ਮਲੇਰਕੋਟਲਾ- ‘ਜੇਕਰ ਮੇਰੇ ਜਲਸੇ ਦੇ ਕੋਲ ਹਿੰਦੂਆਂ ਨੂੰ ਇਜ਼ਾਜ਼ਤ ਦਿੱਤੀ ਗਈ ਤਾਂ ਮੈ ਅਜਿਹੇ ਹਾਲਾਤ ਪੈਦਾ ਕਰ ਦਵਾਂਗਾ ਕਿ ਪੁਲਿਸ ਤੋਂ ਹਾਲਾਤ ਸੰਭਾਲਨੇ ਮੁਸ਼ਕਿਲ ਹੋ ਜਾਣਗੇ.ਝਾੜੂ ਵਾਲਿਆਂ ਨੂੰ ਮੈ ਘਰ ਜਾ ਕੇ ਕੁੱਟਾਂਗਾ’.ਇਹ ਵਿਵਾਦਿਤ ਬਿਆਨ ਹੈ ਮੁਹੰਮਦ ਮੁਸਤਫਾ ਦਾ,ਜੋਕਿ ਮਲੇਰਕੋਟਲਾ ਚ ਆਪਣੀ ਪਤਨੀ ਰਜੀਆ ਸੁਲਤਾਨ ਦਾ ਪ੍ਰਚਾਰ ਕਰ ਰਹੇ ਸਨ.ਇੱਕ ਖਾਸ ਵਰਗ ਨੂੰ ਸੰਬੋਧਨ ਕਰਦਿਆਂ ਹੋਇਆ ਪੰਜਾਬ ਦੇ ਸਾਬਕਾ ਡੀ.ਜੀ.ਪੀ ਨੇ ਪੰਜਾਬ ਪੁਲਿਸ ਅਤੇ ਚੋਣ ਕਮਿਸ਼ਨ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੇ ਸਮਾਗਮਾਂ ਚ ਹਿੰਦੂਆਂ ਵਲੋਂ ਹੰਗਾਮਾ ਕੀਤਾ ਗਿਆ ਤਾਂ ਮਾਹੌਲ ਖਰਾਬ ਕਰ ਦਿੱਤਾ ਜਾਵੇਗਾ.ਮੁਸਤਫਾ ਨੇ ਕਿਹਾ ਕਿ ਉਹ ਚੋਣ ਵੋਟਾਂ ਦੀ ਖਾਤਿਰ ਨਹੀਂ ਬਲਕਿ ਕੌੰਮ ਲਈ ਚੋਣ ਲੜ ਰਹੇ ਹਨ.ਮੁਸਤਫਾ ਨੇ ਕਿਹਾ ਕਿ ਉਹ ਡਰ ਕੇ ਘਰ ਨਹੀਂ ਬੈਠਣਗੇ ,ਉਹ ਆਰ.ਐੱਸ.ਐੱਸ ਦੇ ਵਰਕਰ ਨਹੀਂ ਹਨ.
ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਦੇ ਸਿਆਸੀ ਸਲਾਹਕਾਰ ਦੇ ਇਸ ਬਿਆਨ ਨੂੰ ਲੈ ਕੇ ਦੇਸ਼ ਭਰ ਚ ਵਿਵਾਦ ਛਿੜ ਗਿਆ ਹੈ.ਭਾਜਪਾ ਦੇ ਕੌਮੀ ਬੁਲਾਰੇ ਸੰਬਿਤ ਪਾਤਰਾ ਨੇ ਇਸ ਬਿਆਨ ‘ਤੇ ਸੋਨੀਆ ਗਾਧੀ ਅਤੇ ਰਾਹੁਲ ਗਾਂਧੀ ਤੋਂ ਜਵਾਬ ਮੰਗਿਆ ਹੈ.ਓਧਰ ਜਲੰਧਰ ਚ ਯੂਵਾ ਭਾਜਪਾ ਨੇਤਾ ਅਸ਼ੋਕ ਸਰੀਨ ਨੇ ਚੋਣ ਕਮਿਸ਼ਨ ਨੂੰ ਪੱਤਰ ਲਿੱਖ ਕੇ ਮੁਸਤਫਾ ਖਿਲਾਫ ਪਰਚਾ ਦਰਜ ਕਰਨ ਦੀ ਮੰਗ ਕੀਤੀ ਹੈ.
ਮਾਮਲਾ ਗਰਮਾਉਣ ਤੋਂ ਬਾਅਦ ਮੁਸਤਫਾ ਨੇ ਹਿੰਦੂ ਸ਼ਬਦ ਦੀ ਵਰਤੋ ਕੀਤੇ ਜਾਣ ਤੋਂ ਇਨਕਾਰ ਕੀਤਾ ਹੈ.ਮੁਸਤਫਾ ਦਾ ਵੀਡiਓ ਵਾਈਰਲ ਹੋ ਗਿਆ ਹੈ.ਕਾਂਗਰਸ ਵਲੋਂ ਅਜੇ ਤੱਕ ਮੁਸਤਫਾ ਨੂੰ ਲੈ ਕੇ ਕੋਈ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ.