ਲਖਨਊ- ਸਮਾਜਵਾਦੀ ਪਾਰਟੀ ਦੇ ਸੁਪਰੀਮੋ ਅਤੇ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਮੁਲਾਇਮ ਸਿੰਘ ਯਾਦਵ ਦਾ 82 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਉਹ ਪਿਛਲੇ ਕੁਝ ਦਿਨਾਂ ਤੋਂ ਹਰਿਆਣਾ ਦੇ ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ ਵਿੱਚ ਦਾਖਲ ਸਨ, ਜਿੱਥੇ ਉਨ੍ਹਾਂ ਨੇ ਆਖਰੀ ਸਾਹ ਲਿਆ। ਮੁਲਾਇਮ ਸਿੰਘ ਯਾਦਵ ਨੇ ਸਵੇਰੇ 8.13 ਵਜੇ ਆਖਰੀ ਸਾਹ ਲਿਆ। ਮੇਦਾਂਤਾ ਦੇ ਪੀਆਰਓ ਨੇ ਦੱਸਿਆ ਸੀ ਕਿ ਮੁਲਾਇਮ ਸਿੰਘ ਨੂੰ ਪਿਸ਼ਾਬ ਵਿੱਚ ਇਨਫੈਕਸ਼ਨ ਦੇ ਨਾਲ ਬਲੱਡ ਪ੍ਰੈਸ਼ਰ ਦੀ ਸਮੱਸਿਆ ਵੀ ਵਧ ਗਈ ਸੀ। ਹਾਲਤ ਨਾ ਸੁਧਰਨ ‘ਤੇ ਡਾਕਟਰਾਂ ਨੇ ਉਨ੍ਹਾਂ ਨੂੰ ਵੈਂਟੀਲੇਟਰ ‘ਤੇ ਭੇਜ ਦਿੱਤਾ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਟਵੀਟ ਕਰਕੇ ਸ਼ਰਧਾਂਜਲੀ ਦਿੱਤੀ। ਪੀਐਮ ਮੋਦੀ ਨੇ ਨੇਤਾ ਜੀ ਨਾਲ ਆਪਣੀਆਂ ਦੋ ਤਸਵੀਰਾਂ ਵੀ ਟਵੀਟ ਕੀਤੀਆਂ ਹਨ।
ਮੁਲਾਇਮ ਸਿੰਘ ਯਾਦਵ ਦੀ ਮੌਤ ਤੋਂ ਬਾਅਦ ਸ਼ਰਧਾਂਜਲੀ ਦਾ ਦੌਰ ਸ਼ੁਰੂ ਹੋ ਗਿਆ ਹੈ। ਸਮਾਜਵਾਦੀ ਪਾਰਟੀ ਹੀ ਨਹੀਂ, ਸਾਰੀਆਂ ਪਾਰਟੀਆਂ ਦੇ ਆਗੂ ਦੁੱਖ ਪ੍ਰਗਟ ਕਰ ਰਹੇ ਹਨ। ਮੁਲਾਇਮ ਸਿੰਘ ਯਾਦਵ ਨੇ ਆਪਣਾ ਸਫ਼ਰ ਇੱਕ ਅਧਿਆਪਕ ਵਜੋਂ ਸ਼ੁਰੂ ਕੀਤਾ ਸੀ। ਫਿਰ ਉਹ ਪਹਿਲਵਾਨ ਬਣੇ ਅਤੇ ਫਿਰ ਰਾਜਨੀਤੀ ਵਿੱਚ ਆਏ। ਲੋਕ ਮੁਲਾਇਮ ਸਿੰਘ ਦੇ ਪੁਰਾਣੇ ਕਿੱਸੇ ਯਾਦ ਕਰ ਰਹੇ ਹਨ।