Site icon TV Punjab | Punjabi News Channel

ਹੁਣ ਨਕੋਦਰ ‘ਚ ਸਕੂਲੀ ਬੱਚੇ ਹੋਏ ਬਿਮਾਰ, ਗੰਦਾ ਪਾਣੀ ਬਣਿਆ ਆਫਤ

ਡੈਸਕ- ਸੰਗਰੂਰ ਤੋਂ ਬਾਅਦ ਨਕੋਦਰ ਇੱਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਬੱਚੇ ਪਾਣੀ ਪੀਣ ਨਾਲ ਬੀਮਾਰ ਹੋਏ ਹਨ। ਇੱਥੋਂ ਦੇ ਇੱਕ ਸੈਂਟ ਜੂਦ ਸਕੂਲ ਦੇ ਵਿੱਚੋਂ ਮਾਮਲਾ ਸਾਹਮਣੇ ਆ ਰਿਹਾ ਜਿੱਥੇ ਪਾਣੀ ਪੀਣ ਦੇ ਨਾਲ 10 ਤੋਂ 12 ਬੱਚੇ ਅਚਾਨਕ ਬੀਮਾਰ ਹੋ ਗਏ। ਇਨ੍ਹਾਂ ਬੱਚਿਆ ਨੂੰ ਸਕੂਲ ਦੇ ਸਟਾਫ ਦੇ ਵੱਲੋਂ ਨਕੋਦਰ ਦੇ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਇਸ ਤੋਂ ਪਹਿਲਾਂ ਸੰਗਰੂਰ ਦੇ ਇੱਕ ਸਰਕਾਰੀ ਸਕੂਲ ਵਿੱਚ ਖਾਣਾ ਤੋਂ ਬਾਅਦ 60 ਬੱਚੇ ਬੀਮਾਰ ਹੋ ਗਏ ਸਨ। ਇਸ ਤੋਂ ਬਾਅਦ ਸਿੱਖਿਆ ਮੰਤਰੀ ਹਰਜੋਤ ਸਿੰਘ ਨੇ ਠੇਕੇਦਾਰ ਖ਼ਿਲਾਫ਼ ਕੀਤੀ ਸੀ।

ਇਸ ਮਾਮਲੇ ਨੂੰ ਲੈ ਕੇ ਬੱਚਿਆਂ ਦੇ ਮਾਂ ਪਿਓ ਨੇ ਸਕੂਲ ਪ੍ਰਬੰਧਕਾਂ ਤੇ ਇਲਜ਼ਾਮ ਲਗਾਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਸਕੂਲ ਦਾ ਪ੍ਰਸ਼ਾਸਨ ਬੱਚਿਆਂ ਦੇ ਲਈ ਬਹੁਤ ਹੀ ਜ਼ਿਆਦਾ ਲਾਪਰਵਾਹ ਵਰਤ ਰਿਹਾ ਹੈ। ਸਕੂਲ ਦੇ ਬੱਚਿਆਂ ਦਾ ਕਹਿਣਾ ਹੈ ਕਿ ਸਕੂਲ ਦੇ ਪਾਣੀ ਵਾਲੇ ਕੂਲਰ ‘ਚ ਛਿਪਕਲੀਆਂ ਅਤੇ ਚੂਹੇ ਮਰੇ ਪਏ ਸਨ। ਫਿਲਹਾਤ ਸਕੂਲ ਦੇ ਪ੍ਰਬੰਧਕਾਂ ਨਾਲ ਸੰਪਰਕ ਨਹੀਂ ਹੋ ਸਕਿਆ ਹੈ।

ਇਸ ਸਬੰਧੀ ਨਿੱਜੀ ਹਸਪਤਾਲ ਦੇ ਡਾਕਟਰ ਨੇ ਵੀ ਬੱਚਿਆਂ ਦੀ ਤਬੀਅਤ ਖ਼ਰਾਬ ਹੋਣ ਦਾ ਕਾਰਨ ਪੀਣ ਵਾਲਾ ਪਾਣੀ ਹੀ ਹੈ। ਡਾਕਟਰ ਅਨੁਸਾਰ ਸਕੂਲ ਤੋਂ ਪਾਣੀ ਪੀਣ ਤੋਂ ਬਾਅਦ ਵਿਦਿਆਰਥੀ ਬੀਮਾਰ ਹੋਏ ਹਨ। ਜਿਸ ਤੋਂ ਬਾਅਦ ਉਹਨਾਂ ਨੂੰ ਉਲਟੀਆਂ ਅਤੇ ਫੂਡ ਪੋਈਜ਼ਨਿੰਗ ਦੀ ਸ਼ਿਕਾਇਤ ਹੋਈ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਫਿਲਹਾਲ ਬੱਚੇ ਖਤਰੇ ਤੋਂ ਬਾਹਰ ਨੇ ਇਲਾਜ ਲਗਾਤਾਰ ਜਾਰੀ ਹੈ। ਕੱਲ੍ਹ ਸੰਗਰੂਰ ਦੇ ਇੱਕ ਸਰਕਾਰੀ ਸਕੂਲ ਵਿੱਚ ਖਾਣਾ ਤੋਂ ਬਾਅਦ 60 ਬੱਚੇ ਬੀਮਾਰ ਹੋ ਗਏ ਸਨ। ਇਸ ਤੋਂ ਬਾਅਦ ਸਿੱਖਿਆ ਮੰਤਰੀ ਹਰਜੋਤ ਸਿੰਘ ਨੇ ਠੇਕੇਦਾਰ ਖ਼ਿਲਾਫ਼ ਸਖ਼ਤ ਕਾਰਵਾਈ ਕਰਦਿਆਂ ਉਸ ਦਾ ਲਾਇਸੈਂਸ ਰੱਦ ਕਰ ਦਿੱਤਾ ਹੈ।

Exit mobile version