Site icon TV Punjab | Punjabi News Channel

ਪੰਜਾਬੀ ਮੂਲ ਦੇ ਵਿਧਾਇਕ ਮਿੰਟੂ ਸੰਧੂ ਮੈਨੀਟੋਬਾ ਸਰਕਾਰ ‘ਚ ਬਣੇ ਕੈਬਨਿਟ ਮੰਤਰੀ

ਡੈਸਕ- ਪੰਜਾਬੀ ਭਾਈਚਾਰੇ ਲਈ ਮਾਣ ਵਾਲੀ ਖ਼ਬਰ ਹੈ। ਪੰਜਾਬੀ ਮੂਲ ਦੇ ਵਿਧਾਇਕ ਮਿੰਟੂ ਸੰਧੂ ਨੂੰ ਮੈਨੀਟੋਬਾ ਸੂਬਾ ਸਰਕਾਰ ਵਲੋਂ ਮੰਤਰੀ ਬਣਾਇਆ ਗਿਆ ਹੈ। ਇਹ ਮੈਨੀਟੋਬਾ ਸੂਬੇ ਦੇ ਇਤਿਹਾਸ ਵਿਚ ਪਹਿਲੀ ਵਾਰ ਹੋਇਆ ਹੈ ਕਿ ਪੰਜਾਬੀ ਮੂਲ ਦੇ ਵਿਧਾਇਕ ਨੂੰ ਮੰਤਰੀ ਬਣਾਇਆ ਗਿਆ ਹੈ। ਮੈਨੀਟੋਬਾ ਦੇ ਪ੍ਰੀਮੀਅਰ ਵੈਬ ਕੈਨਿਊ ਨੇ ਆਪਣੇ ਮੰਤਰੀ ਮੰਡਲ ਵਿਚ ਮਾਮੂਲੀ ਫੇਰਬਦਲ ਕਰਦਿਆਂ 3 ਨਵੇਂ ਮੰਤਰੀਆਂ ਨੂੰ ਕੈਬਨਿਟ ਵਿਚ ਲਿਆ ਹੈ।

ਇਨ੍ਹਾਂ ਵਿਚ ਮੈਪਲਜ਼ ਤੋਂ ਪੰਜਾਬੀ ਮੂਲ ਦੇ ਵਿਧਾਇਕ ਮਿੰਟੂ ਸੰਧੂ, ਰਿਵਰ ਹਾਈਟਸ ਤੋਂ ਵਿਧਾਇਕ ਮਾਈਕ ਮੋਰੋਜ ਨੂੰ ਅਤੇ ਐਸੀਨੀਬੋਈ ਤੋਂ ਵਿਧਾਇਕ ਨੇਲੀ ਕੈਨੇਡੀ ਨੂੰ ਮੰਤਰੀ ਬਣਾਇਆ ਗਿਆ ਹੈ। ਪ੍ਰੀਮੀਅਰ ਵੈਬ ਕੈਨਿਊ ਨੇ ਆਪਣੀ ਸਰਕਾਰ ਦੇ ਸਹੁੰ ਚੁੱਕਣ ਦੇ ਇਕ ਸਾਲ ਬਾਅਦ ਹੀ ਆਪਣੀ ਕੈਬਨਿਟ ਵਿਚ ਫੇਰਬਦਲ ਕਰਦਿਆਂ ਕੁਝ ਜ਼ਿੰਮੇਵਾਰੀਆਂ ਨੂੰ ਵੰਡਦਿਆਂ ਕੁਝ ਨਵੇਂ ਵਿਭਾਗ ਬਣਾਏ ਹਨ ਤੇ ਕੁਝ ਮੰਤਰੀਆਂ ਦੇ ਵਿਭਾਗ ਤਬਦੀਲ ਕੀਤੇ ਹਨ।

ਪ੍ਰੀਮੀਅਰ ਕੋਲ ਹੁਣ ਆਪਣੀ ਕੈਬਨਿਟ ਵਿਚ 17 ਮੰਤਰੀ ਹੋਣਗੇ। ਇਨ੍ਹਾਂ ਵਿਚ ਨਵੇਂ ਚਿਹਰਿਆਂ ਵਿਚੋਂ ਰਿਵਰ ਹਾਈਟਸ ਦੇ ਵਿਧਾਇਕ ਮਾਈਕ ਮੋਰੋਜ਼ ਹਨ, ਨੂੰ ਇਨੋਵੇਸ਼ਨ ਅਤੇ ਨਵੀਂ ਤਕਨਾਲੋਜੀ ਵਿਭਾਗ ਲਈ ਜ਼ਿੰਮੇਵਾਰੀ ਦਿੱਤੀ ਗਈ ਹੈ। ਕੈਬਨਿਟ ਵਿਚ ਇਕ ਹੋਰ ਨਵਾਂ ਚਿਹਰਾ ਅਸੀਨੀਬੋਆ ਦੀ ਵਿਧਾਇਕ ਨੇਲੀ ਕੈਨੇਡੀ ਨੂੰ ਖੇਡ, ਸੱਭਿਆਚਾਰ, ਵਿਰਾਸਤ ਅਤੇ ਸੈਰ-ਸਪਾਟਾ ਮੰਤਰੀ ਬਣਾਇਆ ਗਿਆ ਹੈ।

ਉਹ ਪਹਿਲੀ ਮੁਸਲਿਮ ਔਰਤ ਹੈ, ਜਿਸ ਨੂੰ ਮੈਨੀਟੋਬਾ ਦੇ ਮੰਤਰੀ ਮੰਡਲ ਵਿਚ ਸ਼ਾਮਿਲ ਕੀਤਾ ਗਿਆ ਹੈ। ਮੈਪਲਜ਼ ਦੇ ਵਿਧਾਇਕ ਮਿੰਟੂ ਸੰਧੂ ਨੂੰ ਜਨਤਕ ਸੇਵਾਵਾਂ ਮੰਤਰੀ ਵਜੋਂ ਕੈਬਨਿਟ ਵਿਚ ਲਿਆ ਗਿਆ ਹੈ। ਵਿਧਾਇਕ ਮਿੰਟੂ ਸੰਧੂ 2023 ਵਿਚ ਦੂਸਰੀ ਵਾਰ ਮੈਪਲ ਏਰੀਏ ਤੋਂ ਵਿਧਾਇਕ ਬਣੇ ਸਨ।

Exit mobile version