ਮੰਕੀਪਾਕਸ ਦਾ ਡਰ : ਚੰਡੀਗੜ੍ਹ ਦੇ ਕਈ ਸਕੂਲਾਂ ‘ਚ ਪ੍ਰੀ ਨਰਸਰੀ ਨੂੰ ਛੁੱਟੀ

ਚੰਡੀਗੜ੍ਹ- ਕੋਰੋਨਾ ਦੇ ਨਾਲ ਹੁਣ ਸੂਬੇ ਚ ਮੰਕੀਪਾਕਸ ਦਾ ਖਤਰਾ ਮੰਡਰਾਉਣ ਲੱਗ ਪਿਆ ਹੈ । ਇਹ ਬਿਮਾਰੀ ਛੋਟੇ ਬੱਚਿਆਂ ਨੂੰ ਆਪਣਾ ਸ਼ਿਕਾਰ ਬਣਾਉਂਦੀ ਹੈ । ਜਿਸਦੇ ਚਲਦਿਆਂ ਚੰਡੀਗੜ੍ਹ ਦੇ ਕਈ ਸਕੂਲਾਂ ਨੇ ਜਾਗਰੁਕਤਾ ਵਰਤਦਿਆਂ ਹੋਇਆਂ ਕਈ ਫੈਸਲੇ ਲਏ ਹਨ । ਸੇਂਟ ਕਬੀਰ ਸਕੂਲ ਸੈਕਟਰ-26, ਦਿੱਲੀ ਪਬਲਿਕ ਸਕੂਲ ਸੈਕਟਰ-40 ਅਤੇ ਭਵਨ ਵਿਦਿਆਲਿਆ ਸੈਕਟਰ-33 ਨੂੰ ਛੋਟੇ ਬੱਚਿਆਂ ਲਈ ਬੰਦ ਕਰ ਦਿੱਤਾ ਗਿਆ ਹੈ। ਹਾਲਾਂਕਿ ਇਹ ਸਕੂਲ ਕੁਝ ਦਿਨਾਂ ਤੋਂ ਛੋਟੀਆਂ ਜਮਾਤਾਂ ਲਈ ਬੰਦ ਕਰ ਦਿੱਤੇ ਗਏ ਹਨ।

ਦੱਸ ਦੇਈਏ ਕਿ ਸੇਂਟ ਕਬੀਰ ਸਕੂਲ ਸੈਕਟਰ-26 ‘ਚ ਪ੍ਰੀ ਨਰਸਰੀ ਦੇ ਬੱਚਿਆਂ ਦੇ ਹੱਥਾਂ, ਪੈਰਾਂ ਤੇ ਮੂੰਹ ‘ਤੇ ਛਾਲੇ ਵਰਗੇ ਲੱਛਣ ਪਾਏ ਗਏ ਹਨ। ਇਸ ਤੋਂ ਬਾਅਦ ਸਕੂਲ ਨੇ 28 ਜੁਲਾਈ ਤੋਂ ਆਫਲਾਈਨ ਬੰਦ ਕਰਕੇ ਪ੍ਰੀ ਨਰਸਰੀ ਤੋਂ ਦੂਜੀ ਜਮਾਤ ਤਕ ਆਨਲਾਈਨ ਪੜ੍ਹਾਈ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ।ਇਸ ਦੇ ਨਾਲ ਹੀ ਸਕੂਲਾਂ ਨੇ ਐਡਵਾਈਜ਼ਰੀ ਜਾਰੀ ਕੀਤੀ ਹੈ। ਦੂਜੇ ਪਾਸੇ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਇਸ ਹੱਥ, ਪੈਰ ਅਤੇ ਮੂੰਹ ਦੀ ਬਿਮਾਰੀ ਸਬੰਧੀ ਐਡਵਾਈਜ਼ਰੀ ਵੀ ਜਾਰੀ ਕੀਤੀ ਗਈ ਹੈ।

ਬੁੱਧਵਾਰ ਦੁਪਹਿਰ 12.30 ਵਜੇ ਸਕੂਲ ਤੋਂ ਘਰ ਜਾਂਦੇ ਸਮੇਂ ਬੱਚੇ ਦੇ ਹੱਥਾਂ, ਪੈਰਾਂ ਅਤੇ ਮੂੰਹ ‘ਤੇ ਛਾਲੇ ਪਾਏ ਗਏ, ਜਿਸ ਨੂੰ ਦੇਖਦੇ ਹੋਏ ਸਕੂਲ ਦੀ ਪ੍ਰਿੰਸੀਪਲ ਸ਼ਿਲਪੀ ਸੂਦ ਗਿੱਲ ਨੇ ਮਾਪਿਆਂ ਨੂੰ ਸਰਕੂਲਰ ਜਾਰੀ ਕਰਕੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਹੈ ਕਿ ਉਹਨਾਂ ਦੀ ਦੇਖਭਾਲ ਕੀਤੀ ਜਾਵੇ।

ਇਸੇ ਤਰ੍ਹਾਂ ਦਿੱਲੀ ਪਬਲਿਕ ਸਕੂਲ ਸੈਕਟਰ-40 ਵਿੱਚ ਵੀ ਮਾਪਿਆਂ ਵੱਲੋਂ ਦੱਸੇ ਜਾਣ ’ਤੇ ਸਕੂਲ ਨੂੰ 28 ਅਤੇ 29 ਜੁਲਾਈ ਲਈ ਬੰਦ ਕਰ ਦਿੱਤਾ ਗਿਆ ਹੈ। ਅਜਿਹੀਆਂ ਹਦਾਇਤਾਂ ਭਵਨ ਵਿਦਿਆਲਿਆ ਸੈਕਟਰ 33 ਵੱਲੋਂ ਵੀ ਜਾਰੀ ਕੀਤੀਆਂ ਗਈਆਂ ਹਨ। ਸਾਰੇ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਕਿਹਾ ਗਿਆ ਹੈ ਕਿ ਜੇਕਰ ਬੱਚਿਆਂ ਨੂੰ ਬੁਖਾਰ, ਖੰਘ, ਜ਼ੁਕਾਮ ਜਾਂ ਕੋਈ ਹੋਰ ਸ਼ੱਕੀ ਲੱਛਣ ਦਿਖਾਈ ਦੇਣ ਤਾਂ ਉਨ੍ਹਾਂ ਨੂੰ ਡਾਕਟਰ ਨੂੰ ਦਿਖਾਓ ਤਾਂ ਜੋ ਕੋਈ ਸਮੱਸਿਆ ਨਾ ਆਵੇ। ਮਾਪਿਆਂ ਨੂੰ ਜਾਰੀ ਸਰਕੂਲਰ ਵਿੱਚ ਪ੍ਰਿੰਸੀਪਲ ਨੇ ਕਿਹਾ ਕਿ ਸ਼ੱਕੀ ਲੱਛਣਾਂ ਦੀ ਜਾਂਚ ਤੋਂ ਬਾਅਦ 24 ਘੰਟੇ ਬਾਅਦ ਅਗਲੀ ਅਪਡੇਟ ਦਿੱਤੀ ਜਾਵੇਗੀ। ਜ਼ਿਕਰਯੋਗ ਹੈ ਕਿ ਮੰਕੀਪੌਕਸ ਵਾਇਰਸ ਅਲਸਰ ਦੇ ਨਾਲ ਸਰੀਰ ‘ਤੇ ਦਸਤਕ ਦੇ ਰਿਹਾ ਹੈ। ਹਾਲਾਂਕਿ ਸ਼ਹਿਰ ਵਿੱਚ ਹੁਣ ਤਕ ਮੰਕੀਪੌਕਸ ਦਾ ਕੋਈ ਮਰੀਜ਼ ਸਾਹਮਣੇ ਨਹੀਂ ਆਇਆ ਹੈ।