ਨਵੀਂ ਦਿੱਲੀ : ਭਾਰਤ ਵਿਚ ਕਰੋਨਾ ਦੇ 10,197 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਕੁੱਲ ਕੇਸਾਂ ਦੀ ਗਿਣਤੀ ਵਧ ਕੇ 3,44,66,598 ਹੋ ਗਈ ਹੈ। ਦੇਸ਼ ਵਿਚ ਸਰਗਰਮ ਕੇਸਾਂ ਦੀ ਗਿਣਤੀ ਘਟ ਕੇ 1,28,555 ਰਹਿ ਗਈ ਹੈ ਜੋ ਕਿ ਲੰਘੇ 527 ਦਿਨਾਂ ਵਿਚ ਸਭ ਤੋਂ ਘੱਟ ਹੈ।
ਇਹ ਸਰਗਰਮ ਮਾਮਲੇ ਕੁੱਲ ਮਾਮਲਿਆਂ ਦਾ 0.37 ਫ਼ੀਸਦੀ ਬਣਦੇ ਹਨ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਬੁੱਧਵਾਰ ਨੂੰ ਸਵੇਰੇ ਅਪਡੇਟ ਕੀਤੇ ਗਏ ਅੰਕੜਿਆਂ ਮੁਤਾਬਕ ਲੰਘੇ 24 ਘੰਟਿਆਂ ਵਿਚ 301 ਹੋਰ ਮੌਤਾਂ ਨਾਲ ਕਰੋਨਾ ਕਾਰਨ ਮ੍ਰਿਤਕਾਂ ਦੀ ਗਿਣਤੀ ਵਧ ਕੇ 4,64,153 ਹੋ ਗਈ।
ਇਨ੍ਹਾਂ 301 ਮੌਤਾਂ ਵਿਚੋਂ 210 ਕੇਰਲਾ ਵਿਚ ਜਦਕਿ ਮਹਾਰਾਸ਼ਟਰ ਵਿਚ 34 ਮੌਤਾਂ ਹੋਈਆਂ ਹਨ। ਕਰੋਨਾ ਤੋਂ ਮਰੀਜ਼ਾਂ ਦੇ ਠੀਕ ਹੋਣ ਦੀ ਕੌਮੀ ਸਿਹਤਯਾਬੀ ਦਰ 98.28 ਫ਼ੀਸਦੀ ਹੈ।
ਹੁਣ ਤੱਕ 3,38,73,890 ਮਰੀਜ਼ ਇਸ ਲਾਗ ਤੋਂ ਉੱਭਰ ਚੁੱਕੇ ਹਨ। ਇਸੇ ਦੌਰਾਨ ਦੇਸ਼ ਵਿਚ 1,13,68,79,685 ਲੋਕਾਂ ਦਾ ਕਰੋਨਾ ਤੋਂ ਬਚਾਅ ਲਈ ਟੀਕਾਕਰਨ ਵੀ ਹੋ ਚੁੱਕਾ ਹੈ।
ਟੀਵੀ ਪੰਜਾਬ ਬਿਊਰੋ