ਅਟਾਰੀ ਸਥਿੱਤ ਪਿੰਡ ਹੁਸ਼ਿਆਰਪੁਰ ਨਗਰ ਵਿਖੇ ਬੀਤੇ ਦਿਨੀਂ ਸਹੁਰੇ ਪਰਿਵਾਰ ਵੱਲੋਂ ਦਹੇਜ ਖਾਤਿਰ ਕੁੜੀ ਨੂੰ ਫਾਹਾ ਦੇ ਕੇ ਮੌਤ ਦੇ ਘਾਟ ਉਤਾਰਨ ਦੇ ਮਾਮਲੇ ਵਿੱਚ ਕੁੜੀ ਦੇ ਪੇਕੇ ਪਰਿਵਾਰ ਵੱਲੋਂ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੂੰ ਲਿਖਤੀ ਸ਼ਿਕਾਇਤ ਦੇ ਕੇ ਇਨਸਾਫ਼ ਦੀ ਗੁਹਾਰ ਲਗਾਈ ਗਈ ਸੀ। ਇਸ ਤਹਿਤ ਮਨੀਸ਼ਾ ਗੁਲਾਟੀ ਵੱਲੋਂ ਅੰਮ੍ਰਿਤਸਰ ਵਿੱਚ ਇੱਕ ਲੋਕ ਅਦਾਲਤ ਦੌਰਾਨ ਥਾਣਾ ਮੁਖੀ ਘਰਿੰਡਾ ਨੂੰ ਤਲਬ ਕਰਕੇ ਇਕ ਹਫ਼ਤੇ ਅੰਦਰ ਮੁਲਜਮਾਂ ‘ਤੇ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਗਏ।
ਸਹੁਰਾ ਪਰਿਵਾਰ ’ਤੇ ਕਾਰਵਾਈ ਲਈ ਮਨੀਸ਼ਾ ਗੁਲਾਟੀ ਨੇ ਦਿੱਤੇ ਹੁਕਮ
