Vancouver- ਸ਼ਨੀਵਾਰ ਨੂੰ ਕੈਨੇਡਾ ਦੇ ਕਈ ਵੱਡੇ ਸ਼ਹਿਰਾਂ ‘ਚ ਟੈਸਲਾ ਡੀਲਰਸ਼ਿਪਾਂ ਬਾਹਰ ਪ੍ਰਦਰਸ਼ਨ ਹੋਏ। ਇਹ “ਟੈਸਲਾ ਟੇਕਡਾਊਨ” ਦੇ ਗਲੋਬਲ ਡੇ ਆਫ਼ ਐਕਸ਼ਨ ਦਾ ਹਿੱਸਾ ਸਨ, ਜਿਸਦਾ ਮਕਸਦ ਇਲਨ ਮਸਕ ਅਤੇ ਉਨ੍ਹਾਂ ਦੀ ਅਮਰੀਕੀ ਸਰਕਾਰ ਵਿੱਚ ਭੂਮਿਕਾ ਦੀ ਵਿਰੋਧਤਾ ਕਰਨੀ ਸੀ।
ਵੈਨਕੂਵਰ ਦੇ ਕਿਟਸਿਲਾਨੋ ਇਲਾਕੇ ‘ਚ ਦਰਜਨਾਂ ਲੋਕ ਬਾਰਿਸ਼ ‘ਚ ਖੜੇ ਹੋਏ “ਟੈਸਲਾ ਦਾ ਬਾਈਕਾਟ ਕਰੋ” ਅਤੇ “ਮਸਕ-ਕੁਲਿਨਿਟੀ ਬੰਦ ਕਰੋ” ਵਰਗੇ ਪਲੇਕਾਰਡ ਫੜ੍ਹੇ ਹੋਏ ਸਨ।
ਪ੍ਰਦਰਸ਼ਨਕਾਰੀਆਂ ਨੇ ਮੰਗ ਕੀਤੀ ਕਿ ਲੋਕ ਆਪਣੀ ਟੈਸਲਾ ਵਾਹਨ ਵੇਚਣ ਅਤੇ ਕੰਪਨੀ ਤੋਂ ਹਿੱਸਾ ਖਤਮ ਕਰਨ। ਉਨ੍ਹਾਂ ਦਾ ਮੰਨਣਾ ਹੈ ਕਿ ਮਸਕ ਦੀ ਦੌਲਤ ਹੀ ਉਹਦੀ ਤਾਕਤ ਹੈ, ਜੋ ਕਿ ਟੈਸਲਾ ਦੀ ਵਿਕਰੀ ਘਟਾ ਕੇ ਘਟਾਈ ਜਾ ਸਕਦੀ ਹੈ।
ਇਲਨ ਮਸਕ ਜੋ ਕਿ ਅਮਰੀਕੀ ਡਿਪਾਰਟਮੈਂਟ ਆਫ ਗਵਰਨਮੈਂਟ ਐਫੀਸ਼ੀਅਨਸੀ (DOGE) ਦੇ ਮੁਖੀ ਹਨ, ਉਨ੍ਹਾਂ ਉੱਤੇ ਦੂਰ-ਸੱਜੇ ਰਾਜਨੀਤਿਕ ਵਿਚਾਰਾਂ ਦੀ ਹਮਾਇਤ ਅਤੇ ਸਰਕਾਰੀ ਕਰਮਚਾਰੀਆਂ ਦੀ ਛਾਂਟੀ ਕਰਨ ਦੇ ਦੋਸ਼ ਹਨ।
ਕੈਨੇਡੀਅਨ ਪ੍ਰਦਰਸ਼ਨ ਅਮਰੀਕਾ-ਕੈਨੇਡਾ ਸੰਬੰਧਾਂ ਦੇ ਤਣਾਅ ਅਤੇ ਰਾਸ਼ਟਰਪਤੀ ਟਰੰਪ ਵੱਲੋਂ ਕੈਨੇਡਾ ਨੂੰ 51ਵਾਂ ਰਾਜ ਬਣਾਉਣ ਦੀ ਗੱਲਾਂ ਦੀ ਪਿੱਠਭੂਮੀ ‘ਚ ਹੋ ਰਹੇ ਹਨ।
ਕਈ ਪ੍ਰਦਰਸ਼ਨਕਾਰੀਆਂ ਨੇ ਕਿਹਾ, “ਸਾਡੀ ਆਜ਼ਾਦੀ ਅਤੇ ਲੋਕਤੰਤਰ ‘ਤੇ ਹੱਥ ਨਾ ਲਾਓ, ਅਸੀਂ ਖੜੇ ਹੋਵਾਂਗੇ।”
ਕੈਨੇਡਾ ’ਚ ਟੈਸਲਾ ਖ਼ਿਲਾਫ਼ ਵੱਡੇ ਪ੍ਰਦਰਸ਼ਨ, ਇਲਾਨ ਮਸਕ ਅਤੇ 51ਵਾਂ ਰਾਜ ਬਨਾਉਣ ਦੀ ਗੱਲ ਤੇ ਨਾਰਾਜ਼ਗੀ
