ਵਿਦੇਸ਼ੀ ਫੰਡਿੰਗ ਨੂੰ ਲੈ ਪੰਜਾਬ ਪੁਲਿਸ ਦੀ ਗੈਂਸਗਟਰਾਂ ਖਿਲਾਫ ਕਾਰਵਾਈ, ਸੂਬੇ ਭਰ ‘ਚ ਪੁਲਿਸ ਇਨ ਐਕਸ਼ਨ

ਬਠਿੰਡਾ-ਫਿਰੋਜ਼ਪੁਰ – ਬੰਬੀਹਾ ਗੈਂਗ ਖਿਲਾਫ ਪੰਜਾਬ ਪੁਲਿਸ ਸਖਤ ਹੋ ਗਈ ਹੈ ।ਪੁਲਿਸ ਵਲੋਂ ਅੱਜ ਤੜਕਸਾਰ ਪੰਜਾਬ ਦੇ ਵੱਖ ਵੱਖ ਜ਼ਿਲਿ੍ਹਆ ਚ ਇੱਕੋ ਸਮੇਂ ‘ਤੇ ਰੇਡ ਕੀਤੀ ਗਈ ।ਸੂਤਰਾਂ ਮੁਤਾਬਿਕ ਬੰਬੀਹਾ ਗੈਂਗ ਨਾਲ ਜੂੜੇ ਲੋਕਾਂ ‘ਤੇ ਪੁਲਿਸ ਵਲੋਂ ਦਬਿਸ਼ ਦਿੱਤੀ ਜਾ ਰਹੀ ਹੈ । ਸਰਹੱਦੀ ਸ਼ਹਿਰ ਫਿਰੋਜ਼ਪੁਰ ਚ ਪੁਲਿਸ ਵਲੋਂ ਵੱਖ ਵੱਖ ਟੀਮਾਂ ਬਣਾ ਕੇ ਕਈ ਸ਼ੱਕੀ ਲੋਕਾਂ ਅਤੇ ਗੈਂਗਸਟਰਾਂ ਨਾਲ ਸਬੰਧਤ ਲੋਕਾਂ ਦੇ ਘਰ ਰੇਡ ਕੀਤੀ ਗਈ । ਇਸ ਦੌਰਾਨ ਨਸ਼ਾ ਤਸਕਰ ਅਤੇ ਸਥਾਣਕ ਬਦਮਾਸ਼ ਵੀ ਪੁਲਿਸ ਦੇ ਨਿਸ਼ਾਨੇ ‘ਤੇ ਰਹੇ ।ਪੁਲਿਸ ਵਿਦੇਸ਼ੀ ਫੰਡਿੰਗ ਦੇ ਨੈਕਸਸ ‘ਤੇ ਫੋਕਸ ਕਰ ਰਹੀ ਹੈ । ਫਿਰੋਜ਼ਪੁਰ ਚ ਕੁੱਲ੍ਹ 14 ਟੀਮਾਂ ਸ਼ਹਿਰ ਚ ਛਾਪੇਮਾਰੀ ਕਰ ਰਹੀ ਹੈ ।ਫਿਲਹਾਲ ਪੁਲਿਸ ਆਪਣੇ ਇਸ ਐਕਸ਼ਨ ਬਾਰੇ ਕੋਈ ਖਾਸ ਜਾਣਕਾਰੀ ਸਾਂਝੀ ਨਹੀਂ ਕਰ ਰਹੀ ਹੈ ।ਪਰ ਇਹ ਸਾਫ ਹੈ ਕਿ ਅੱਜ ਦੀ ਕਾਰਵਾਈ ਰੂਟੀਨ ਨਾ ਹੋ ਕਿ ਕਿਸੇ ਵੱਡੇ ਐਕਸ਼ਨ ਪਲਾਨ ਦਾ ਹਿੱਸਾ ਹੈ ।

ਬਠਿੰਡਾ ਦੇ ਲੋਕ ਵੀ ਸਵੇਰੇ ਸਵੇਰੇ ਪੁਲਿਸ ਦੀਆਂ ਗੱਡੀਆਂ ਵੇਖ ਸੰਨ ਰਹਿ ਗਈ ।ਕਈ ਸ਼ੱਕੀਆਂ ਦੇ ਘਰਾਂ ਨੂੰ ਪੁiੁਲਸ ਨੇ ਘੇਰ ਲਿਆ । ਜ਼ਿਆਦਾਤਰ ਲੋਕ ਗੈਂਗਸਟਰਾਂ ਨਾਲ ਜੂੜੇ ਹੋਏ ਹਨ । ਦੱਸਿਆ ਜਾ ਰਿਹਾ ਹੈ ਕਿ ਬੰਬੀਹਾ ਗੈਂਗ ਨਾਲ ਜੂੜੇ ਲੋਕ ਹੀ ਪੁਲਿਸ ਦੇ ਨਿਸ਼ਾਨੇ ‘ਤੇ ਹਨ ।ਗ੍ਰਿਫਤਾਰੀ ਅਤੇ ਬਰਾਮਦਗੀਆਂ ਨੂੰ ਲੈ ਕੇ ਫਿਲਹਾਲ ਪੁਲਿਸ ਵਲੋਂ ਜਾਣਕਾਰੀ ਨਹੀਂ ਦਿੱਤੀ ਗਈ ਹੈ । ਸੂਤਰਾਂ ਮੁਤਾਬਿਕ ਸ਼ਾਮ ਨੂੰ ਪੁਲਿਸ ਮੁਖੀ ਗੌਰਵ ਯਾਦਵ ਚੰਡੀਗੜ੍ਹ ਚ ਪੈ੍ਰਸ ਕਾਨਫਰੰਸ ਕਰ ਸਕਦੇ ਹਨ ।