ਮੂਸੇਵਾਲਾ ਦੀ ਮੌਤ ਤੋਂ ਦੁੱਖੀ 20 ਸਾਲਾ ਫੈਨ ਨੇ ਕੀਤੀ ਖੁਦਕੁਸ਼ੀ

ਡੇਰਾਬੱਸੀ- ਮਰਹੂਮ ਗਾਇਕ ਸ਼ੁੱਭਦੀਪ ਸਿੰਘ ਸਿੱਧੂ ਮੁਸੇਵਾਲੇ ਦੇ ਫੈਨ ਜਸਵਿੰਦਰ ਸਿੰਘ (20 ਸਾਲ) ਨੇ ਜ਼ਹਿਰੀਲੀ ਚੀਜ਼ ਕੇ ਖਾ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਨੌਜਵਾਨ ਨੇ ਲੰਘੇ ਕਲ੍ਹ ਉਸਦਾ ਭੋਗ ਲਾਈਵ ਦੇਖਦਿਆਂ ਪਰੇਸ਼ਾਨ ਹੋ ਕੇ ਜ਼ਹਿਰੀਲੀ ਚੀਜ਼ ਪੀ ਲਈ ਸੀ।

ਮਾਮਲੇ ਦੀ ਜਾਣਕਾਰੀ ਦਿੰਦਿਆਂ ਪੁਲਿਸ ਨੇ ਦੱਸਿਆ ਕਿ ਮ੍ਰਿਤਕ ਦੇ ਮਾਪਿਆਂ ਨੇ ਪੁਲਿਸ ਨੂੰ ਦਿੱਤੇ ਬਿਆਨ ’ਚ ਦੱਸਿਆ ਕਿ ਉਨ੍ਹਾਂ ਦਾ ਲਡ਼ਕਾ ਸਿੱਧੂ ਮੂਸੇਵਾਲਾ ਦਾ ਬਹੁਤ ਵੱਡਾ ਫੈਨ ਸੀ ਜਿਸ ਦੇ ਗਾਣੇ ਬਹੁਤ ਸੁਣਦਾ ਸੀ। ਉਸ ਦੀ ਅਚਾਨਕ ਹੋਈ ਮੌਤ ਤੋਂ ਬਾਅਦ ਉਸ ਨੂੰ ਬਹੁਤ ਵੱਡਾ ਝਟਕਾ ਲੱਗਿਆ ਅਤੇ ਉਸ ਦਿਨ ਤੋਂ ਹੀ ਉਹ ਪਰੇਸ਼ਾਨ ਸੀ। ਉਸ ਦੇ ਕੱਲ੍ਹ ਭੋਗ ਦਾ ਲਾਈਵ ਵੀਡੀਓ ਦੇਖਦਿਆਂ ਉਸ ਨੇ ਪਰੇਸ਼ਾਨ ਹੋ ਕੇ ਸਾਢੇ 12 ਵਜੇ ਜ਼ਹਿਰੀਲੀ ਚੀਜ਼ ਪੀ ਲਈ। ਉਸ ਦੀ ਤਬੀਅਤ ਵਿਗਡ਼ਨ ’ਤੇ ਉਸ ਨੂੰ ਸਿਵਲ ਹਸਪਤਾਲ ਲੈ ਜਾਇਆ ਗਿਆ। ਉਥੇ ਡਾਕਟਰਾਂ ਨੇ ਚੰਡੀਗਡ਼੍ਹ ਸੈਕਟਰ 32 ’ਚ ਰੈਫਰ ਕਰ ਦਿੱਤਾ ਜਿਥੇ ਅੱਜ ਸਵੇਰ ਸਾਢੇ ਨੌਂ ਵਜੇ ਉਸ ਦੀ ਮੌਤ ਹੋ ਗਈ।