Site icon TV Punjab | Punjabi News Channel

ਇਕ ਅਕਤੂਬਰ ਨੂੰ ਦੇਸ਼ ਵਿਚ ਲਾਂਚ ਹੋਵੇਗੀ 5G ਮੋਬਾਈਲ ਸਰਵਿਸ, ਪੀਐੱਮ ਮੋਦੀ ਕਰਨਗੇ ਆਗਾਜ਼

ਨਵੀਂ ਦਿੱਲੀ : ਲੰਬੇ ਸਮੇਂ ਤੋਂ ਦੇਸ਼ ਵਿੱਚ 5ਜੀ ਮੋਬਾਈਲ ਸੇਵਾ ਦੀ ਉਡੀਕ ਕੀਤੀ ਜਾ ਰਹੀ ਸੀ। ਹੁਣ ਖਬਰ ਹੈ ਕਿ 1 ਅਕਤੂਬਰ ਨੂੰ ਦੇਸ਼ ‘ਚ 5ਜੀ ਸੇਵਾ ਸ਼ੁਰੂ ਹੋ ਜਾਵੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੰਡੀਆ ਮੋਬਾਈਲ ਕਾਂਗਰਸ ‘ਚ ਇਸ ਸੇਵਾ ਦੀ ਸ਼ੁਰੂਆਤ ਕਰਨਗੇ। ਦਿੱਲੀ ਦੇ ਪ੍ਰਗਤੀ ਮੈਦਾਨ ‘ਚ ਇੰਡੀਆ ਮੋਬਾਈਲ ਕਾਂਗਰਸ ਦਾ ਪ੍ਰਬੰਧ ਕੀਤਾ ਜਾਵੇਗਾ। ਸਰਕਾਰ ਦੇ ਰਾਸ਼ਟਰੀ ਬਰਾਡਬੈਂਡ ਮਿਸ਼ਨ ਨੇ ਅੱਜ ਟਵੀਟ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ 1 ਅਕਤੂਬਰ ਨੂੰ ਇਕ ਸਮਾਗਮ ‘ਚ ਭਾਰਤ ਵਿੱਚ 5ਜੀ ਸੇਵਾਵਾਂ ਦੀ ਸ਼ੁਰੂਆਤ ਕਰਨਗੇ।

ਇਸ ਦੇ ਨਾਲ ਹੀ 5ਜੀ ਸੇਵਾ ਨੂੰ ਲੈ ਕੇ ਅਮਰੀਕਾ ‘ਚ ਹਵਾਬਾਜ਼ੀ ਦੇ ਮੁੱਦੇ ‘ਤੇ ਵੀ ਸ਼ੰਕਾਵਾਂ ਦੂਰ ਹੋ ਗਈਆਂ ਹਨ। ਦੂਰਸੰਚਾਰ ਮੰਤਰਾਲੇ ਨੇ ਇਸ ਮਾਮਲੇ ‘ਤੇ ਅਧਿਐਨ ਤੋਂ ਬਾਅਦ ਇਕ ਬਿਆਨ ਜਾਰੀ ਕੀਤਾ ਹੈ ਅਤੇ ਕਿਹਾ ਹੈ ਕਿ ਇਸ ਨੂੰ ਲੈ ਕੇ ਦੇਸ਼ ਵਿਚ ਕੋਈ ਪਰੇਸ਼ਾਨੀ ਨਾ ਹੋਵੇ। ਇਸ ਸਮੱਸਿਆ ਨੂੰ ਲੈ ਕੇ ਆਈਆਈਟੀ ਮਦਰਾਸ ‘ਚ ਇੱਕ ਅਧਿਐਨ ਕੀਤਾ ਗਿਆ। ਆਈਆਈਟੀ ਦੇ ਅਧਿਐਨ ਮੁਤਾਬਕ ਗੈਪਿੰਗ ਕਾਰਨ ਅਮਰੀਕਾ ‘ਚ ਹੋਣ ਵਾਲੀ ਸਮੱਸਿਆ ਦਾ ਸਾਹਮਣਾ ਭਾਰਤ ‘ਚ ਨਹੀਂ ਕਰਨਾ ਪਵੇਗਾ।

5ਜੀ ਸੇਵਾ ਇਕ ਰੈਵੋਲਿਊਸ਼ਨ ਸਾਬਿਤ ਹੋਵੇਗੀ। ਹੋਲੋਗ੍ਰਾਮ ਜ਼ਰੀਏ ਦੂਰ-ਦਰਾਡੇ ਦੇ ਖੇਤਰਾਂ ‘ਚ ਸਿੱਖਿਆ, ਸਿਹਤ ਤੇ ਐਮਰਜੈਂਸੀ ਸੇਵਾਵਾਂ ‘ਚ ਵੱਡਾ ਬਦਲਾਅ ਦੇਖਿਆ ਜਾ ਸਕਦਾ ਹੈ। ਫਿਰ ਚਾਹੇ ਉਹ ਦੂਰ-ਦਰਾਡੇ ਦੇ ਖੇਤਰਾਂ ‘ਚ ਲੈਕਚਰ ਹੋਣ ਜਾਂ ਸਿਹਤ ਸੇਵਾਵਾਂ ਬਾਰੇ ਜਾਣਕਾਰੀ ਦੇਣ ਜਾਂ ਕੋਈ ਐਮਰਜੈਂਸੀ, ਇਸ ਰਾਹੀਂ ਸੰਪਰਕ ਤੇ ਜਾਣਕਾਰੀ ਦਾ ਅਦਾਨ-ਪ੍ਰਦਾਨ ਆਸਾਨੀ ਨਾਲ ਹੋ ਸਕੇਗਾ।

Exit mobile version