ਚੰਡੀਗੜ੍ਹ- ਅਕਾਲੀ ਦਲ ਨੇਤਾ ਬਿਕਰਮ ਮਜੀਠੀਆ ਨੇ ਰੇਤ ਮਾਫੀਆ ਨੂੰ ਲੈ ਕੇ ਮੁੱਖ ਮੰਤਰੀ ਚਰਨਜੀਤ ਚੰਨੀ ‘ਤੇ ਵੱਡਾ ਹਮਲਾ ਬੋਲਿਆ ਹੈ.ਕਈ ਤਸਵੀਰਾਂ ਅਤੇ ਵੀਡੀਓ ਨਾਲ ਲੈ ਕੇ ਆਏ ਮਜੀਠੀਆ ਨੇ ਚੰਨੀ ਅਤੇ ਉਨ੍ਹਾਂ ਦੇ ਭਰਾ ਭੁਪਿੰਦਰ ਹਨੀ ਦੇ ਰੇਤ ਮਾਫੀਆ ਨਾਲ ਸਬੰਧਾ ਦਾ ਖੁਲਾਸਾ ਕੀਤਾ ਹੈ.ਇਨ੍ਹਾਂ ਹੀ ਨਹੀਂ ਸਰਪੰਚ ਇਕਬਾਲ ਸਿੰਘ ਅਤੇ ਉਸਦੇ ਬੇਟੇ ਬਿੰਦਰ ਸਿੰਘ ਦੇ ਰੇਤਾਂ ਦੇ ਕਾਰੋਬਾਰ ਚ ਜੂੜੇ ਸਟਿੰਗ ਨੂੰ ਵੀ ਮੀਡੀਆ ਸਾਹਮਨੇ ਪੇਸ਼ ਕੀਤਾ.ਬਿਕਰਮ ਮਜੀਠੀਆ ਨੇ ਇਲਜ਼ਾਮ ਲਗਾਇਆ ਕਿ ਮੁੱਖ ਮੰਤਰੀ ਦੀ ਸਿੱਧੀ ਮਿਲੀਭੁਗਤ ਆਉਣ ਦੇ ਬਾਅਦ ਵੀ ਈ.ਡੀ ਚੰਨੀ ਖਿਲਾਫ ਕਾਰਵਾਈ ਤੋਂ ਮੁਕਰ ਰਹੀ ਹੈ.
ਪ੍ਰੈਸ ਕਾਨਫਰੰਸ ਦੌਰਾਨ ਮਜੀਠੀਆ ਨੇ ਭੁਪਿੰਦਰ ਹਨੀ ਦੇ ਸਰਕਾਰੀ ਸਮਾਗਮਾਂ ਚ ਸ਼ਮੂਲੀਅਤ ਅਤੇ ਉਨ੍ਹਾਂ ਨੂੰ ਮਿਲੀ ਸੁਰੱਖਿਆ ਨੂੰ ਲੈ ਕੇ ਕਈ ਤਸਵੀਰਾਂ ਮੀਡੀਆ ਨੂੰ ਦਿਖਾਈਆਂ.ਮਜੀਠੀਆ ਮੁਤਾਬਿਕ ਇਸ ਸੁਰੱਖਿਆ ਕਾਫਿਲੇ ਦੀ ਆੜ ਚ ਹਨੀ ਵਲੋਂ ਰੇਤ ਦਾ ਪੈਸਾ ਖੁਰਦ ਬੁਰਦ ਕੀਤਾ ਜਾਂਦਾ ਹੈ.
ਸੀ.ਐੱਮ ਚੰਨੀ ਵਲੋਂ ਹਨੀ ‘ਤੇ ਦਰਜ ਐੱਫ.ਆਈ.ਆਰ ਦਾ ਹਵਾਲਾ ਦੇ ਕੇ ਅਤੇ ਕੁਦਰਤਦੀਪ ਸਿੰਘ ਨਾਂ ਦੇ ਨੌਜਵਾਨ ਨੂੰ ਕਲੀਨ ਚਿੱਟ ਦਿੱਤੇ ਜਾਣ ‘ਤੇ ਵੀ ਸਵਾਲ਼ ਖੜੇ ਕੀਤੇ.ਉਨ੍ਹਾਂ ਦੱਸਿਆ ਕੀ ਚੰਨੀ ਦੇ ਚਹਿਤਿਆਂ ਨੂੰ ਕਲੀਨ ਚਿੱਟ ਦੇਣ ਵਾਲਾ ਅਫਸਰ ਉਹੀ ਹੈ ਜਿਸਨੇ ਚਟੋਪਾਧਿਆਏ ਦੇ ਨਾਲ ਮਿਲ ਕੇ ਉਨ੍ਹਾਂ ‘ਤੇ ਨਸ਼ੇ ਦਾ ਝੂਠਾ ਪਰਦਾ ਦਰਜ ਕੀਤਾ.ਮਜੀਠੀਆ ਨੇ ਇਲਜ਼ਾਮ ਲਗਾਇਆ ਕਿ ਸੀ.ਐੱਮ ਚੰਨੀ ਨੇ ਜਾਨਬੁੱਝ ਕੇ ਰੇਤ ਦਾ ਮੰਤਰਾਲਾ ਆਪਣੇ ਕੋਲ ਹੀ ਰਖਿਆ ਤਾਂ ਜੋ ਉਹ ਆਪਣੇ ਰਿਸ਼ਤੇਦਾਰਾਂ ਨਾਲ ਰੱਲ ਕੇ ਮੋਟੀ ਕਮਾਈ ਕਰ ਸਕਣ.