ਚੰਡੀਗੜ੍ਹ- ਸਿੱਖਿਆ ਅਤੇ ਸਿਹਤ ਦੇ ਜੁੱਦੇ ‘ਤੇ ਜ਼ੋਰ ਦੇ ਰਹੀ ਪੰਜਾਬ ਦੀ ਮਾਨ ਸਰਕਾਰ ਨੇ ਜਨਤਾ ਦੇ ਹੱਕ ਚ ਇੱਕ ਹੋਰ ਵੱਡਾ ਫੈਸਲਾ ਲਿਆ ਹੈ ।ਪੰਜਾਬ ਦੇ ਸਿੱਖਿਆ ਮੰਤਰੀ ਮੰਤਰੀ ਮੀਤ ਹੇਅਰ ਨੇ ਪੰਜਾਬ ਦੇ ਪ੍ਰਾਈਵੇਟ ਸਕੂਲਾਂ ਨੂੰ ਵਰਦੀ ਅਤੇ ਕਿਤਾਬਾਂ ਨੂੰ ਲੈ ਸਪਸ਼ਟ ਹੁਕਮ ਜਾਰੀ ਕੀਤੇ ਹਨ ।ਸਰਕਾਰ ਨੇ ਕਿਹਾ ਹੈ ਕਿ ਕੋਈ ਵੀ ਸਕੂਲ ਨਵੀਂ ਵਰਦੀ ਲਈ ਵਿਦਿਆਰਥੀਆਂ ਨੂੰ ਕਿਸੇ ਖਾਸ ਦੁਕਾਨ ਤੋਂ ਖਰੀਦਨ ਦਾ ਦਬਾਅ ਨਹੀਂ ਪਾਉਣਗੇ ।ਦੁਕਾਨਾਂ ਦੀ ਲਿਸਟ ਸਕੂਲ ਚ ਲੱਗੀ ਹੋਣੀ ਚਾਹੀਦੀ ਹੈ ।
ਇਸਦੇ ਨਾਲ ਸਕੂਲ ਨੂੰ ਦੋ ਸਾਲਾਂ ਤੱਕ ਵਰਦੀ ਨਾ ਬਦਲਣ ਲਈ ਵੀ ਕਿਹਾ ਗਿਆ ਹੈ ।ਜੇਕਰ ਵਰਦੀ ਬਦਲੀ ਵੀ ਜਾਂਦੀ ਹੈ ਤਾਂ ਵਿਦਿਆਰਥੀ ‘ਤੇ ਦਬਾਅ ਨਹੀਂ ਪਾਇਆ ਜਾਵੇਗਾ ।ਵਿਦਿਆਰਥੀ ਦੋ ਸਾਲ ਵਿਚਕਾਰ ਕਦੋਂ ਵੀ ਨਵੀਂ ਵਰਦੀ ਖਰੀਦ ਸਕਦਾ ਹੈ ।ਜੱਦ ਤੱਕ ਉਹ ਨਵੀਂ ਵਰਦੀ ਨਹੀਂ ਖਰੀਦ ਲੈਂਦਾ ,ਤੱਦ ਤੱਕ ਉਹ ਪੁਰਾਣੀ ਵਰਦੀ ਪਾ ਕੇ ਸਕੂਲ ਆ ਸਕਦਾ ਹੈ ।
ਇਸੇ ਤਰ੍ਹਾਂ ਫੀਸ ਨੂੰ ਲੈ ਕੇ ਨਿੱਜੀ ਸਕੂਲਾਂ ਨੂੰ ਵੀ ਹਿਦਾਇਤਾਂ ਜਾਰੀ ਕੀਤੀਆਂ ਗਈਆਂ ਹਨ ।ਹੁਕਮਾਂ ਦੀ ਗਾਲਣਾ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ।ਜਿਲ੍ਹਾ ਕਮੇਟੀਆਂ ਸਕੂਲਾਂ ਦੀਆਂ ਸ਼ਿਕਾਇਤਾਂ ਸੁਣੇਗੀ ।ਜਿਲ੍ਹੇ ਦੇ ਡੀ.ਸੀ ਇਨ੍ਹਾਂ ਕਮੇਟੀਆਂ ਦੀ ਅਗੁਵਾਈ ਕਰਣਗੇ ।