ਚੰਡੀਗੜ੍ਹ- ਪੰਜਾਬ ਤੋਂ ਕਾਂਗਰਸ ਦੇ ਸਾਂਸਦ ਅਤੇ ਬੁਲਾਰੇ ਮਨੀਸ਼ ਤਿਵਾੜੀ ਨੇ ਇੱਕ ਵਾਰ ਫਿਰ ਤੋਂ ਕਾਂਗਰਸ ‘ਤੇ ਹੀ ਹਮਲਾ ਬੋਲਿਆ ਹੈ.ਪੰਜਾਬ ਨੇਤਾਵਾਂ ‘ਤੇ ਉਂਗਲੀ ਚੱਕਦਿਆਂ ਮਨੀਸ਼ ਨੇ ਕਿਹਾ ਕਿ ਉਹ ਅਜਿਹੇ ਕਾਂਗਰਸੀ ਨਹੀਂ ਹਨ ਜੋ ਆਪ ਤਾਂ ਪਾਰਟੀ ਵਲੋਂ ਚੋਣ ਲੜ ਰਹੇ ਹਨ ਪਰ ਉਨ੍ਹਾਂ ਦਾ ਬੇਟਾ ਆਜ਼ਾਦ ਚੋਣ ਲੜ ਰਿਹਾ ਹੈ.ਸੀ.ਅੇੱਮ ਚੰਨੀ ਵੱਲ ਇਸ਼ਾਰਾ ਕਰਦਿਆਂ ੳਨਿ੍ਹਾਂ ਕਿਹਾ ਕਿ ਉਹ ਅਜਿਹੇ ਕਾਂਗਰਸੀ ਵੀ ਨਹੀਂ ਹਨ ਜਿਨ੍ਹਾਂ ਦਾ ਭਰਾ ਆਜ਼ਾਦ ਚੋਣ ਲੜ ਰਿਹਾ ਹੋਵੇ.
ਦਰਅਸਲ ਕਾਂਗਰਸ ਹਾਈਕਮਾਨ ਵਲੋਂ ਬੀਤੇ ਦਿਨੀ ਪੰਜਾਬ ਚੋਣਾ ਲਈ ਸਟਾਰ ਪ੍ਰਚਾਰਕਾਂ ਦੀ ਲਿਸਟ ਜਾਰੀ ਕੀਤੀ ਗਈ.ਪੰਜਾਬ ਦੇ ਇਸ ਤਰਾਰ ਨੇਤਾ ਦਾ ਨਾਂ ਇਸ ਸੂਚੀ ਤੋਂ ਗਾਇਬ ਹੈ.ਸਾਂਸਦ ਤਿਵਾੜੀ ਹਾਈਕਮਾਨ ਦੇ ਇਸ ਫੈਸਲੇ ਤੋਂ ਵੀ ਨਾਰਾਜ਼ ਹਨ.ਬਕੋਲ ਤਿਵਾੜੀ ਅਜਿਹੇ ਲੋਕਾਂ ਨੂੰ ਬੁਲਾਰਾ ਬਣਾਇਆ ਗਿਆ ਹੈ ਜਿਨ੍ਹਾਂ ਦੇ ਕਹਿਣ ‘ਤੇ ਉਨ੍ਹਾਂ ਦਾ ਟੱਬਰ ਵੀ ਵੋਟ ਨਾ ਪਾਵੇ.
ਸਾਂਸਦ ਤਿਵਾੜੀ ਦਾ ਕਾਂਗਰਸੀਆਂ ‘ਤੇ ਹਮਲਾ,ਚੰਨੀ ਸਮੇਤ ਕਈਆਂ ਨੂੰ ਕੀਤਾ ਬੇਨਕਾਬ
