ਮਿਸ ਪੰਜਾਬਣ ਮਾਮਲਾ :ਪੀ.ਟੀ.ਸੀ ਚੈਨਲ ਦਾ ਐੱਮ.ਡੀ ਰਬਿੰਦਰ ਨਰਾਇਣ ਗ੍ਰਿਫਤਾਰ

ਨਵੀਂ ਦਿੱਲੀ- ਮਿਸ ਪੰਜਾਬਣ ਮਾਮਲੇ ਚ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਹੋਇਆ ਪੀ.ਟੀ.ਸੀ ਚੈਨਲ ਦੇ ਐੱਮ.ਡੀ ਰਬਿੰਦਰ ਨਰਾਇਣ ਨੂੰ ਗ੍ਰਿਫਤਾਰ ਕਰ ਲਿਆ ਹੈ ।ਜ਼ਿਕਰਯੋਗ ਹੈ ਕਿ ਇਕ ਲੜਕੀ ਵਲੋਂ ਚੈਨਲ ਅਤੇ ਇਸਦੇ ਕੁੱਝ ਸਹਿਯੋਗੀਆਂ ‘ਤੇ ਛੇੜਛਾੜ ,ਦੇਹ ਵਪਾਰ ਲਈ ਭੇਜਣ ਅਤੇ ਬਲੈਕਮੇਲ ਕਰਨ ਦੇ ਗੰਭੀਰ ਇਲਜ਼ਾਮ ਲਗਾਏ ਸਨ ।

ਚੈਨਲ ਦਾ ਕਹਿਣਾ ਹੈ ਕਿ ਪੁਲਿਸ ਉਨ੍ਹਾਂ ਨੂੰ ਗੁੜਗਾਂਵ ਸਥਿਤ ਉਨ੍ਹਾਂ ਦੇ ਘਰ ਤੋਂ ਪੁੱਛਗਿੱਛ ਦਾ ਕਹਿ ਕੇ ਆਪਣੇ ਨਾਲ ਲੈ ਗਈ ।ਜਦਕਿ ਰਬਿੰਦਰ ਨਰਾਇਣ ਵਲੋਂ ਲਗਾਤਾਰ ਪੁਲਿਸ ਜਾਂਚ ਚ ਸਹਿਯੋਗ ਦਿੱਤਾ ਜਾ ਰਿਹਾ ਸੀ ।

ਤੁਹਾਨੂੰ ਦੱਸ ਦਈਏ ਕਿ ਪੀ.ਟੀ.ਸੀ ਪੰਜਾਬੀ ਦੇ ਪ੍ਰੌਗਰਾਮ ਮਿਸ ਪੰਜਾਬਣ ਕੰਟੈਸਟ ਦੀ ਡਾਇਰੈਕਟਰ ਨੈਂਸੀ ਘੁੰਮਣ ਅਤੇ ਉਸਦੇ ਸਾਥੀ ਅਧਿਕਾਰੀਆਂ ਨਿਹਾਰਿਕਾ ,ਭੁਪਿੰਦਰ ਸਿੰਘ ਸਮੇਤ ਪੀ.ਟੀ.ਸੀ ਟੀਮ ਵਿਚੋਂ 30 ਦੇ ਕਰੀਬ ਮੈਂਬਰਾਂ ‘ਤੇ ਸੰਗੀਨ ਧਾਰਾਵਾਂ ਹੇਠ ਮੁਕੱਦਮਾ ਦਰਜ ਕੀਤਾ ਗਿਆ ਸੀ ।ਮੁਕਾਲਬਲੇ ਚ ਹਿੱਸਾ ਲੇਣ ਵਾਲੀ ਇਕ ਲੜਕੀ ਦੀ ਸ਼ਿਕਾਇਤ ‘ਤੇ ਇਹ ਕਾਰਵਾਈ ਕੀਤੀ ਗਈ ਸੀ ।