ਸਿੱਧੂ ਆਪਣੇ ਪਰਿਵਾਰ ਦਾ ਨਾ ਬਣਿਆ ,ਉਹ ਜਨਤਾ ਦਾ ਕਿਵੇਂ ਭਲਾ ਕਰੇਗਾ-ਮਜੀਠੀਆ

ਅੰਮ੍ਰਿਤਸਰ- ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਵਲੋਂ ਕੀਤੇ ਐਲਾਨ ਤੋ ਬਾਅਦ ਅਕਾਲੀ ਨੇਤਾ ਬਿਕਰਮ ਮਜੀਠੀਆ ਨੇ ਅੰਮ੍ਰਿਤਸਰ ਪੂਰਬੀ ਹਲਕੇ ਤੋਂ ਨਾਮਜ਼ਦਗੀ ਫਾਰਮ ਭਰ ਦਿੱਤੇ ਹਨ.ਮਜੀਠੀਆ ਅੰਮ੍ਰਿਤਸਰ ਪੂਰਬੀ ਦੇ ਨਾਲ ਮਜੀਠਾ ਹਲਕੇ ਤੋਂ ਵੀ ਚੋਣ ਲੜਣਗੇ.

ਸਿੱਧੂ ਦੀ ਭੈਣ ਵਲੋਂ ਲਗਾਏ ਇਲਜ਼ਾਮਾਂ ‘ਤੇ ਮਜੀਠੀਆ ਨੇ ਕਿਹਾ ਕਿ ਜਿਹੜਾ ਬੰਦਾ ਆਪਣੇ ਪਰਿਵਾਰ ਦਾ ਨਹੀਂ ਬਣ ਸਕਿਆ ਉਹ ਹਲਕੇ ਦੇ ਲੋਕਾਂ ਦਾ ਕਿ ਬਣੇਗਾ.ਸਿੱਧੂ ਖਿਲਾਫ ਬੋਲਦਿਆਂ ਮਜੀਠੀਆ ਨੇ ਕਿਹਾ ਕਿ ਸਿੱਧੂ ਨਹੀਂ ਚਾਹੁੰਦੇ ਕਿ ਉਹ ਪੰਜਾਬ ਚ ਚੋਣ ਲੜ ਸਕਣ.ਅਕਾਲੀ ਨੇਤਾ ਨੇ ਕਿਹਾ ਕਿ ਪੰਜਾਬ ਪੁਲਿਸ ਉਨ੍ਹਾਂ ਦੇ ਨਾਲ ਧੱਕੇਸ਼ਾਹੀ ਕਰ ਰਹੀ ਹੈ.ਉਨ੍ਹਾਂ ਦੇ ਪਰਿਵਾਰ ਨੂੰ ਤੰਗ ਕੀਤਾ ਜਾ ਰਿਹਾ ਹੈ.ਮਜੀਠੀਆ ਨੇ ਕਿਹਾ ਕਿ ਜ਼ਮਾਨਤ ਨੂੰ ਲੈ ਕੇ ਚਾਹੇ 31 ਜਨਵਰੀ ਨੂੰ ਅਦਾਲਤ ਦਾ ਫੈਸਲਾ ਆਉਣਾ ਹੈ ਪਰ ਅਸਲ ਫੈਸਲਾ ਅੰਮ੍ਰਿਤਸਰ ਅਤੇ ਪੰਜਾਬ ਦੀ ਜਨਤਾ ਕਰੇਗੀ.ਉਹ ਜਨਤਾ ਦਾ ਕਚਿਹਰੀ ਚ ਜਵਾਬਦੇਹ ਹਨ.
ਮਜੀਠੀਆਂ ਨੇ ਦਾਅਵਾ ਕੀਤਾ ਕਿ ਪੰਜਾਬ ਦੇ ਵਿੱਚ ਆਉਣ ਵਾਲੀ ਸਰਕਾਰ ਅਕਾਲੀ-ਬਸਪਾ ਗਠਜੋੜ ਦੀ ਬਣੇਗੀ.