ਲੁਧਿਆਣਾ : ਪੀ. ਏ. ਯੂ. ਦੇ ਕਿਸਾਨ ਕਲੱਬ ਦੀ ਮਾਸਿਕ ਮੀਟਿੰਗ ਅੱਜ ਕਰਵਾਈ ਗਈ। ਇਸ ਵਿਚ ਖੇਤੀ ਮਾਹਿਰਾਂ ਨੇ ਕਿਸਾਨਾਂ ਨੂੰ ਚਲੰਤ ਖੇਤੀ ਮੁੱਦਿਆਂ ਬਾਰੇ ਜਾਣਕਾਰੀ ਦਿੱਤੀ।
ਸਵਾਗਤੀ ਸ਼ਬਦ ਬੋਲਦਿਆਂ ਅਪਰ ਨਿਰਦੇਸ਼ਕ ਸੰਚਾਰ ਅਤੇ ਸਮਾਗਮ ਦੇ ਸਹਿਯੋਗੀ ਨਿਰਦੇਸ਼ਕ ਡਾ ਤੇਜਿੰਦਰ ਸਿੰਘ ਰਿਆੜ ਨੇ ਪੀ ਏ ਯੂ ਦੇ ਕਿਸਾਨ ਕਲੱਬ ਦੀ ਦੇਣ ਅਤੇ ਮਹੱਤਤਾ ਬਾਰੇ ਗੱਲ ਕੀਤੀ।
ਸਬਜ਼ੀ ਵਿਗੀਆਨੀ ਡਾ ਰੂਮਾ ਦੇਵੀ ਨੇ ਹਾੜੀ ਰੁੱਤ ਦੀਆਂ ਸਬਜ਼ੀਆਂ ਦੀ ਕਾਸ਼ਤ ਬਾਰੇ ਅਹਿਮ ਨੁਕਤੇ ਕਿਸਾਨਾਂ ਨਾਲ ਸਾਂਝੇ ਕੀਤੇ। ਡਾ ਵੀ ਕੇ ਸਰਦਾਨਾ ਨੇ ਤੇਲ ਬੀਜ ਫ਼ਸਲਾਂ ਦੀ ਕਾਸ਼ਤ ਸਬੰਧੀ ਗੱਲ ਬਾਤ ਕੀਤੀ।
ਕਣਕ ਦੀਆਂ ਨਵੀਆਂ ਕਿਸਮਾਂ ਦੀ ਕਾਸ਼ਤ ਬਾਰੇ ਡਾ ਜੀ ਐੱਸ ਮਾਵੀ ਨੇ ਭਰਪੂਰ ਜਾਣਕਾਰੀ ਦਿੱਤੀ। ਖੇਤੀ ਮਾਹਿਰ ਸ਼੍ਰੀ ਕਿਸ਼ੋਰ ਕੁਮਾਰ ਵਰਮਾ ਨੇ ਜੈਵਿਕ ਖੇਤੀ ਉਤਪਾਦਾਂ ਸੰਬੰਧੀ ਗੱਲ ਕੀਤੀ।
ਬਾਗਬਾਨੀ ਵਿਭਾਗ ਤੋਂ ਸੇਵਾ ਮੁਕਤ ਉੱਪ ਨਿਰਦੇਸ਼ਕ ਸ਼੍ਰੀ ਹਰਦਿਆਲ ਸਿੰਘ ਨੇ ਮੋਰਿੰਗਾਂ ਰੁੱਖ ਦੇ ਮਹੱਤਵ ਦੀ ਗੱਲ ਕੀਤੀ। ਅੰਤ ਵਿਚ ਰਵੀ ਭਲੂਰੀਆ ਨੇ ਧੰਨਵਾਦ ਕੀਤਾ।
ਟੀਵੀ ਪੰਜਾਬ ਬਿਊਰੋ