ਕੰਟਰੈਕਟ ਮੈਰਿਜ ਦੇ ਨਾਂ ‘ਤੇ ਧੋਖਾ.ਧੜੀ: 2 ਨੌਜਵਾਨਾਂ ਤੋਂ 53 ਲੱਖ ਰੁਪਏ ਲੈ ਕੇ ਵਿਦੇਸ਼ ਭੱਜੀਆਂ ਕੁੜੀਆਂ

ਡੈਸਕ- ਪੰਜਾਬ ਦੇ ਕਪੂਰਥਲਾ ‘ਚ 2 ਆਈਲੈਟਸ ਪਾਸ ਲੜਕੀਆਂ ਵੱਲੋਂ ਕੰਟਰੈਕਟ ਮੈਰਿਜ ਦੇ ਨਾਂ ‘ਤੇ ਲੱਖਾਂ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਂਚ ਤੋਂ ਬਾਅਦ ਦੋ ਨੌਜਵਾਨਾਂ ਦੀ ਸ਼ਿਕਾਇਤ ‘ਤੇ ਥਾਣਾ ਸਿਟੀ-2 ਦੀ ਪੁਲਸ ਨੇ ਮਾਂ-ਧੀ ਸਮੇਤ 3 ਔਰਤਾਂ ਖਿਲਾਫ 2 ਐੱਫ.ਆਈ.ਆਰ. ਪਹਿਲੇ ਮਾਮਲੇ ‘ਚ ਲੜਕੀ ਨੇ ਕੈਨੇਡਾ ਪਹੁੰਚ ਕੇ ਇਕਰਾਰਨਾਮੇ ਮੁਤਾਬਕ ਆਪਣੇ ਪਤੀ ਨੂੰ ਵਿਦੇਸ਼ ਨਹੀਂ ਬੁਲਾਇਆ।

ਦੂਜੇ ਮਾਮਲੇ ‘ਚ ਲੜਕੀ ਨੇ ਨਵੇਂ ਪਤੇ ‘ਤੇ ਪਾਸਪੋਰਟ ਬਣਵਾ ਲਿਆ ਅਤੇ ਪਤੀ ਨੂੰ ਦੱਸੇ ਬਿਨਾਂ ਵਿਦੇਸ਼ ਚਲੀ ਗਈ। ਇਸ ਦੌਰਾਨ ਨੌਜਵਾਨਾਂ ਨਾਲ ਕ੍ਰਮਵਾਰ 8.5 ਲੱਖ ਅਤੇ 45 ਲੱਖ ਰੁਪਏ ਦੀ ਠੱਗੀ ਵੀ ਹੋਈ। ਪਹਿਲਾ ਮਾਮਲਾ : ਥਾਣਾ ਸਿਟੀ-2 ਅਰਬਨ ਅਸਟੇਟ ਨੂੰ ਦਿੱਤੀ ਸ਼ਿਕਾਇਤ ਵਿੱਚ ਸਾਹਿਲ ਵਾਸੀ ਕਪੂਰਥਲਾ ਨੇ ਦੱਸਿਆ ਕਿ ਉਸ ਦੇ ਮਾਪਿਆਂ ਨੇ ਮੋਗਾ ਦੀ ਰਹਿਣ ਵਾਲੀ ਇੱਕ ਔਰਤ ਕਵਿਤਾ ਨੂੰ ਲੱਭ ਲਿਆ। ਉਸ ਨੇ ਦੱਸਿਆ ਕਿ ਉਸ ਨੇ ਆਪਣੀ ਬੇਟੀ ਸਵਾਤੀ ਨੂੰ ਵਿਦੇਸ਼ ਭੇਜਣਾ ਸੀ। ਜਿਸ ਤੋਂ ਬਾਅਦ ਉਸਦੇ ਮਾਤਾ-ਪਿਤਾ ਨੇ ਉਸਦੇ ਛੋਟੇ ਭਰਾ ਸੌਰਵ ਦਾ ਕੰਟਰੈਕਟ ਮੈਰਿਜ ਨੈਨਸੀ ਨਾਲ ਕਰਨ ਦਾ ਫੈਸਲਾ ਕੀਤਾ।