ਡੈਸਕ- ਬੀਤੇ ਦਿਨ ‘ਵਾਰਿਸ ਪੰਜਾਬ ਦੇ’ ਸੰਸਥਾ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੀ ਅਗਵਾਈ ‘ਚ ਉਨ੍ਹਾਂ ਦੇ ਸਮਰਥਕਾਂ ਵਲੋਂ ਅਜਨਾਲਾ ਥਾਣਾ ‘ਤੇ ਕੀਤੇ ਹਮਲੇ ਦੀ ਚੋਪਾਸਿਓਂ ਨਿਖੇਦੀ ਕੀਤੀ ਜਾ ਰਹੀ ਹੈ । ਭਾਰਤੀ ਜਨਤਾ ਪਾਰਟੀ ਦੇ ਨੇਤਾ ਮਨਪ੍ਰੀਤ ਬਾਦਲ ਨੇ ਇਸ ਘਟਨਾ ‘ਤੇ ਚਿੰਤਾ ਪ੍ਰਕਟਾਈ ਹੈ । ਪੰਜਾਬ ਦੇ ਸਾਬਕਾ ਵਿੱਤ ਮੰਤਰੀ ਦਾ ਕਹਿਣਾ ਹੈ ਕਿ ਪੰਜਾਬ ਨੇ 1947,1966 ਅਤੇ 1984 ਚ ਇਸਦੀ ਕੀਮਤ ਅਦਾ ਕੀਤੀ ਹੈ । ਹੁਣ ਇਸਨੂੰ ਭੰਗ ਨਹੀਂ ਕੀਤਾ ਜਾ ਸਕਦਾ । ਬਾਦਲ ਨੇ ਕਿਹਾ ਕਿ ‘ਆਪ’ ਸਰਕਾਰ ਇਸ ਮਾਮਲੇ ਚ ਅਨਜਾਨ ਜਾਪ ਰਹੀ ਹੈ ,ਇਸ ਲਈ ਕੇਂਦਰੀ ਗ੍ਰਹਿ ਮੰਤਰੀ ਨੂੰ ਇਸ ਨਾਲ ਨਜਿੱਠਨਾ ਚਾਹੀਦਾ ਹੈ ।ਉਨ੍ਹਾਂ ਕਿਹਾ ਕਿ ਮਾਨ ਸਰਕਾਰ ਪੰਜਾਬ ਦੇ ਹਾਲਾਤਾਂ ਨੂੰ ਕਾਬੂ ਰਖਣ ਚ ਫੇਲ੍ਹ ਸਾਬਿਤ ਹੋਈ ਹੈ ।
ਅਕਾਲੀ ਦਲ ਨੇ ਅਜਨਾਲਾ ਘਟਨਾ ‘ਤੇ ਮੁੱਖ ਮੰਤਰੀ ਭਗਵੰਤ ਮਾਨ ਨੂਮ ਘੇਰਿਆ ਹੈ । ਬਿਕਰਮ ਮਜੀਠੀਆ ਨੇ ਕਿਹਾ ਕਿ ਅਜਨਾਲਾ ਭਾਰਤ-ਪਾਕਿਸਤਾਨ ਬਾਰਡਰ ਤੋਂ 15 ਕਿਲੋਮੀਟਰ ਦੀ ਦੂਰੀ ‘ਤੇ ਹੈ । ਅਜਿਹੇ ਥਾਣੇ ‘ਤੇ ਤਲਵਾਰਾਂ ਹਥਿਆਰਾਂ ਨਾਲ ਹਮਲਾ ਕਰਕੇ ਕਬਜ਼ਾ ਕਰ ਲੈਣਾ ਬਹੁਤ ਗੰਭੀਰ ਹੈ । ਮਾਨ ਸਰਕਾਰ ਇਨਵੈਸਟਮੈਂਟ ਸਮਿੱਟ ਕਰਵਾ ਕੇ ਢੌਂਗ ਰੱਚ ਰਹੀ ਹੈ । ਜੱਦ ਪੰਜਾਬ ਚ ਕਨੂੰਨ ਵਿਵਸਥਾ ਦਾ ਇਹ ਹਾਲ ਹੈ ਤਾਂ ਕੌਣ ਅਜਿਹੇ ਸੂਬੇ ਚ ਪੈਸਾ ਲਗਾਵੇਗਾ । ਮਜੀਠੀਆ ਨੇ ਪੰਜਾਬ ਪੁਲਿਸ ਦੇ ਹਾਲਾਤਾਂ ‘ਤੇ ਦੁੱਖ ਦਾ ਪ੍ਰਕਟਾਵਾ ਕੀਤਾ ਹੈ । ਉਨ੍ਹਾਂ ਕਿਹਾ ਕਿ ਕੱਲ੍ਹ ਪੂਰੇ ਪੰਜਾਬ ਨੇ ਆਪਣੀ ਪੁਲਿਸ ਨੂੰ ਪਿੱਛੇ ਹੱਟਦਿਆਂ,ਹਮਲਾ ਹੁੰਦਿਆ ਅਤੇ ਥਾਣਾ ਛੱਡਦਿਆਂ ਵੇਖਿਆ ਹੈ ।ਪੰਜਾਬ ਦੇ ਲੋਕ ਹੁਣ ‘ਆਪ’ ਨੂੰ ਮੌਕਾ ਵੇਖ ਕੇ ਪਛਤਾ ਰਹੀ ਹੈ । ਅਕਾਲੀ ਦਲ ਨੇ ਭਗਵੰਤ ਮਾਨ ਤੋਂ ਅਸਤੀਫੇ ਦੀ ਮੰਗ ਕੀਤੀ ਹੈ ।
ਸਰਕਾਰ ਵਲੋਂ ਮੰਤਰੀ ਅਮਨ ਅਰੋੜਾ ਨੇ ਵਿਰੋਧੀਆਂ ਦੀ ਬਿਆਨਬਾਜੀ ਨੂੰ ਸਿਆਸੀ ਦੱਸਿਆ ਹੈ । ਉਨ੍ਹਾਂ ਕਿਹਾ ਕਿ ਨੈਸ਼ਨਲ ਮੀਡੀਆ ਅਤੇ ਸਿਆਸੀ ਧਿਰ ਪੰਜਾਬ ਦੇ ਹਾਲਾਤਾਂ ਨੂੰ ਵਧਾ ਚੜ੍ਹਾ ਕੇ ਦਰਸ਼ਾ ਰਹੇ ਹਨ । ਉਨ੍ਹਾਂ ਕਿਹਾ ਕਿ ਗੁਰੁ ਮਹਾਰਾਜ ਦੀ ਹਾਜ਼ਰੀ ਚ ਅੰਮ੍ਰਿਤਪਾਲ ਵਲੋਂ ਥਾਣੇ ‘ਤੇ ਕੀਤੀ ਚੜ੍ਹਾਈ ਦੌਰਾਨ ਪੰਜਾਬ ਪੁਲਿਸ ਵਲੋਂ ਬੇਹਦ ਹੀ ਸੰਜੀਦਗੀ ਨਾਲ ਕੰਮ ਕੀਤਾ ਗਿਆ ਹੈ ।