Site icon TV Punjab | Punjabi News Channel

ਰਾਜਸਥਾਨ ਦੇ ਬਾੜਮੇਰ ‘ਚ ਹਵਾਈ ਸੈਨਾ ਦਾ ਮਿਗ-29 ਲੜਾਕੂ ਜਹਾਜ਼ ਕਰੈਸ਼, ਪਾਇਲਟ ਸੁਰੱਖਿਅਤ

ਡੈਸਕ- ਰਾਜਸਥਾਨ ਦੇ ਬਾੜਮੇਰ ਵਿੱਚ ਸੋਮਵਾਰ ਰਾਤ ਇੱਕ ਵੱਡਾ ਹਾਦਸਾ ਵਾਪਰ ਗਿਆ। ਇੱਥੇ ਭਾਰਤੀ ਹਵਾਈ ਸੈਨਾ ਦਾ ਲੜਾਕੂ ਜਹਾਜ਼ ਮਿਗ-29 ਕਾਵਾਸ ਨੇੜੇ ਹਾਦਸਾਗ੍ਰਸਤ ਹੋ ਗਿਆ। ਲੜਾਕੂ ਜਹਾਜ਼ ਹਾਦਸਾਗ੍ਰਸਤ ਹੋਣ ਦੀ ਸੂਚਨਾ ਮਿਲਦੇ ਹੀ ਨਾਗਾਨਾ ਥਾਣਾ ਪੁਲਸ ਮੌਕੇ ‘ਤੇ ਪਹੁੰਚ ਗਈ ਅਤੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ। ਫਾਈਟਰ ਜਹਾਜ਼ ‘ਚ ਭਾਰੀ ਅੱਗ ਲੱਗਣ ਕਾਰਨ ਪੁਲਸ ਨੇ ਫਾਇਰ ਬ੍ਰਿਗੇਡ ਦੀ ਟੀਮ ਨੂੰ ਮੌਕੇ ‘ਤੇ ਬੁਲਾਇਆ। ਫਾਇਰ ਬ੍ਰਿਗੇਡ ਦੀ ਟੀਮ ਨੇ ਮੌਕੇ ‘ਤੇ ਪਹੁੰਚ ਕੇ ਫਾਈਟਰ ਜਹਾਜ਼ ‘ਚ ਲੱਗੀ ਅੱਗ ‘ਤੇ ਕਾਬੂ ਪਾਇਆ। ਹਵਾਈ ਸੈਨਾ ਵੱਲੋਂ ਇੱਕ ਬਿਆਨ ਜਾਰੀ ਕਰਕੇ ਕਿਹਾ ਗਿਆ ਹੈ ਕਿ ਹਾਦਸੇ ਵਿੱਚ ਪਾਇਲਟ ਸੁਰੱਖਿਅਤ ਹੈ।

ਭਾਰਤੀ ਹਵਾਈ ਸੈਨਾ ਨੇ ‘ਐਕਸ’ ‘ਤੇ ਇੱਕ ਟਵੀਟ ਵਿੱਚ ਕਿਹਾ, “ਬਾੜਮੇਰ ਸੈਕਟਰ ਵਿੱਚ ਰੁਟੀਨ ਨਾਈਟ ਟਰੇਨਿੰਗ ਮਿਸ਼ਨ ਦੌਰਾਨ, ਹਵਾਈ ਸੈਨਾ ਦੇ ਮਿਗ-29 ਲੜਾਕੂ ਜਹਾਜ਼ ਵਿੱਚ ਗੰਭੀਰ ਤਕਨੀਕੀ ਖਰਾਬੀ ਆ ਗਈ, ਜਿਸ ਕਾਰਨ ਪਾਇਲਟ ਨੂੰ ਬਾਹਰ ਕੱਢਣਾ ਪਿਆ। ਪਾਇਲਟ ਸੁਰੱਖਿਅਤ ਹੈ ਅਤੇ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਕੋਰਟ ਆਫ ਇਨਕੁਆਰੀ ਦੇ ਹੁਕਮ ਦਿੱਤੇ ਗਏ ਹਨ।”

ਇਹ ਹਾਦਸਾ ਨਗਾਨਾ ਥਾਣਾ ਖੇਤਰ ਦੇ ਬਾਂਦਰਾ ਪੰਚਾਇਤ ਦੇ ਅਲਾਨਿਓ ਕੀ ਢਾਣੀ ਕੋਲ ਵਾਪਰਿਆ। ਇੱਥੇ ਸੋਮਵਾਰ ਰਾਤ ਮਿਗ-29 ਜਹਾਜ਼ ਕਰੈਸ਼ ਹੋ ਗਿਆ। ਇਸ ਤੋਂ ਬਾਅਦ ਜਹਾਜ਼ ਨੂੰ ਅੱਗ ਲੱਗ ਗਈ। ਜਹਾਜ਼ ਨੂੰ ਜ਼ੋਰਦਾਰ ਸ਼ੋਰ ਨਾਲ ਡਿੱਗਦਾ ਅਤੇ ਅੱਗ ਫੜਦਾ ਦੇਖ ਕੇ ਮੌਕੇ ‘ਤੇ ਲੋਕਾਂ ਦੀ ਭਾਰੀ ਭੀੜ ਇਕੱਠੀ ਹੋ ਗਈ। ਇਸ ਦੀ ਸੂਚਨਾ ਸਥਾਨਕ ਲੋਕਾਂ ਨੇ ਸਭ ਤੋਂ ਪਹਿਲਾਂ ਨਗਾਣਾ ਥਾਣੇ ਨੂੰ ਦਿੱਤੀ। ਸੂਚਨਾ ਮਿਲਣ ‘ਤੇ ਪੁਲਿਸ ਅਤੇ ਹਵਾਈ ਸੈਨਾ ਦੇ ਅਧਿਕਾਰੀ ਮੌਕੇ ‘ਤੇ ਰਵਾਨਾ ਹੋ ਗਏ।

ਹਾਦਸੇ ਬਾਰੇ ਜਾਣਕਾਰੀ ਦਿੰਦਿਆਂ ਸਥਾਨਕ ਪੰਚਾਇਤ ਸੰਮਤੀ ਮੈਂਬਰ ਹੇਮੰਤ ਰਾਜਪੁਰੋਹਿਤ ਨੇ ਦੱਸਿਆ ਕਿ ਭਾਰਤੀ ਹਵਾਈ ਸੈਨਾ ਦਾ ਜਹਾਜ਼ ਹਾਦਸਾਗ੍ਰਸਤ ਹੋ ਗਿਆ ਹੈ। ਸੋਮਵਾਰ ਰਾਤ ਨੂੰ ਜਦੋਂ ਜਹਾਜ਼ ਬਾਂਦਰਾ ਪਿੰਡ ਦੇ ਬਾਹਰਵਾਰ ਅਚਾਨਕ ਡਿੱਗਿਆ ਤਾਂ ਜਦੋਂ ਅਸੀਂ ਮੌਕੇ ‘ਤੇ ਪਹੁੰਚੇ ਤਾਂ ਜਹਾਜ਼ ‘ਚ ਅੱਗ ਲੱਗੀ ਹੋਈ ਸੀ।

Exit mobile version