ਬ੍ਰਿਟਿਸ਼ ਕੋਲੰਬੀਆ ‘ਚ ਭਾਰਤੀ ਵਿਦਿਆਰਥਣ ਨੂੰ ਮਿਲਿਆ ‘ਵੂਮੈਨ ਆਫ਼ ਦੀ ਯੀਅਰ 2024’

ਡੈਸਕ- ਭਾਰਤੀ ਜਿੱਥੇ ਵੀ ਜਾਂਦੇ ਹਨ ਆਪਣੀ ਮਿਹਨਤ ਸਦਕਾ ਮੁਕਾਮ ਹਾਸਲ ਕਰ ਹੀ ਲੈਂਦੇ ਹਨ। ਅਜਿਹੀ ਹੀ ਮਾਣਮੱਤੀ ਪ੍ਰਾਪਤੀ ਭਾਰਤੀ ਲੜਕੀ ਨੇ ਕੈਨੇਡਾ ਵਿਚ ਹਾਸਲ ਕੀਤੀ ਹੈ। ਦਰਅਸਲ ਬ੍ਰਿਟਿਸ਼ ਕੋਲੰਬੀਆ ਸੂਬੇ ‘ਚ ਸਮਾਜ ਸੇਵੀ ਔਰਤਾਂ ਨੂੰ ਉਤਸ਼ਾਹਿਤ ਕਰਨ ਵਾਲੇ ਅਦਾਰੇ ਬੀ. ਸੀ. ਬਿਜਨੈੱਸ ਵਲੋਂ ਵੂਮੈਨ ਆਫ਼ ਦੀ ਯੀਅਰ 2024 ਦੇ ਜੇਤੂਆਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ।

ਸੂਬੇ ਭਰ ‘ਚੋਂ 8 ਔਰਤਾਂ ਨੂੰ ਇਹ ਸਨਮਾਨ ਦਿੱਤਾ ਗਿਆ ਹੈ। ਵੱਖ-ਵੱਖ ਸ਼੍ਰੇਣੀਆਂ ਵਿਚ ਦਿੱਤੇ ਗਏ ਇਨਾਮਾਂ ‘ਚ ਵੈਨਕੂਵਰ ਦੀ ਇਕੋ-ਇਕ ਭਾਰਤੀ ਵਿਦਿਆਰਥਣ ਵੇਦਾਂਸੀ ਵਲਾ ਵੀ ਸ਼ਾਮਲ ਹੈ। ਵੇਦਾਂਸੀ ਵਲਾ ਨੂੰ ਵੂਮੈਨ ਆਫ਼ ਯੀਅਰ ਰਾਈਜ਼ਿੰਗ ਸਟਾਰਜ਼ ਦਾ ਸਨਮਾਨ ਦਿੱਤਾ ਗਿਆ ਹੈ।

ਬੀ. ਸੀ. ਬਿਜਨੈੱਸ ਵਲੋਂ ਵੂਮੈਨ ਆਫ਼ ਦੀ ਯੀਅਰ ਐਵਾਰਡ ਹਰ ਸਾਲ ਉਨ੍ਹਾਂ ਔਰਤਾਂ ਨੂੰ ਦਿੱਤਾ ਜਾਂਦਾ ਹੈ, ਜਿਨ੍ਹਾਂ ਨੇ ਆਪੋ-ਆਪਣੇ ਖ਼ੇਤਰ ਵਿਚ ਸਮਾਜ ਸੇਵਾ ਤੇ ਵਿਸ਼ੇਸ਼ ਕਰਕੇ ਔਰਤਾਂ ਵਾਸਤੇ ਅਹਿਮ ਯੋਗਦਾਨ ਪਾਇਆ। ਵੈਨਕੂਵਰ ਦੀ ਯੂਨੀਵਰਸਿਟੀ ਆਫ਼ ਬ੍ਰਿਟਿਸ਼ ਕੋਲੰਬੀਆ ਵਿਖੇ ਸਾਇੰਸ ਦੀ ਵਿਦਿਆਰਥਣ ਵੇਦਾਂਸੀ ਵਲਾ ਸਮਾਜ ਸੇਵੀ ਸੰਸਥਾ ਬੋਲਟ ਸੇਫਟੀ ਸੁਸਾਇਟੀ ਦੀ ਸਹਿ ਸੰਸਥਾਧਿਕ ਹੈ। 40 ਵਲੰਟੀਅਰਾਂ ਦੀ ਇਹ ਸੰਸਥਾ ਕੈਨੇਡਾ, ਕੀਨੀਆ ਤੇ ਜੈਪੁਰ ਦੀ ਪ੍ਰਿੰਸ ਦੀਆਂ ਕੁਮਾਰੀ ਫਾਊਂਡੇਸ਼ਨ ਨਾਲ ਮਿਲ ਕੇ ਘਰੇਲੂ ਭਹਿੰਸਾ ਤੇ ਸਰੀਰਕ ਸੋਸ਼ਣ ਤੋਂ ਕਿਵੇਂ ਬਚਿਆ ਜਾਵੇ ਬਾਰੇ ਜਾਗਰੂਕ ਕਰਦੀ ਹੈ।