Site icon TV Punjab | Punjabi News Channel

ਅੱਤ ਦੀ ਗਰਮੀ ਤੋਂ ਮਿਲੇਗੀ ਰਾਹਤ, ਕੱਲ੍ਹ ਤੋਂ ਪੰਜਾਬ ‘ਚ ਭਾਰੀ ਬਰਸਾਤ ਦਾ ਅਲਰਟ

ਡੈਸਕ- ਮੀਂਹ ਕਾਰਨ ਜੂਨ ਮਹੀਨੇ ਦੀ ਸ਼ੁਰੂਆਤ ਚੰਗੀ ਰਹੀ ਪਰ ਬੀਤੇ ਇਕ ਹਫਤੇ ਤੋਂ ਤਾਪਮਾਨ ਵਿਚ ਦੁਬਾਰਾ ਵਾਧਾ ਹੋਇਆ ਤੇ ਤਾਪਮਾਨ 42 ਡਿਗਰੀ ਦੇ ਨੇੜੇ ਪਹੁੰਚ ਗਿਆ। ਇਸ ਵਧਦੇ ਤਾਪਮਾਨ ਤੋਂ ਇਕ ਵਾਰ ਫਿਰ ਰਾਹਤ ਮਿਲੇਗੀ। 24 ਤੋਂ 29 ਜੂਨ ਤੱਕ ਪੰਜਾਬ ਵਿਚ ਸਾਧਾਰਨ ਤੋਂ ਵੱਧ ਮੀਂਹ ਦੇ ਆਸਾਰ ਬਣ ਰਹੇ ਹਨ ਜਿਸ ਨਾਲ ਤਾਪਮਾਨ ਇਕ ਵਾਰ ਫਿਰ 33 ਡਿਗਰੀ ਦੇ ਨੇੜੇ ਪਹੁੰਚਣ ਦਾ ਅਨੁਮਾਨ ਹੈ।

ਮੌਸਮ ਵਿਭਾਗ ਮੁਤਾਬਕ ਪੱਛਮੀ ਗੜਬੜੀ ਦੁਬਾਰਾ ਪੰਜਾਬ ਨੂੰ ਗਰਮੀ ਤੋਂ ਰਾਹਤ ਦੇਣ ਵਾਲਾ ਹੈ। ਆਉਣ ਵਾਲੇ ਹਫਤੇ ਯਾਨੀ ਕਿ 29 ਜੂਨ ਤੱਕ ਪੰਜਾਬ ਵਿਚ ਔਸਤਨ 10 ਐੱਮਐੱਮ ਤੱਕ ਮੀਂਹ ਹੋ ਸਕਾ ਹੈ ਪਰ 30 ਤੋਂ 6 ਜੁਲਾਈ ਵਿਚ ਮੀਂਹ ਵੀ ਘੱਟ ਹੋਵੇਗਾ ਤੇ ਤਾਪਮਾਨ ਵਿਚ ਵੀ ਵਾਧਾ ਦੇਖਣ ਨੂੰ ਮਿਲੇਗੀ।

ਜੂਨ ਦੇ ਮਹੀਨੇ ਵਿਚ ਮੀਂਹ ਦੇ ਵੀ ਰਿਕਾਰਡ ਟੁੱਟੇ ਹਨ। ਅੰਮ੍ਰਿਤਸਰ ਵਿਚ 109.7ਐੱਮਐੱਮ ਮੀਂਹ ਦਰਜ ਕੀਤਾ ਗਿਆ, ਜੋ ਸਾਧਾਰਨ ਤੋਂ 295 ਫੀਸਦੀ ਵੱਧ ਸੀ। ਅੰਮ੍ਰਿਤਸਰ ਵਿਚ ਇਸ ਸਾਲ ਜੂਨ ਦੇ ਸਾਰੇ ਮਹੀਨੇ ਰਿਕਾਰਡ ਟੁੱਟੇ ਹਨ। ਗੁਰਦਾਸਪੁਰ ਵਿਚ 75.2ਐੱਮਐੱਮ ਮੀਂਹ, ਲੁਧਿਆਣਾ ‘ਚ 36.1ਐੱਮਐੱਮ, ਕਪੂਰਥਲਾ ‘ਚ 62.7ਐੱਮਐੱਮ, ਤਰਨਤਾਰਨ ‘ਚ 36ਐੱਮਐੱਮ ਤੇ ਜਲੰਧਰ ‘ਚ 44.4ਐੱਮਐੱਮ ਮੀਂਹ ਰਿਕਾਰਡ ਕੀਤਾ ਗਿਆ।

ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਇਸ ਮਹੀਨੇ ਅਜੇ ਤੱਕ 43.6ਐੱਮਐੱਮ ਮੀਂਹ ਦਰਜ ਕੀਤਾ ਗਿਆ ਜਦੋਂ ਕਿ ਇਥੇ ਸਾਧਾਰਨ ਤੌਰ ‘ਤੇ 31.9 ਐੱਮਐੱਮ ਮੀਂਹ ਹੁੰਦੀ ਰਹੀ ਹੈ। ਇਸ ਸਾਲ 37 ਫੀਸਦੀ ਵੱਧ ਮੀਂਹ ਪੰਜਾਬ ਵਿਚ ਰਿਕਾਰਡ ਕੀਤਾ ਗਿਆ ਹੈ।

ਮੌਸਮ ਵਿਭਾਗ ਮੁਤਾਬਕ ਅੱਜ ਪਠਾਨਕੋਟ, ਹੁਸ਼ਿਆਰਪੁਰ, ਨਵਾਂਸ਼ਹਿਰ, ਰੂਪਨਗਰ ਤੇ ਮੋਹਾਲੀ ਵਿਚ ਮੀਂਹ ਦੇ ਆਸਾਰ ਬਣ ਰਹੇ ਹਨ। 24 ਨੂੰ ਪੂਰੇ ਮਾਝਾ, ਦੁਆਬਾ ਤੇ ਮਾਲਵਾ ਵਿਚ ਲੁਧਿਆਣਾ, ਸੰਗਰੂਰ, ਪਟਿਆਲਾ, ਫਤਿਹਗੜ੍ਹ ਸਾਹਿਬ ਮੋਹਾਲੀ ਤੇ ਰੂਪਨਗਰ ਵਿਚ ਮੀਂਹ ਦੇ ਆਸਾਰ ਬਣ ਰਹੇ ਹਨ। 25-26 ਨੂੰ ਪੂਰੇ ਪੰਜਾਬ ਵਿਚ ਮੀਂਹ ਦਾ ਅਲਰਟ ਹੈ। ਇਸ ਦੌਰਾਨ 40 ਕਿਲੋਮੀਟਰ ਤੱਕ ਦੀ ਰਫਤਾਰ ਨਾਲ ਹਵਾਵਾਂ ਵੀ ਚੱਲ ਸਕਦੀਆਂ ਹਨ।

Exit mobile version