ਪੰਜਾਬ ਕਿੰਗਜ਼ ਫਰੈਂਚਾਈਜ਼ੀ ਨੇ ਭਾਰਤੀ ਸਿਖਰਲੇ ਕ੍ਰਮ ਦੇ ਬੱਲੇਬਾਜ਼ ਮਯੰਕ ਅਗਰਵਾਲ ਨੂੰ ਆਗਾਮੀ ਇੰਡੀਅਨ ਪ੍ਰੀਮੀਅਰ ਲੀਗ ਸੀਜ਼ਨ ਲਈ ਟੀਮ ਦਾ ਨਵਾਂ ਕਪਤਾਨ ਨਿਯੁਕਤ ਕੀਤਾ ਹੈ। ਦੱਸ ਦੇਈਏ ਕਿ ਪੰਜਾਬ ਨੇ IPL 2022 ਦੀ ਮੇਗਾ ਨਿਲਾਮੀ ਤੋਂ ਪਹਿਲਾਂ ਆਪਣੇ ਸਾਬਕਾ ਕਪਤਾਨ ਕੇਐੱਲ ਰਾਹੁਲ ਨੂੰ ਟੀਮ ਤੋਂ ਬਾਹਰ ਕਰ ਦਿੱਤਾ ਸੀ।
ਕਿੰਗਜ਼ ਨੇ ਸੋਮਵਾਰ ਨੂੰ ਆਪਣੇ ਅਧਿਕਾਰਤ ਟਵਿੱਟਰ ਅਕਾਊਂਟ ਰਾਹੀਂ ਅਗਰਵਾਲ ਨੂੰ ਨਵਾਂ ਕਪਤਾਨ ਬਣਾਉਣ ਦੇ ਫੈਸਲੇ ਦਾ ਐਲਾਨ ਕੀਤਾ। ਇੱਕ ਟਵੀਟ ਵਿੱਚ ਮਯੰਕ ਨੇ ਕਿਹਾ, “ਮੈਂ IPL 2022 ਵਿੱਚ ਪੰਜਾਬ ਕਿੰਗਜ਼ ਦੀ ਅਗਵਾਈ ਕਰਕੇ ਖੁਸ਼ ਹਾਂ ਅਤੇ ਮਾਣ ਮਹਿਸੂਸ ਕਰ ਰਿਹਾ ਹਾਂ।”
🚨 Attention #SherSquad 🚨
Our 🆕© ➜ Mayank Agarwal
Send in your wishes for the new #CaptainPunjab 🎉#SaddaPunjab #PunjabKings #TATAIPL2022 @mayankcricket pic.twitter.com/hkxwzRyOVA
— Punjab Kings (@PunjabKingsIPL) February 28, 2022
ਯਾਦ ਰਹੇ ਕਿ ਮਯੰਕ ਫਿਲਹਾਲ ਭਾਰਤੀ ਟੀਮ ਨਾਲ ਸ਼੍ਰੀਲੰਕਾ ਖਿਲਾਫ ਟੈਸਟ ਸੀਰੀਜ਼ ਦੀ ਤਿਆਰੀ ਕਰ ਰਿਹਾ ਹੈ, ਜਿਸ ਦਾ ਪਹਿਲਾ ਮੈਚ 4 ਮਾਰਚ ਤੋਂ ਮੋਹਾਲੀ ‘ਚ ਖੇਡਿਆ ਜਾਵੇਗਾ।
ਆਈਪੀਐਲ 2022 ਵਿੱਚ ਪੰਜਾਬ ਕਿੰਗਜ਼ ਦੀ ਪੂਰੀ ਟੀਮ: ਸ਼ਿਖਰ ਧਵਨ, ਮਯੰਕ ਅਗਰਵਾਲ (ਕਪਤਾਨ), ਜੌਨੀ ਬੇਅਰਸਟੋ, ਲਿਆਮ ਲਿਵਿੰਗਸਟੋਨ, ਰਾਜ ਅੰਗਦ ਬਾਵਾ, ਸ਼ਾਹਰੁਖ ਖਾਨ, ਓਡੀਓਨ ਸਮਿਥ, ਹਰਪ੍ਰੀਤ ਬਰਾੜ, ਰਾਹੁਲ ਚਾਹਰ, ਕਾਗਿਸੋ ਰਬਾਡਾ, ਅਰਸ਼ਦੀਪ ਸਿੰਘ, ਪ੍ਰਭਸਿਮਰਨ ਸਿੰਘ, ਜੀਤੇ ਸ਼ਰਮਾ, ਈਸ਼ਾਨ ਪੋਰੇਲ, ਸੰਦੀਪ ਸ਼ਰਮਾ, ਰਿਸ਼ੀ ਧਵਨ, ਪ੍ਰੇਰਕ ਮਾਂਕਡ, ਵੈਭਵ ਅਰੋੜਾ, ਵਿਰਿਕ ਚੈਟਰਜੀ, ਭਲਤੇਜ ਢਾਂਡਾ, ਅੰਸ਼ ਪਟੇਲ, ਨਾਥਨ ਐਲਿਸ, ਅਥਰਵ ਟੇਡੇ, ਭਾਨੁਕਾ ਰਾਜਪਕਸ਼ੇ, ਬੈਨੀ ਹਾਵੇਲ।