ਨਾਲ ਬਰਬਾਦ ਹੋਈਆਂ ਫਸਲਾਂ ਦਾ 50 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਾਜ਼ਾ ਦੇਣ ਦੀ ਮੰਗ ਕੀਤੀ ਜਾਵੇਗੀ।